ETV Bharat / state

ਛੱਪੜ ਦੇ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ

ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨ ਬੀਬੜੀਆਂ ਵਿਖੇ ਛੱਪੜ ਦੇ ਵਿੱਚ ਬੱਚੇ ਨਹਾ ਰਹੇ ਸਨ, ਜਿਨ੍ਹਾਂ ਦੇ ਵਿੱਚ ਤਿੰਨ ਬੱਚਿਆਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ।

ਛੱਪੜ ਦੇ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ
ਛੱਪੜ ਦੇ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ
author img

By

Published : Oct 3, 2021, 8:58 PM IST

ਮਾਨਸਾ: ਮਾਨਸਾ(Mansa) ਜ਼ਿਲ੍ਹੇ ਦੇ ਪਿੰਡ ਮਾਨ ਬੀਬੜੀਆਂ(Village Mann Bibrian) ਤੋਂ ਇਕ ਦਰਦ ਭਰੀ ਖ਼ਬਰ ਸਾਹਮਣੇ ਆਈ ਹੈ। ਜਿਥੇ ਛੱਪੜ(Pond) ਦੇ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਬੱਚਿਆਂ ਦੀ ਉਮਰ ਸਾਲ 9 ਸਾਲ ਅਤੇ 13 ਸਾਲ ਦੱਸੀ ਜਾ ਰਹੀ ਹੈ।

ਛੱਪੜ ਦੇ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ

ਜਿਨ੍ਹਾਂ ਦੇ ਵਿੱਚ ਦੋ ਸਕੇ ਭਰਾ ਵੀ ਮੌਜੂਦ ਹਨ, ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਵੱਲੋਂ ਭਾਰੀ ਜੱਦੋ ਜਹਿਦ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਛੱਪੜ ਵਿੱਚੋਂ ਕੱਢ ਕੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨ ਬੀਬੜੀਆਂ ਵਿਖੇ ਛੱਪੜ ਦੇ ਵਿੱਚ ਬੱਚੇ ਨਹਾ ਰਹੇ ਸਨ, ਜਿਨ੍ਹਾਂ ਦੇ ਵਿੱਚ ਤਿੰਨ ਬੱਚਿਆਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਬੱਚਿਆਂ ਦੇ ਵਿੱਚ ਦਿਲਰਾਜ ਸਿੰਘ 6 ਸਾਲ ਲਵਰਾਜ ਸਿੰਘ 9 ਸਾਲ ਅਤੇ ਹੁਸਨਪ੍ਰੀਤ ਸਿੰਘ 13 ਸਾਲ ਉਮਰ ਦੱਸੀ ਜਾ ਰਹੀ ਹੈ।

ਮ੍ਰਿਤਕ ਬੱਚਿਆਂ ਦੇ ਚਾਚਾ ਬਲਕਰਨ ਸਿੰਘ ਨੇ ਦੱਸਿਆ ਕਿ ਇਹ ਬੱਚੇ ਪਿੰਡ ਦੇ ਛੱਪੜ ਵਿੱਚ ਨਹਾ ਰਹੇ ਸਨ ਜਿਥੇ ਡੁੱਬਣ ਦੇ ਕਾਰਨ ਇਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਸਕੇ ਭਰਾ ਅਤੇ ਇਕ ਗੁਆਂਢ ਚੋਂ ਬੱਚਾ ਸੀ ਜੋ ਛੱਪੜ ਦੇ ਵਿਚ ਨਹਾਉਣ ਦੇ ਲਈ ਆਏ ਹੋਏ ਸਨ, ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਸਕੇ ਭਰਾਵਾਂ ਦੀ ਪਹਿਲਾਂ ਮਾਂ ਦੀ ਵੀ ਮੌਤ ਹੋ ਚੁੱਕੀ ਹੈ।

ਡਾ. ਵਿਲੀਅਮ ਨੇ ਦੱਸਿਆ ਕਿ ਤਿੰਨ ਬੱਚਿਆਂ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਹੁਣ ਸਿਵਲ ਹਸਪਤਾਲ ਦੀ ਮੋਰਚਰੀ(Mortuary of Civil Hospital) ਵਿਚ ਰੱਖ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

ETV Bharat Logo

Copyright © 2024 Ushodaya Enterprises Pvt. Ltd., All Rights Reserved.