ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਫੈਲੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਸੰਸਕਾਰ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਘਰ ਰਾਜਨੀਤਿਕ ਹਸਤੀਆਂ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੀਆਂ ਹਨ। ਇਸ ਦੁੱਖ ਦੀ ਘੜੀ 'ਚ ਸਿੱਧੂ ਦੇ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਾਂਗਰਸੀ ਆਗੂ ਸੰਤੋਖ ਚੌਧਰੀ ਪਹੁੰਚੇ।
ਇਸ ਦੁੱਖ ਦੀ ਘੜੀ 'ਚ ਉੁਨ੍ਹਾਂ ਮੀਡੀਆਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੱਧੂ ਦੀ ਮੌਤ ਬਹੁਤ ਹੀ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਬਹੁਤ ਹੀ ਹਰਮਨ ਪਿਆਰਾ ਸੀ ਦੇਸ਼ਾ ਵਿਦੇਸ਼ਾ 'ਚ ਉਸ ਦੀ ਬਹੁਤ ਹੀ ਚੜਾਈ ਸੀ, ਪੂਰੀ ਦੁਨਿਆਂ ਦੇ ਲੋਕ ਉਨ੍ਹਾਂ ਦੀ ਮੌਤ ਦਾ ਸੋਗ ਮਨਾ ਰਹੇ ਹਨ। ਜਿਸ ਤਰ੍ਹਾਂ ਇਸ ਦੀ ਸੋਚ ਸੀ ਵਿਚਾਰਧਾਰਾ ਸੀ ਗਰੀਬਾਂ ਦੀ ਮਦਦ ਕਰਨਾ ਇਹ ਇਕ ਫਰਿਸ਼ਤਾ ਸੀ ਛੋਟੀ ਉਮਰ 'ਚ ਇਸ ਤਰ੍ਹਾਂ ਦੇ ਸਿਤਾਰੇ ਨੂੰ ਖ਼ਤਮ ਕਰ ਦੇਣਾ ਮੰਦਭਾਗੀ ਘਟਨਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਅਮਨ ਚੈਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ। ਪੰਜਾਬ ਵਿੱਚ ਮੁੜ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਇਹ ਸਮਾਂ ਦੀ ਅੱਤਵਾਦੀਆ ਦੇ ਸਮੇਂ ਨਾਲ ਉਨ੍ਹਾਂ ਨੇ ਤੁਲਨਾ ਕੀਤੀ।
ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤੰਵਰ ਵੀ ਪਰਿਵਾਰ ਦਾ ਦੁੱਖ ਵਡਾਉਣ ਦੇ ਲਈ ਪਹੁੰਚੇ। ਉਨ੍ਹਾਂ ਕਿਹਾ ਦੇਸ਼ਾ ਵਿਦੇਸ਼ਾ 'ਚ ਉਨ੍ਹਾਂ ਨੇ ਛੋਟੀ ਉਮਰੇ ਹੀ ਆਪਣਾ ਨਾ ਬਣਾ ਲਿਆ ਸੀ। ਜਿਨ੍ਹਾਂ ਦੀ ਪੂਰੀ ਦੁਨੀਆਂ 'ਚ ਪ੍ਰਸੰਸਕ ਹਨ। ਉਨ੍ਹਾਂ ਦੇ ਪਰਿਵਾਰ ਨੂੰ ਅਸੀ ਹੌਸਲਾ ਦੇਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਮਾਂ ਪਿਓ ਦੇ ਲਈ ਇਸ ਤੋਂ ਬੁਰੀ ਗੱਲ ਨਹੀਂ ਹੋ ਸਕਦੀ ਇਸ ਦੇ ਕਾਤਲਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਪੂਰੇ ਵਰਲਡ ਵਿੱਚ ਆਪਣੇ ਗੀਤਾਂ ਰਾਹੀਂ ਪਹਿਚਾਣ ਬਣਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੀ ਆਵਾਜ਼ ਦੇ ਰਾਹੀਂ ਸਦਾ ਅਮਰ ਰਹਿਣਗੇ। ਅੱਜ ਮੂਸੇ ਪਿੰਡ ਦੇ ਵਿੱਚ ਜੋ ਸਿੱਧੂ ਮੂਸੇਵਾਲਾ ਵੱਲੋਂ ਰੀਜਾਂ ਦੇ ਨਾਲ ਆਪਣੀ ਹਵੇਲੀ ਬਣਾਈ ਗਈ ਸੀ ਸੁੰਨਸਾਨ ਹੋ ਗਈ ਹੈ ਜਿਸ ਹਵੇਲੀ ਵਿੱਚ ਇਸ ਮਹੀਨੇ ਸਿੱਧੂ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸਨ ਉਸ ਹਵੇਲੀ ਦੇ ਵਿਚ ਅੱਜ ਕੀਰਨੇ ਪੈ ਰਹੇ ਹਨ।
ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਧਮਕੀਆਂ !