ਮਾਨਸਾ: ਸ਼ਹਿਰ ਦਾ ਪੰਜਾਬ ਹਰਿਆਣਾ ਨੂੰ ਜੋੜਨ ਵਾਲਾ ਪੁਲ਼ ਓਵਰਬ੍ਰਿਜ ਵਿੱਚ ਬੀਤੇ ਦਿਨੀਂ ਹੋਈ ਬਾਰਿਸ਼ ਦੇ ਨਾਲ ਵੱਡਾ ਪਾੜ ਪੈ ਗਿਆ ਹੈ ਅਤੇ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ। ਓਵਰਬ੍ਰਿਜ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਕੋਈ ਵੱਡਾ ਹਾਦਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਹੀ ਭਾਰੀ ਵਾਹਨ ਪੁਲ਼ ਤੋਂ ਹੋ ਕੇ ਗੁਜ਼ਰਦੇ ਹਨ ਅਤੇ ਓਵਰਬ੍ਰਿਜ ਵਿੱਚ ਪਾੜ ਪੈਣ ਕਾਰਨ ਇਹ ਖਸਤਾ ਹਾਲਤ ਹੋ ਚੁੱਕਾ ਹੈ ਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਓਵਰਬਰਿਜ ਵੱਲ ਧਿਆਨ ਦਿੱਤਾ ਜਾਵੇ ਤਾਂ ਕੋਈ ਵੱਡਾ ਹਾਦਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਬੈਰੀਕੇਡ ਲਗਾ ਕੇ ਰੋਕਿਆ ਪਾੜ ਵਾਲਾ ਹਿੱਸਾ: ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਓਵਰਬ੍ਰਿਜ ਉਤੇ, ਜਿਸ ਥਾਂ ਉਤੇ ਪਾੜ ਪਿਆ ਹੈ, ਉਸ ਥਾਂ ਨੂੰ ਬੈਰੀਕੇਡ ਲਗਾ ਕੇ ਕਵਰ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਵਾਹਨ ਚਾਲਕ ਇਥੋਂ ਨਾ ਗੁਜ਼ਰ ਸਕੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੇ ਇਸ ਪੁਲ਼ ਉਤੇ ਕਾਫੀ ਆਵਾਜਾਈ ਰਹਿੰਦੀ ਹੈ। ਭਾਰੇ ਵ੍ਹੀਕਲ ਵੀ ਇਸੇ ਓਵਰਬ੍ਰਿਜ ਰਾਹੀਂ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਂਦੇ ਹਨ ਤੇ ਪੁਲ਼ ਦੀ ਅਜਿਹੀ ਸਥਿਤੀ ਕਿਸੇ ਵੱਡੀ ਘਟਨਾ ਨੂੰ ਆਵਾਜ਼ਾਂ ਮਾਰ ਰਹੀ ਹੈ। ਪ੍ਰਸ਼ਾਸਨ ਨੂੰ ਸਮਾਂ ਰਹਿੰਦਿਆਂ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਘਟਨਾ ਨਾ ਵਾਪਰ ਸਕੇ।
- Nihang Singh Attack Bus Driver: ਗਾਣੇ ਚਲਾਉਣ 'ਤੇ ਨਿਹੰਗ ਸਿੰਘ ਨੇ ਬੱਸ ਡਰਾਈਵਰ ਉਪਰ ਕਿਰਪਾਨ ਨਾਲ ਕੀਤਾ ਹਮਲਾ
- ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦਾ ਦੌਰਾ, ਕਿਹਾ- "ਭਗਵੰਤ ਮਾਨ ਨੇ ਪੰਜਾਬ ਨੂੰ ਲਾਵਾਰਿਸ ਛੱਡਿਆ"
- ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ, ਕੀ ਹੁਣ ਘੋੜਿਆਂ ਦਾ ਕਾਰੋਬਾਰ ਹੋਵੇਗਾ ਪ੍ਰਭਾਵਿਤ ? ਪੜ੍ਹੋ ਖਾਸ ਰਿਪੋਰਟ
ਮੁੱਖ ਮੰਤਰੀ ਤੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਮਾਮਲਾ : ਓਵਰਬ੍ਰਿਜ ਤੋਂ ਗੁਜ਼ਰ ਰਹੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਓਵਰਬਰਿਜ ਟੁੱਟਣ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਰਹੇ ਹਨ ਤਾਂ ਕਿ ਓਵਰਬ੍ਰਿਜ ਉਤੇ ਕੋਈ ਹਾਦਸਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਓਵਰਬ੍ਰਿਜ ਦੀ ਹਾਲਤ ਸੁਧਾਰਨ ਸਬੰਧੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਰੋਜ਼ ਦੇ ਟੁੱਟਣ ਦਾ ਕਾਰਨ ਦੀ ਜਾਂਚ ਕੀਤੀ ਜਾਵੇਗੀ।