ਮਾਨਸਾ: ਜਿੱਥੇ ਪੰਜਾਬ ਦੇ ਲੋਕ ਚੰਗੀ ਬਤੀਤ ਕਰ ਰਹੇ ਹਨ। ਉੱਥੇ ਕੁੱਝ ਅਜਿਹੇ ਪਰਿਵਾਰ ਹਨ। ਜਿਹਨਾਂ ਦੀ ਰੋਟੀ ਦਾ ਵੀ ਕੋਈ ਹੱਲ ਨਹੀ ਹੈ। ਜੋ ਕਿ ਮਾੜੇ ਹਾਲਾਤਾਂ ਨਾਲ ਜੂਝ ਰਿਹਾ ਹੈ। ਸਰਦੂਲਗੜ੍ਹ ਦੇ ਪਿੰਡ ਜਗਤਗੜ ਬਾਂਦਰਾ ਦਾ ਪਿਉ ਪੁੱਤ ਰੋਟੀ ਲਈ ਸਰਕਾਰ ਨੂੰ ਗੁਹਾਰ ਲਾ ਰਿਹਾ ਹੈ।
ਜਾਣਕਾਰੀ ਅਨੁਸਾਰ ਚਰਨ ਸਿੰਘ 'ਤੇ ਉਹਨਾਂ ਦਾ ਪੁੱਤਰ ਪਰਿਵਾਰ ਵਿੱਚ ਇਕੱਲੇ ਰਹਿ ਕੇ ਦੁੱਖ ਭਰੀ ਜਿੰਦਗੀ ਬਤੀਤ ਕਰ ਰਿਹਾ ਹੈ। ਚਰਨ ਸਿੰਘ ਨੇ ਭਰੇ ਮਨ ਨਾਲ ਆਖਿਆ ਕਿ ਘਰ ਦੇ ਹਾਲਾਤ ਦੇਖ ਕੇ ਘਰ ਵਾਲੀ ਘਰ ਛੱਡ ਕੇ ਚੱਲੀ ਗਈ। ਜਿਸ ਤੋਂ ਬਾਅਦ ਮੈਂ ਆਪਣੇ 2 ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਪਾਲ ਕੇ ਲੜਕੀ ਦਾ ਵਿਆਹ ਕੀਤਾ।
ਹੁਣ ਮੈਂ ਅਤੇ ਮੇਰਾ ਪੁੱਤਰ ਇਕੱਲੇ ਰਹਿੰਦੇ ਹਾਂ। ਜਿਸ ਨਾਲ ਮੇਰੀ ਐਕਸੀਡੈਂਟ ਨਾਲ ਲੱਤ ਕੱਟੀ 'ਤੇ ਹੁਣ ਮੈਂ ਆਪ ਮੰਜੇ ਉੱਤੇ ਬੈਠਾ ਗਿਆਤ। ਮੇਰਾ ਪੁੱਤਰ ਪੜਾਈ ਛੱਡ ਕੇ ਦਿਹਾੜੀ ਕਰਕੇ ਥੋੜ੍ਹੇ ਬਹੁਤੇ ਪੈਸੇ ਲੈ ਕੇ ਆਉਦਾ ਹੈ। ਉਹਨਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ:- ਲਖਵਿੰਦਰ ਵਡਾਲੀ ਵੱਲੋਂ ਬੱਚਿਆਂ ਲਈ ਵੱਡਾ ਐਲਾਨ !