ਮਾਨਸਾ: ਲਖੀਮਪੁਰ ਖੀਰੀ ਯੂਪੀ (Lakhimpur Khiri UP) ਦੇ ਵਿਚ ਕਿਸਾਨਾਂ ਦੇ ਕਤਲ ਦੀ ਹਮਾਇਤ ਕਰਨ ਤੇ ਮੁਸਲਿਮ ਫਰੰਟ ਦੇ ਮੁਹੰਮਦ ਮੌਲਾਨਾ ਕਲੀਮ (Muhammad Maulana Kalim) 'ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੇ ਰੋਸ਼ ਵੱਜੋਂ ਮੁਸਲਿਮ ਫਰੰਟ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਨਸਾ ਦੇ ਵਿਚ ਰੋਸ ਮਾਰਚ ਕੀਤਾ ਗਿਆ।
ਜਿੱਥੇ ਯੂਪੀ ਅਤੇ ਕੇਂਦਰ ਸਰਕਾਰ (Central Government) ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਸਲਿਮ ਫਰੰਟ ਪੰਜਾਬ (Muslim Front Punjab) ਦੇ ਪ੍ਰਧਾਨ ਐਚ ਆਰ ਮੋਫਰ (HR Moffer) ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਜੰਟ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri UP) ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਭਾਜਪਾ ਆਗੂ ਦੇ ਪੁੱਤਰ ਵੱਲੋਂ ਗੱਡੀ ਚੜਾ ਕੇ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਲਖੀਮਪੁਰ ਹਿੰਸਾ ਮਾਮਲਾ: ਮ੍ਰਿਤਕ ਕਿਸਾਨਾਂ ਦੀ ਅੰਤਿਮ ਅਰਦਾਸ ਅੱਜ, ਇਹ ਆਗੂ ਹੋਣਗੇ ਸ਼ਾਮਲ
ਪ੍ਰਦਰਸ਼ਨ ਵਿੱਚ ਪਹੁੰਚੇ ਮੁਸਲਿਮ ਫਰੰਟ ਪੰਜਾਬ (Muslim Front Punjab) ਦੇ ਪ੍ਰਧਾਨ ਐਚ. ਆਰ. ਮੋਫਰ (HR Moffer) ਨੇ ਕਿਹਾ ਕਿ ਇਹ ਰੋਸ਼ ਪ੍ਰਦਰਸ਼ਨ ਮੌਲਾਨਾ ਕਲੀਮ (Muhammad Maulana Kalim) ਦੀ ਬਿਨ੍ਹਾਂ ਗੱਲ ਤੋਂ ਯੂਪੀ ਸਰਕਾਰ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੂਪੀ ਸਰਕਾਰ (UP Government) ਦੀ ਇੱਕ ਚਾਲ ਹੈ ਕਿਉਂਕਿ ਯੂਪੀ ਦੀਆਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਉਹ ਹਿੰਦੂ ਮੁਸਲਿਮ ਦਾ ਇੱਕ ਅਜਿਹਾ ਪਾੜਾ ਖੜ੍ਹਾ ਕਰ ਰਹੇ ਹਨ, ਦੂਜਾ ਉੱਥੇ ਜੋ ਕਿਸਾਨ ਸ਼ਹੀਦ ਹੋਏ ਹਨ, ਉਨ੍ਹਾਂ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਹ ਇਸ ਤਰ੍ਹਾਂ ਦੀਆਂ ਸਟੋਰੀਆਂ ਬਣਾ ਰਹੇ ਹਨ ਤਾਂ ਕਿ ਜੋ ਅਸਲ ਮੁੱਦੇ ਹਨ ਲੋਕ ਅਸਲ ਮੁੱਦਿਆਂ ਤੋਂ ਭੜਕ ਜਾਣ।
ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਮੋਦੀ ਸਰਕਾਰ (Modi government) ਪਹਿਲਾਂ ਵੀ ਕੀ ਕੁਝ ਕਰ ਰਹੀ ਹੈ, ਯੋਗੀ ਸਰਕਾਰ ਸ਼ਰੇਆਮ ਮੁਸਲਿਮ ਭਾਈਚਾਰੇ 'ਤੇ ਅੱਤਿਆਚਾਰ ਕਰ ਰਹੀ ਹੈ। ਜਿਸ ਕਰਕੇ ਸਾਡੇ ਵੱਲੋਂ ਉਨ੍ਹਾਂ ਨੂੰ ਇਹ ਚਿਤਾਵਨੀ ਹੈ ਕੇ ਯੂਪੀ ਸਰਕਾਰ ਜੋ ਕਰ ਰਹੀ ਹੈ, ਉਹ ਠੀਕ ਨਹੀਂ ਕਰ ਰਹੀ ਕਿਉਂਕਿ ਜੁਲਮ ਦੀ ਹੱਦ ਇੱਕ ਦਿਨ ਖ਼ਤਮ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਕਿਸਾਨਾਂ ਨੇ ਫੂਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ