ਮਾਨਸਾ: ਲਖੀਮਪੁਰ (Lakhimpur) ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੀਆਂ ਅਸਥੀਆਂ ਨੂੰ ਹੁਸੈਨੀਵਾਲਾ (hussainiwala to the bones) ਜਲ ਪ੍ਰਵਾਹ ਕਰਨ ਲਈ ਜੱਥਾ ਟਿੱਕਰੀ ਬਾਰਡਰ ਤੋਂ ਮਾਨਸਾ (Jatha Tikri Border to Mansa) ਪਹੁੰਚਿਆ। ਪਿਛਲੇ ਦਿਨੀਂ ਲਖੀਮਪੁਰ ਵਿਖੇ ਗ੍ਰਹਿ ਮੰਤਰੀ ਦੇ ਬੇਟੇ ਵੱਲੋਂ ਜੋ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਦਰੜ ਅਤੇ ਕੁਚਲ ਕੇ ਮਾਰ ਦਿੱਤਾ ਸੀ।
ਜਥਾ ਮਾਨਸਾ ਤੋਂ ਬਰਨਾਲਾ (barnala), ਬਠਿੰਡਾ (bathinda) ਹੁੰਦੇ ਹੋਏ ਹੁਸੈਨੀਵਾਲਾ ਪਹੁੰਚੇਗਾ। ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾ ਅਤੇ ਇੱਕ ਪੱਤਰਕਾਰ ਦੀਆਂ ਅਸਥੀਆਂ ਨੂੰ ਲੈ ਕੇ ਟਿਕਰੀ ਬਾਡਰ ਤੋਂ ਰਵਾਨਾ ਹੋਏ ਜਥੇ ਦਾ ਪਿੰਡ ਦੇ ਲੋਕਾਂ ਨੇ ਸਵਾਗਤ ਕੀਤਾ ।
ਜੱਥੇ ਵਿਚ ਪਹੁੰਚੇ ਕਿਸਾਨ ਆਗੂਆ ਨੇ ਦੱਸਿਆਂ ਕਿ ਲਖੀਮਪੁਰ ਵਿਚ ਸ਼ਹੀਦ ਹੋਏ ਕਿਸਾਨਾਂ ਤੇ ਇੱਕ ਪੱਤਰਕਾਰ ਦੀਆਂ ਅਸਥੀਆਂ ਨੂੰ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕਰਨ ਲਈ ਯਾਤਰਾ ਸ਼ੁਰੂ ਕੀਤੀ ਹੈ। ਜਿਸ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਕਿ ਅੰਦੋਲਨ ਵਿੱਚ ਗਈਆਂ ਜਾਨਾਂ ਨੂੰ ਵਿਅਰਥ ਨਹੀ ਜਾਣ ਦਿੱਤਾ ਜਾਏਗਾ। ਅਤੇ ਇਸ ਅੰਦੋਲਨ ਨੂੰ ਦਿਨ ਪ੍ਰਤੀ ਦਿਨ ਮਜ਼ਬੂਤ ਕਰਨ ਲਈ ਅਪੀਲ ਕਰ ਰਹੇ ਹਾਂ।
ਇਹ ਜਥਾ ਮਾਨਸਾ (mansa) ਤੋਂ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਬਰਨਾਲਾ, ਬਠਿੰਡਾ, ਹੁਸੈਨੀਵਾਲਾ ਪਹੁੰਚੇਗਾ। ਜਿੱਥੇ ਇਹਨਾਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸਾਡੀਆਂ ਕਿੰਨੀਆਂ ਜਾਨਾਂ ਕੁਰਬਾਨ ਨਾ ਹੋ ਜਾਣ ਅਸੀਂ ਉੱਥੇ ਡਟੇ ਰਹਾਂਗੇ ਤੇ ਖੇਤੀ ਕਾਨੂੰਨ ਵਾਪਿਸ ਕਰਵਾਂਕੇ ਹਟਾਂਗੇ।
ਇਹ ਵੀ ਪੜ੍ਹੋ: ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਜੇਲ੍ਹ ਤੋਂ ਭੇਜਿਆ...