ਮਾਨਸਾ : ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਸਿੱਧੂ ਮੂਸੇਵਾਲਾ ਨੂੰ ਚਾਹੁੰਣ ਵਾਲੇ ਸਿੱਧੂ ਦੇ ਪ੍ਰਸ਼ੰਸਕ ਹਰੇਕ ਐਤਵਾਰ ਨੂੰ ਮੂਸਾ ਹਵੇਲੀ ਵਿੱਚ ਪਹੁੰਚਦੇ ਹਨ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਆਪਣੇ ਪੁੱਤਰ ਦਾ ਇਨਸਾਫ਼ ਨਹੀਂ ਮਿਲਿਆ ਹੈ, ਜਿਸ ਲਈ ਉਹ ਹਰ ਐਤਵਾਰ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਸਰਕਾਰ ਤੋਂ ਵੀ ਇਨਸਾਫ਼ ਦੀ ਮੰਗ ਕਰਦੇ ਹਨ।
ਮੁੱਖ ਮੰਤਰੀ ਗੰਭੀਰ ਨਹੀਂ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਬੋਧਨ ਕਰਦੇ ਹੋਏ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਸਦੇ ਨਾਲ ਹੀ ਕਿਹਾ ਕਿ 57 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਦੇਖਿਆ ਹੈ ਜੋ ਕਿਸੇ ਵੀ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਕੇ ਪੰਜਾਬ ਦੀ ਸੱਤਾ ਦਿੱਤੀ ਹੈ। ਉਹਨਾਂ ਨੂੰ ਡਿਬੇਟ ਕਰਨ ਦੀ ਕੀ ਲੋੜ ਹੈ ਉਹ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ, ਨਾ ਕਿ ਇਸ ਉੱਤੇ ਡਿਬੇਟ ਕਰਨ। ਇਸ ਦੌਰਾਨ ਉਹਨਾਂ ਲਾਰੈਂਸ ਬਿਸ਼ਨੋਈ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਇੱਕ ਗੈਂਗਸਟਰ ਨੂੰ ਸਰਕਾਰ ਸੁਰੱਖਿਆ ਦੇ ਰਹੀ ਹੈ ਜਦੋਂਕਿ ਉਸਦਾ ਪੁੱਤਰ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦਾ ਸੀ ਪਰ ਉਸਦੀ ਕੋਈ ਸੁਰੱਖਿਆ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਉਸਦਾ ਪੁੱਤਰ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਹੈ।
- Moga Accident : ਮੋਗਾ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਲਾੜੇ ਦੀ ਲੁਧਿਆਣਾ ਦੇ ਬੱਦੋਵਾਲ ਆਉਣੀ ਸੀ ਬਰਾਤ, 21 ਜੋੜਿਆਂ ਦਾ ਹੋਣਾ ਸੀ ਸਮੂਹਿਕ ਵਿਆਹ
- Black Diwali : ਪ੍ਰਾਈਵੇਟ ਬੱਸ ਅਪਰੇਟਰਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ, ਲਾਏ ਪੋਸਟਰ, ਜਾਣੋ ਕਾਰਨ
- ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਅਖੰਡ ਪਾਠ ਸਾਹਿਬ ਦਾ ਪਿਆ ਭੋਗ
ਉਹਨਾਂ ਕਿਹਾ ਕਿ ਮੈਂ ਆਪਣੇ ਪੁੱਤਰ ਦੇ ਇਨਸਾਫ ਲਈ ਇਸੇ ਤਰ੍ਹਾਂ ਆਵਾਜ਼ ਉਠਾਉਂਦਾ ਰਹਾਂਗਾ ਅਤੇ ਹਰ ਵਾਰ ਤਰੀਕ ਉੱਤੇ ਜਾ ਕੇ ਵੀ ਜੱਜ ਸਾਹਿਬ ਦੇ ਦਰਸ਼ਨ ਕਰਕੇ ਆਉਂਦਾ ਹਾਂ। ਉਹਨਾਂ ਅੱਗੇ ਵੀ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਇਨਸਾਫ਼ ਦਿੱਤਾ ਜਾਵੇ ਅਤੇ ਅਦਾਲਤਾਂ ਵੱਲੋਂ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਇਨਸਾਫ਼ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੂੰ ਇੱਕ ਸੀਨੀਅਰ ਜਰਨਲਿਸਟ ਵੱਲੋਂ ਸਿੱਧੂ ਮੂਸੇ ਵਾਲਾ ਉੱਤੇ ਲਿਖੀ ਗਈ ਕਿਤਾਬ ਅਤੇ ਫ਼ਿਲਮ ਬਣਾਉਣ ਨੂੰ ਲੈ ਕੇ ਵੀ ਸਵਾਲ ਕੀਤੇ ਗਏ। ਉਹਨਾਂ ਕਿਹਾ ਕਿ ਉਹ ਕੌਣ ਹੁੰਦੇ ਹਨ ਕਿ ਮੇਰੇ ਪੁੱਤਰ ਉੱਤੇ ਕਿਤਾਬਾਂ ਲਿਖ ਕੇ ਫ਼ਿਲਮਾਂ ਬਣਾਉਣਗੇ ਕਿਉਂਕਿ ਅਜੇ ਤੱਕ ਉਸਦੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਿਆ। ਇਨਸਾਫ ਤੋਂ ਪਹਿਲਾਂ ਹੀ ਕਿਵੇਂ ਫ਼ਿਲਮ ਬਣਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਕਦੇ ਫ਼ਿਲਮ ਬਣਾਉਣ ਦੀ ਲੋੜ ਪਈ ਤਾਂ ਅਸੀਂ ਖੁਦ ਹਰ ਚੀਜ਼ ਮੁਹੱਈਆ ਕਰਵਾਵਾਂਗੇ।