ETV Bharat / state

Manjit Dhaner out of the Dakoda: ਡਕੌਂਦਾ ਦੇ ਸੂਬਾ ਆਗੂ ਮਨਜੀਤ ਧਨੇਰ ਸਮੇਤ ਵੱਡੇ ਆਗੂਆਂ ਨੂੰ ਜਥੇਬੰਦੀ ਵਿਚੋਂ ਕੱਢਿਆ - punjab news

ਕਿਸਾਨ ਜਥੇਬੰਦੀ ਡਕੌਂਦਾ ਵਿੱਚ ਪਾੜ ਪੈਂਦਾ ਜਾ ਰਿਹਾ ਹੈ ਬੀਤੇ ਦਿਨ ਵੱਖ-ਵੱਖ ਜ਼ਿਲ੍ਹਿਆਂ ਦੀ ਮੀਟਿੰਗ ਸੱਦ ਕੇ ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਕਿਸ਼ਨਗੜ ਤੇ ਬਲਵੰਤ ਸਿੰਘ ਉਪਲੀ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਤੇ ਕਿਹਾ ਗਿਆ ਕਿ ਇਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ।

State leader of Dakoda, Manjit Dhaner, were shown the way out of the organization
Manjit Dhaner out of the Dakoda: ਡਕੌਦਾ ਦੇ ਸੂਬਾ ਆਗੂ ਮਨਜੀਤ ਧਨੇਰ ਸਮੇਤ ਸੂਬਾ ਦੇ ਵੱਡੇ ਆਗੂਆਂ ਨੂੰ ਜਥੇਬੰਦੀ ਵਿਚੋਂ ਦਿਖਾਇਆ ਬਾਹਰ ਦਾ ਰਾਸਤਾ
author img

By

Published : Feb 6, 2023, 12:43 PM IST

Updated : Feb 6, 2023, 1:00 PM IST

Manjit Dhaner out of the Dakoda: ਡਕੌਦਾ ਦੇ ਸੂਬਾ ਆਗੂ ਮਨਜੀਤ ਧਨੇਰ ਸਮੇਤ ਸੂਬਾ ਦੇ ਵੱਡੇ ਆਗੂਆਂ ਨੂੰ ਜਥੇਬੰਦੀ ਵਿਚੋਂ ਦਿਖਾਇਆ ਬਾਹਰ ਦਾ ਰਾਸਤਾ

ਮਾਨਸਾ: ਕਿਸਾਨ ਜਥੇਬੰਦੀ ਡਕੌਂਦਾ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਡਕੌਂਦਾ ਜਥੇਬੰਦੀ ਵਿਚੋਂ ਸੂਬਾ ਆਗੂ ਮਨਜੀਤ ਧਨੇਰ ਸਮੇਤ ਵੱਡੇ ਆਗੂ ਨੂੰ ਜਥੇਬੰਦੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਮਾਨਸਾ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਇਨ੍ਹਾਂ ਲੋਕਾਂ ਨਾਲ ਜਥੇਬੰਦੀ ਦਾ ਕੋਈ ਸਬੰਧ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਆਪਣੀ ਜਥੇਬੰਦੀ ਵਿੱਚ ਚੱਲ ਰਹੇ ਵਾਦ -ਵਿਵਾਦ ਤੋਂ ਬਾਅਦ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਥੇਬੰਦੀ ਦੇ ਵੱਡੇ ਸੂਬਾ ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ।

ਮੀਟਿੰਗਾ ਵਿੱਚ ਸ਼ਾਮਲ ਸੀ ਜਥੇਬੰਦੀ ਦੇ ਫੈਸਲੇ: ਇਸ ਮੌਕੇ ਬਠਿੰਡਾ ਨਾਲ ਸਬੰਧਤ ਗੁਰਦੀਪ ਸਿੰਘ ਰਾਮਪੁਰਾ ਸੂਬਾ ਮੀਤ ਪ੍ਰਧਾਨ ਤੇ ਜਿਲ੍ਹਾ ਜਰਨਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਜੋ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਅਣਗੌਲਿਆ ਕਰ ਮਨਮਰਜ਼ੀਆਂ ਕਰ ਰਹੇ ਸੀ ਜਿਸ ਦੀ ਮਿਸਾਲ ਬਠਿੰਡਾ ਦੀ ਕਮੇਟੀ ਨੂੰ ਭੰਗ ਕਰ ਬਲਵਿੰਦਰ ਸਿੰਘ ਜੇਠੂਕੇ ਖੁਦ ਪ੍ਰਧਾਨ ਬਣ ਗਿਆ ਸੀ।ਜਿਸਦੀ ਮਿਸਾਲ ਬਠਿੰਡਾ ਦੀ ਕਮੇਟੀ ਨੂੰ ਭੰਗ ਕਰ ਬਲਵਿੰਦਰ ਸਿੰਘ ਜੇਠੂਕੇ ਖੁਦ ਪ੍ਰਧਾਨ ਬਣ ਗਿਆ ਸੀ ਜਿਸਦੇ ਚਲਦਿਆ ਉਨ੍ਹਾ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਸਹਿਬ ਸਿੰਘ ਬਡਬਰ ਤੇ ਬਾਬੂ ਸਿੰਘ ਖੁੱਡੀਕਲਾ ਜੋ ਵਿਵਾਦਿਤ ਪੋਸਟਾ ਪਾਉਣ ਦੇ ਆਦਿ ਸਨ ਉਨ੍ਹਾਂ ਦੀ ਮੁੱਢਲੀ ਮੈਬਰਸ਼ਿਪ ਖਾਰਜ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਸੂਬਾ ਦੇ ਵੱਡੇ ਆਗੂ ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਕਿਸ਼ਨਗੜ, ਬਲਵੰਤ ਸਿੰਘ ਊਪਲੀ ਜੋ ਜਥੇਬੰਦੀ ਦੀਆ ਦੀਆਂ ਮੀਟਿੰਗਾ ਵਿੱਚ ਸ਼ਾਮਲ ਸੀ ਜਥੇਬੰਦੀ ਦੇ ਫੈਸਲੇ ਨੂੰ ਮੰਨ ਕੇ ਗਏ ਸਨ ਪਰ ਬਾਹਰ ਜਾ ਕੇ ਸਪੀਕਰ ਲਾਕੇ ਸੂਬਾ ਕਮੇਟੀ ਦੇ ਖਿਲਾਫ਼ ਬੜਾ ਕੁਝ ਬੋਲਿਆ ਤੇ ਬਾਗੀ ਹੋ ਗਏ ਅੱਜ ਵੱਖ ਵੱਖ ਜਿਲਿਆਂ ਦੀ ਮੀਟਿੰਗ ਸੱਦ ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਕਿਸ਼ਨਗੜ ਤੇ ਬਲਵੰਤ ਸਿੰਘ ਉਪਲੀ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ ਤੇ ਸਾਡੀ ਜਥੇਬੰਦੀ ਨਾਲ ਇਨ੍ਹਾਂ ਦਾ ਹੁਣ ਕੋਈ ਸਬੰਧ ਨਹੀ।

ਇਹ ਵੀ ਪੜ੍ਹੋ : Behbalkalan Insaaf Morcha : ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਬਹਿਬਲ ਕਲਾਂ ਮੋਰਚਾ, ਪੀੜਤ ਬੋਲੇ-ਹੁਣ ਸਰਕਾਰ ਨਾਲ ਕੋਈ ਸਮਝੌਤਾ ਨਹੀਂ

ਜਥੇਬੰਦੀ ਵਿੱਚ ਦੋਫਾੜ ਪਾਉਣ: ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਿਖੇ ਬੰਦੀ ਸਿੰਘਾ ਦੀ ਰਿਹਾਈ ਦੇ ਲਈ 15 ਫਰਵਰੀ ਨੂੰ ਪੰਜਾਬ ਭਰ ਚੋਂ ਡਕੌਦਾ ਦੇ ਵੱਡੇ ਕਾਫਿਲੇ ਚੰਡੀਗੜ੍ਹ ਨੂੰ ਰਵਾਨਾ ਹੋਣਗੇ। ਇਸ ਮੌਕੇ ਸੂਬਾ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਤੇ ਚੱਲ ਰਹੀ ਚਿੱਠੀ ਜਾਲੀ ਹੈ ਜਿਸ ਦੀ ਪੜਤਾਲ ਹੋ ਚੁੱਕੀ ਹੈ ਤੇ ਇਸ ਨਾਲ ਬੂਟਾ ਸਿੰਘ ਬੁਰਝ ਗਿੱਲ ਦਾ ਕੋਈ ਸਬੰਧ ਨਹੀ ਜਦੋ ਕਿ ਉਨ੍ਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਤੇ ਦੋਸ਼ ਲਗਾਇਆ ਕਿ ਇਹ ਚਿੱਠੀ ਜਥੇਬੰਦੀ ਵਿੱਚ ਦੋਫਾੜ ਪਾਉਣ ਦੇ ਲਈ ਉਨ੍ਹਾ ਵੱਲੋ ਲਿਖੀ ਗਈ ਹੈ।

Last Updated : Feb 6, 2023, 1:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.