ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ "ਮੇਰਾ ਨਾਂ" ਰਲੀਜ਼ ਹੋ ਚੁੱਕਾ ਹੈ, ਜਿਸ ਨੇ ਕੁਝ ਸਮੇਂ ਬਾਅਦ ਹੀ ਮਿਲੀਅਨ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ ਹੈ। ਸਾਡੇ ਵਿਚਕਾਰ ਬੇਸ਼ੱਕ ਸਿੱਧੂ ਮੂਸੇਵਾਲਾ ਨਹੀਂ ਰਿਹਾ ਪਰ ਉਸ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਲੋਕਾਂ ਦੇ ਦਿਲਾਂ ਉਤੇ ਹਾਲੇ ਵੀ ਰਾਜ ਕਰ ਰਿਹਾ ਹੈ। ਮੂਸੇਵਾਲਾ ਦੇ ਨਵੇਂ ਗੀਤ ਵਿੱਚ ਇਕ ਛੋਟਾ ਜਿਹਾ ਬੱਚਾ ਅਤੇ ਉਸ ਦਾ ਪਿਤਾ ਜੋ ਪੱਗ ਬੰਨ੍ਹਦੇ ਹੋਏ ਦਿਖਾਈ ਦੇ ਰਹੇ ਹਨ, ਉਹ ਮੂਸੇ ਵਾਲਾ ਦੇ ਕਰੀਬੀ ਹਨ। ਅੱਜ ਉਹ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਅਤੇ ਉਨ੍ਹਾਂ ਨੇ ਇਸ ਗੀਤ ਦੇ ਆਉਣ ਦੀ ਖੁਸ਼ੀ ਵਿੱਚ ਆਪਣੀ ਜ਼ਿੰਦਗੀ ਬਦਲਣ ਦੀ ਗੱਲ ਕਹੀ ਹੈ।
ਸਿੱਧੂ ਮੂਸੇਵਾਲਾ ਨੇ ਕਈਆਂ ਨੂੰ ਕੀਤਾ ਰਾਤੋ-ਰਾਤ ਮਸ਼ਹੂਰ : ਉਨ੍ਹਾਂ ਕਿਹਾ ਕਿ ਮੂਸੇਵਾਲਾ ਉਹ ਕਲਾਕਾਰ ਸੀ, ਜਿਸ ਦਾ ਵੀ ਉਹ ਨਾਮ ਆਪਣੇ ਗੀਤ ਵਿਚ ਲੈ ਦਿੰਦਾ ਸੀ ਉਹ ਰਾਤੋ-ਰਾਤ ਸਟਾਰ ਬਣ ਜਾਂਦਾ ਸੀ। ਬੇਸ਼ੱਕ ਜਸਵਿੰਦਰ ਬਰਾੜ ਹੋਵੇ ਜਾਂ ਫਿਰ ਐਸਵਾਈਐਲ ਨੂੰ ਰੋਕਣ ਵਾਲਾ ਬਲਵਿੰਦਰ ਜਟਾਣਾ ਹੋਵੇ ਜਾਂ ਫਿਰ ਬਲਕਾਰ ਅਣਖੀਲਾ ਤੇ ਹੋਰ ਕਈ ਗਾਇਕ ਹੋਣ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਵਿਚ ਨਾਮ ਲਿਆ ਤੇ ਉਹ ਇੰਨੇ ਜ਼ਿਆਦਾ ਮਸ਼ਹੂਰ ਹੋ ਕੇ ਸਿੱਧੂ ਦੇ ਪ੍ਰਸ਼ੰਸਕ ਅਤੇ ਹੋਰ ਲੋਕ ਗੂਗਲ ਤੇ ਸਰਚ ਮਾਰ ਕੇ ਉਨ੍ਹਾਂ ਬਾਰੇ ਦੇਖਣ ਲੱਗੇ।
ਇਹ ਵੀ ਪੜ੍ਹੋ : Rupnagar Dana Mandi: ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ, ਕਿਸਾਨ ਤੇ ਆੜ੍ਹਤੀਏ ਨਾ-ਖੁਸ਼
ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਅਪੀਲ : ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਿੱਧੂ ਮੂਸੇਵਾਲੇ ਦੇ ਗੀਤ ਵਿਚ ਮੈਂ ਅਤੇ ਮੇਰਾ ਬੇਟਾ ਦਿਖਾਈ ਦੇ ਰਹੇ ਹਾਂ। ਮੇਰੇ ਬੇਟੇ ਦੀ ਜ਼ਿੰਦਗੀ ਬਦਲ ਗਈ ਹੈ ਕਿਉਂਕਿ ਉਸਨੇ ਸਿਰ ਉਤੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਮੈਂ ਖੁਦ ਵੀ ਪੱਗ ਬੰਨ੍ਹਣ ਲੱਗ ਪਿਆ ਹਾਂ। ਛੋਟੇ ਬੱਚੇ ਅਤੇ ਨੌਜਵਾਨਾਂ ਨੂੰ ਸਿਰ ਉਤੇ ਦਸਤਾਰ ਸਜਾਉਣ ਦੀ ਵੀ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ। ਸਿੱਧੂ ਨੇ ਕਈ ਦੇਸ਼ਾਂ ਦੇ ਨੌਜਵਾਨਾਂ ਨੂੰ ਪੱਗ ਬੰਨਣ ਦੇ ਲਈ ਪ੍ਰੇਰਿਤ ਕੀਤਾ ਹੈ, ਇਸ ਲਈ ਉਨ੍ਹਾਂ ਨੇ ਵੀ ਇਸ ਗੀਤ ਵਿਚ ਸ਼ਾਮਲ ਹੋਣਗੇ। ਉਧਰ ਇਸ ਗੀਤ ਵਿੱਚ ਕੰਮ ਕਰਨ ਵਾਲੇ ਬਾਲ ਕਲਾਕਾਰ ਮਨਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ ਵਿਚ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਸ ਦੀ ਜ਼ਿੰਦਗੀ ਬਦਲ ਗਈ ਹੈ ਕਿਉਂਕਿ ਅੱਜ ਉਸ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਹਰ ਕਿਸੇ ਵੱਲੋਂ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਖੇਤੀ ਮੰਤਰੀ ਧਾਲੀਵਾਲ ਨੇ ਗਿਰਦਾਵਰੀ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਹੈਲਪ ਲਾਈਨ ਨੰਬਰ ਕੀਤਾ ਜਾਰੀ