ਮਾਨਸਾ: ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨਾਲ ਹਰ ਰੋਜ਼ ਕੋਈ ਨਾ ਕੋਈ ਮੁਲਾਕਾਤ ਕਰਨ ਲਈ ਆਉਂਦਾ ਹੈ। ਇਸੇ ਕੜੀ ਤਹਿਤ ਪੁਰਾਣੇ ਸਮੇਂ ਦੇ ਸਟਾਰ ਗਾਇਕ ਅਵਤਾਰ ਚਮਕ ਬਾਪੂ ਬਲਕੌਰ ਸਿੰਘ ਨੂੰ ਮਿਲੇ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ। ਇਸੇ ਦੌਰਾਨ ਉਨ੍ਹਾਂ ਆਾਖਿਆ ਕਿ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ ਗੀਤ ਵੀ ਮਾਰਕੀਟ ਦੇ ਵਿੱਚ ਆ ਰਿਹਾ ਹੈ। ਜਿਸ ਦਾ ਪੋਸਟਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ।
ਦਿਲਾਂ 'ਚ ਵੱਸਦਾ ਮੂਸੇਵਾਲਾ: ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਆਪਣੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਟੇਜਾਂ 'ਤੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਬੇਸ਼ੱਕ ਪੰਜਾਬ ਹੋਵੇ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਕਲਾਕਾਰ ਹੋਣ ਉਹ ਸਿੱਧੂ ਵਾਲਾ ਦਾ ਜ਼ਿਕਰ ਜ਼ਰੂਰ ਕਰਦੇ ਨੇ। ਹੁਣ ਪੰਜਾਬ ਦੇ ਪੁਰਾਣੇ ਸਮਿਆਂ ਚੋਂ ਮਸ਼ਹੂਰ ਪੰਜਾਬੀ ਗਾਇਕ ਜੋ ਆਪਣੇ ਨਿੱਜੀ ਹਾਲਾਤਾਂ ਦੇ ਕਾਰਨ ਗਾਇਕੀ ਤੋਂ ਦੂਰ ਹੋ ਗਏ ਸਨ ਅਵਤਾਰ ਚਮਕ ਵੱਲੋਂ ਮੂਸੇਵਾਲਾ ਨੂੰ ਸਮਰਪਿਤ ਗੀਤ ਕੀਤਾ ਗਿਆ ਹੈ ।ਜਿਸ ਨੂੰ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਸੁਣਾਇਆ ਗਿਆ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਸੁਣ ਕੇ ਗਾਇਕ ਦੀ ਪ੍ਰਸ਼ੰਸਾ ਕੀਤੀ ਗਈ ।
ਗਾਣਿਆਂ 'ਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ: ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਦੋਗਾਣਾ ਜੋੜੀਆਂ ਵੀ ਆਪਣੇ ਗੀਤਾਂ ਵਿੱਚ ਸਿੱਧੂ ਮੂਸੇਵਾਲਾ ਦੇ ਵਾਂਗ ਪੰਜਾਬੀ ਗੀਤਾਂ ਵਿੱਚ ਇੰਗਲਿਸ਼ ਦੇ ਸ਼ਬਦ ਸ਼ਾਮਿਲ ਕਰਨ ਲੱਗੀਆਂ ਹਨ । ਅਤਵਾਰ ਚਮਕ ਵੱਲੋਂ ਮੂਸੇਵਾਲਾ ਨੂੰ ਸਮਰਪਿਤ ਗੀਤ ਸੁਣ ਕੇ ਸਿੱਧੂ ਦੇ ਪਿਤਾ ਖੁਸ਼ ਹੋਣ ਦਾ ਨਾਲ-ਨਾਲ ਭਾਵਕ ਵੀ ਹੋਏ।
- Bride Market of Bulgaria: ਇਸ ਦੇਸ਼ 'ਚ ਲੱਗਦੀ ਹੈ ਸਬਜ਼ੀਆਂ ਦੀ ਥਾਂ ਲਾੜੀਆਂ ਦੀ ਮੰਡੀ, ਪੈਸੇ ਦੇਕੇ ਪਤਨੀ ਖਰੀਦ ਦੇ ਨੇ ਮਰਦ
- National Sports Day 2023 : ਅੱਜ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਖੇਡ ਦਿਵਸ, ਜਾਣੋ ਇਤਿਹਾਸ
- Behbal Kalan firing case Update: ਬਹਿਬਲ ਕਲਾਂ ਗੋਲੀਕਾਂਡ 'ਚ ਨਵਾਂ ਮੋੜ, ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪਿਤਾ ਵੱਲੋਂ ਪਟੀਸ਼ਨ ਦਾਇਰ
ਅਤਾਵਰ ਚਮਕ ਗਾਇਕੀ ਤੋਂ ਕਿਉਂ ਹੋਏ ਦੌਰ: ਇਸ ਦੌਰਾਨ ਗਾਇਕ ਅਵਤਾਰ ਚਮਕ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਨਿੱਜੀ ਹਾਲਾਤਾਂ ਦੇ ਕਾਰਨ ਸੰਗੀਤ ਦੁਨੀਆਂ ਤੋਂ ਦੂਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇੱਕ ਵਾਰ ਫੇਰ ਪਰਮਾਤਮਾ ਨੇ ਉਨ੍ਹਾਂ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਵੱਲੋਂ ਆਪਣਾ ਇਹ ਗੀਤ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਕੱਲ੍ਹ ਦੇਸ਼ਾਂ ਵਿਦੇਸ਼ਾਂ ਵਿਚੋਂ ਜੇਕਰ ਕੋਈ ਵੀ ਪੰਜਾਬ ਆ ਕੇ ਪੁੱਛਦਾ ਕਿ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਤਾਂ ਆਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਟਰੈਂਡ ਚੱਲ ਰਿਹਾ ਹੈ।