ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਮਾਨਸਾ ਦੀ ਅਨਾਜ ਮੰਡੀ ਵਿਖੇ ਲੋਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲ ਰਿਹਾ ਹੈ। ਮੂਸੇਵਾਲਾ ਦੇ ਅੰਤਿਮ ਅਰਦਾਸ ਮੌਕੇ ਹਰ ਇੱਕ ਅੱਖ ਨਮ ਹੈ। ਮੂਸੇ ਵਾਲਾ ਦੇ ਪਿਤਾ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸਾਂਝਾ ਕਰਦਿਆਂ ਭਾਵੁਕ ਹੋਏ। ਉਨ੍ਹਾਂ ਕਿਹਾ ਮੈਂ ਹਮੇਸ਼ਾ ਆਪਣੇ ਪੁੱਤਰ ਨਾਲ ਪਰਛਾਵਾਂ ਬਣ ਕੇ ਰਿਹਾ, ਪਰ ਆਖਰੀ ਵੇਲ੍ਹੇ ਵਿੱਚ ਮੈਂ ਖੁੰਝ ਗਿਆ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ 'ਸਿੱਧੂ ਮੂਸੇ ਵਾਲਾ ਬਹੁਤ ਮਿਹਨਤੀ ਸੀ, ਕਦੇ ਕੋਈ ਜਿੱਦ ਨਹੀ ਕੀਤੀ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਹੰਝੂਆਂ ਨੇ ਮੇਰਾ ਦੁੱਖ ਘੱਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਜੀਵਨ ਦੀ ਰਾਹ 'ਤੇ ਚਲਾਂਗਾ। ਸੰਗਤ ਨੂੰ ਸੰਬੋਧਨ ਕਰਦਿਆ ਸਿੱਧੂ ਦੇ ਬਚਪਨ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿੱਧੂ ਕਲਾਸ ਦੂਜੀ ਤੋਂ ਬਾਹਰਵੀਂ ਤੱਕ ਸਾਇਕਲ 'ਤੇ ਸਕੂਲ ਤੇ ਟਿਊਸ਼ਨ ਜਾਂਦਾ ਸੀ।'
ਸਿੱਧੂ ਦੇ ਪਿਤਾ ਨੇ ਆਪਣੇ ਪੁੱਤ ਦੇ ਸੰਘਰਸ਼ ਨੂੰ ਯਾਦ ਕਰਦਿਆ ਕਿਹਾ ਕਿ, "ਸਿੱਧੂ ਨੇ ਕਦੇ ਜੇਬ ਖ਼ਰਚ ਨੂੰ ਲੈ ਕੇ ਵੀ ਤੰਗ ਨਹੀਂ ਕੀਤਾ। ਆਪਣੀ ਜੇਬ 'ਚ ਕਦੇ ਪਰਸ ਨਹੀਂ ਰੱਖਿਆ, ਖੁੱਦ ਆਪਣਾ ਜੇਬ ਖ਼ਰਚ ਕਮਾਇਆ। ਨਿਮਰਤਾ ਨਾਲ ਭਰਿਆ ਸੀ ਮੇਰਾ ਪੁੱਤਰ। ਜਦੋਂ ਤੱਕ ਮਾਂ ਬੁਕਲ 'ਚ ਨਹੀਂ ਸੀ ਲੈਂਦੀ, ਪੁੱਤ ਬਾਹਰ ਨਹੀਂ ਜਾਂਦਾ, ਪਰ 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ,ਕਿ ਮੈਂ ਸਿੱਧੂ ਦੇ ਆਖ਼ਰੀ ਸਮੇਂ ਉੱਤੇ ਨਾਲ ਨਹੀਂ ਸੀ.."
ਆਖਰੀ ਸਮੇਂ 'ਤੇ ਮੈਂ ਖੂੰਝ ਗਿਆ : ਸਿੱਧੂ ਦੇ ਪਿਤਾ ਨੇ ਦੱਸਿਆ ਕਿ, "ਜਦੋਂ ਤੱਕ ਮਾਂ ਬੁਕਲ 'ਚ ਨਹੀਂ ਸੀ ਲੈਂਦੀ, ਪੁੱਤ ਬਾਹਰ ਨਹੀਂ ਜਾਂਦਾ, ਪਰ 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ,ਕਿ ਮੈਂ ਸਿੱਧੂ ਦੇ ਆਖ਼ਰੀ ਸਮੇਂ ਉੱਤੇ ਨਾਲ ਨਹੀਂ ਸੀ.."
ਗੁਰੂ ਦੀ ਹਜ਼ੂਰੀ 'ਚ ਸਹੁੰ ਖਾ ਕਹੀ ਇਹ ਗੱਲ : ਇੰਨਾਂ ਹੀ ਨਹੀਂ, ਸਿੱਧੂ ਦੇ ਪਿਤਾ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਹੁੰ ਖਾ ਕੇ ਕਿਹਾ ਕਿ "ਮੇਰੇ ਪੁੱਤਰ ਨੇ ਆਪਣੀ ਮਾਂ ਤੇ ਪਿਤਾ ਦੀ ਸਹੁੰ ਖਾ ਕੇ ਕਿਹਾ ਸੀ ਕਿ ਉਸ ਦਾ ਕਿਸੇ ਵੀ ਗ਼ਲਤ ਕੰਮ ਵਿੱਚ ਕੋਈ ਹੱਥ ਨਹੀਂ ਸੀ।"
ਸਰਕਾਰ ਨੂੰ ਦਿੱਤਾ ਸਮਾਂ : ਇਨਸਾਫ਼ ਦੀ ਮੰਗ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ, "ਅਜੇ ਉਨ੍ਹਾਂ ਨੇ ਸਰਕਾਰ ਨੂੰ ਸਮਾਂ ਦਿੱਤਾ ਹੈ, ਕਿਉਂ ਕਿ ਮੈਨੂੰ ਪਤਾ ਕਿ ਜਾਂਚ-ਪੜਤਾਲ ਵਿੱਚ ਸਮਾਂ ਲੱਗਦਾ, ਜਦੋਂ ਤੱਕ ਇਨਸਾਫ਼ ਨਹੀਂ ਮਿਲੇਗਾ ਚੈਨ ਨਾਲ ਨਹੀਂ ਬੈਠਾਂਗੇ।" ਉਨ੍ਹਾਂ ਨੂੰ ਆਪਣੇ ਪੁੱਤਰ ਲਈ ਇਨਸਾਫ਼ ਦੀ ਉਡੀਕ ਹੈ।
29 ਮਈ ਮੇਰੇ ਜਿੰਦਗੀ ਦਾ ਬਹੁਤ ਹੀ ਮਾੜਾ ਦਿਨ ਸੀ : ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੇਕਰ ਕਿਸੇ ਨੂੰ ਦੁਖ ਪਹੁੰਚਾਇਆ ਹੋਵੇ ਤਾਂ ਮੈ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਸਾਰੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਆ ਰਹਿਓ। ਪੰਜਾਬੀ ਗਾਇਕ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀ ਗੱਲ ਕਰਨਗੇ।
ਸਿੱਧੂ ਦੇ ਪਿਤਾ ਨੇ ਸਾਂਭਣਗੇ ਸੋਸ਼ਲ ਮੀਡੀਆ, ਕਿਹਾ 'ਅਫ਼ਵਾਹਾਂ ਤੋਂ ਬੱਚਣਾ' : ਸਿੱਧੂ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਸ਼ੁਭਦੀਪ ਸਿੱਧੂ ਦਾ ਸੋਸ਼ਲ ਮੀਡੀਆ ਅਕਾਊਂਟ ਉੱਤੇ ਐਕਟਿਵ ਰਹਿਣਗੇ। ਉਨ੍ਹਾਂ ਨੇ ਕਿਹਾ ਜੋ ਵੀ ਰਣਨੀਤੀ ਉਲੀਕੀ ਜਾਵੇਗੀ, ਉਹ ਉਨ੍ਹਾਂ ਵਲੋਂ ਖੁੱਦ ਲਾਈਵ ਹੋ ਕੇ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬੱਚਣਾ ਹੋਵੇਗਾ।
ਪਰਿਵਾਰ ਦੀ ਅਪੀਲ: ਨਾਂ ਮੱਥਾ ਟੇਕੋ, ਨਾਂ ਪੈਸੇ ਚੜਾਓ : ਪਿੰਡ ਮੂਸੇ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਪ੍ਰਸ਼ੰਸਕਾਂ ਦਾ ਇਕੱਠ ਹੋ ਰਿਹਾ ਹੈ। ਉੱਥੇ ਹੀ ਪ੍ਰਸ਼ੰਸਕ ਪੈਸਿਆਂ ਨਾਲ ਮੱਥਾ ਟੇਕ ਰਹੇ ਹਨ। ਇਸ ਨੂੰ ਦੇਖਦੇ ਹੋਏ ਹੁਣ ਪਰਿਵਾਰ ਅੱਗੇ ਆ ਗਿਆ ਹੈ। ਪਰਿਵਾਰ ਨੇ ਉਥੇ ਬੋਰਡ ਲਗਾ ਦਿੱਤਾ ਹੈ।
ਜਿਸ ਉੱਤੇ ਲਿਖਿਆ ਹੈ ਕਿ ਪਰਿਵਾਰ ਦੀ ਬੇਨਤੀ ਹੈ ਕਿ ਇਸ ਸਥਾਨ 'ਤੇ ਪੈਸਿਆਂ ਨਾਲ ਮੱਥਾ ਨਾ ਟੇਕਣ ਦੀ ਅਪੀਲ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਸਿਰਫ ਗੁਰੂ ਸ਼ਬਦ ਨੂੰ ਮੰਨਦਾ ਸੀ। ਆਪਣਾ ਸੀਸ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਰੱਖੋ। ਸਿੱਧੂ ਨੂੰ ਪਿਆਰ ਕਰਨ ਵਾਲੇ ਇਕ- ਇਕ ਪੌਦਾ ਜਰੂਰ ਲਗਾਓ ਅਤੇ ਉਸ ਨੂੰ ਵੱਡਾ ਕਰੋ।
ਮਰਨ ਤੋਂ ਪਹਿਲਾ ਵਾਪਸ ਲਈ ਸੁਰੱਖਿਆ ਤੇ ਹੁਣ ਮਾਨਸਾ ਬਣਿਆ ਪੁਲਿਸ ਛਾਊਣੀ : 28 ਮਈ ਨੂੰ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਸੀ ਪਰ ਹੁਣ ਪੁਲਿਸ ਨੇ ਮਾਨਸਾ ਨੂੰ ਪੁਲਿਸ ਛਾਊਣੀ ਬਣਾ ਦਿੱਤਾ ਹੈ। ਅੱਜ ਸਰਕਾਰ ਉਸ ਦੇ ਕਤਲ ਤੋਂ ਬਾਅਦ ਜਾਦ ਗਈ ਹੈ। ਸੁਰੱਖਿਆ ਵਾਪਸੀ ਵੀ ਸਿੱਧੂ ਮੂਸੇਵਾਲਾ ਦੇ ਕਤਲ 'ਚ ਸਹਾਇਕ ਹੋਈ ਹੈ। ਇਸ ਫੈਸਲੇ ਨੇ ਸਿੱਧੂ 'ਤੇ ਹਮਲਾ ਕਰਨ ਦੀ ਖੁੱਲ਼੍ਹ ਦਿੱਤੀ ਸੀ।
ਮੂਸੇਵਾਲਾ ਦੇ ਕੁੱਤੇ ਵੀ ਸਮਾਧ 'ਤੇ ਘੁੰਮ ਰਹੇ ਹਨ : ਸਿੱਧੂ ਮੂਸੇਵਾਲਾ ਦੇ ਦੋ ਪਾਲਤੂ ਕੁੱਤੇ ਸ਼ੇਰਾ ਅਤੇ ਬਗੀਰਾ ਸਨ। ਹਾਲਾਂਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਕਾਫੀ ਨਿਰਾਸ਼ ਹਨ ਅਕਸਰ ਇਹ ਦੋ ਪਾਲਤੂ ਕੁੱਤੇ ਮੂਸੇਵਾਲਾ ਦੀ ਸਮਾਧ ਨੇੜੇ ਵੀ ਘੁੰਮਦੇ ਰਹਿੰਦੇ ਹਨ। ਜਦੋਂ ਇਹ ਦੋਵੇਂ ਕੁੱਤੇ ਖਾਣਾ ਨਹੀਂ ਖਾਂਦੇ ਤਾਂ ਪਰਿਵਾਰ ਵਾਲੇ ਇਨ੍ਹਾਂ ਨੂੰ ਇਸ ਕਬਰ 'ਤੇ ਲੈ ਜਾਂਦੇ ਹਨ।
8 ਬਦਮਾਸ਼ ਗ੍ਰਿਫਤਾਰ, ਸ਼ਾਰਪ ਸ਼ੂਟਰਾਂ ਦੀ ਭਾਲ ਜਾਰੀ: ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਹਰਿਆਣਾ ਦੇ ਸਿਰਸਾ ਸਥਿਤ ਕਲਾਂ ਵਾਲੀ ਦਾ ਸੰਦੀਪ ਕੇਕੜਾ ਵੀ ਸ਼ਾਮਲ ਹੈ, ਜਿਸ ਨੇ ਮੂਸੇਵਾਲਾ ਦੀ ਰੀਸ ਫੈਨ ਵਜੋਂ ਕੀਤੀ ਸੀ। ਕੇਕੜੇ ਤੋਂ ਇਲਾਵਾ ਖੰਡਾ ਚੌਂਕ ਨੇੜੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ ਬਠਿੰਡਾ, ਮਨਪ੍ਰੀਤ ਭਾਊ ਵਾਸੀ ਢੈਪਈ ਜ਼ਿਲਾ ਫਰੀਦਕੋਟ, ਸਾਰਜ ਮਿੰਟੂ ਵਾਸੀ ਅੰਮ੍ਰਿਤਸਰ, ਪ੍ਰਭਦੀਪ ਸਿੰਘ ਪੱਬੀ ਵਾਸੀ ਤਖਤਮਾਲ ਕਾਲਾਂਵਾਲੀ ਹਰਿਆਣਾ, ਮੋਨੂੰ ਡਾਗਰ ਵਾਸੀ ਰੇਵਲੀ ਜ਼ਿਲਾ ਸੋਨੀਪਤਰਸ, ਬੀ. ਫਤਿਹਾਬਾਦ ਹਰਿਆਣਾ, ਨਸੀਬ ਵਾਸੀ ਫਤਿਹਾਬਾਦ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ।
ਜਨਵਰੀ ਤੋਂ ਰਚੀ ਜਾ ਰਹੀ ਸੀ ਸਾਜ਼ਿਸ਼, ਪਹਿਲੇ ਕਮਾਂਡੋਜ਼ ਨੂੰ ਦੇਖ ਕੇ ਪਰਤੇ, ਸੁਰੱਖਿਆ ਘਟਦੇ ਹੀ ਮਾਰੇ ਗਏ: ਪੰਜਾਬ ਪੁਲਿਸ ਨੇ ਖੁਦ ਕਬੂਲ ਕੀਤਾ ਹੈ ਕਿ ਮੂਸੇਵਾਲਾ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਰਚੀ ਜਾ ਰਹੀ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਜਨਵਰੀ ਵਿੱਚ ਹੀ ਹਰਿਆਣਾ ਤੋਂ ਪੰਜਾਬ ਆਏ ਸਨ । ਉਦੋਂ ਤੋਂ ਉਹ ਮੂਸੇਵਾਲਾ ਦੀ ਰੇਕੀ ਕਰ ਰਿਹਾ ਸੀ।
ਮੂਸੇਵਾਲਾ ਦੇ ਘਰ ਤੋਂ ਜਾਣ ਤੱਕ ਪੂਰੀ ਰੇਕੀ ਕੀਤੀ ਗਈ। ਹਾਲਾਂਕਿ ਮੂਸੇਵਾਲਾ ਦੇ ਕੋਲ ਏ.ਕੇ.47 ਕਮਾਂਡੋਜ਼ ਨੂੰ ਦੇਖ ਕੇ ਉਹ ਵਾਪਸ ਪਰਤ ਗਏ। ਇਸ ਤੋਂ ਬਾਅਦ 28 ਮਈ ਨੂੰ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੈਂਗਸਟਰ ਫਿਰ ਤੋਂ ਸਰਗਰਮ ਹੋ ਗਏ। ਮੂਸੇਵਾਲਾ ਤੋਂ ਬਿਨਾਂ ਬੁਲਟ ਪਰੂਫ ਗੱਡੀ ਵਿਚ ਬਿਨ੍ਹਾਂ ਕਮਾਂਡੋ ਦੇ ਰਵਾਨਾ ਹੁੰਦੇ ਹੀ ਉਸ ਦਾ ਪਿੱਛਾ ਕੀਤਾ ਗਿਆ।
ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਆਖ਼ਰੀ ਅਲਵਿਦਾ ਲਈ ਉਮੜਿਆ ਜਨ ਸੈਲਾਬ, ਹਰ ਅੱਖ ਨਮ