ਮਾਨਸਾ: ਜ਼ਿਲ੍ਹੇ ਦੇ ਪਿੰਡ ਮੂਸਾ ਦੇ ਇੱਕ ਕਿਸਾਨ ਪਰਿਵਾਰ (Farmer family) ਦੇ ਘਰ ਜਨਮੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਛੋਟੀ ਉਮਰ ਦੇ ਵਿੱਚ ਵੱਡਾ ਮੁਕਾਮ ਹਾਸਲ ਕਰ ਗਿਆ, ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Punjabi singer Shubhdeep Singh Sidhu Musewala) ਨੇ ਜਿੱਥੇ ਆਪਣੇ ਗਾਣਿਆਂ ਦੇ ਨਾਲ ਪਿੰਡ ਮੂਸਾ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ, ਉੱਥੇ ਹੀ ਸਿੱਧੂ ਮੂਸੇਵਾਲਾ ਲੋੜਵੰਦ ਲੋਕਾਂ ਦੇ ਲਈ ਵੀ ਮਸੀਹਾ ਸਨ। ਪਿੰਡ ਦੇ ਹੀ ਨੌਜਵਾਨ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਲਾਜ ਕਰਵਾ ਕੇ ਪਰਿਵਾਰ ਦੀ ਹਰ ਮਦਦ ਕੀਤੀ ਸੀ, ਉੱਥੇ ਹੀ ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਜ਼ਰੂਰਤਮੰਦ ਲੋਕਾਂ ਦੇ ਲਈ ਲਗਾਤਾਰ ਮਦਦ ਕਰਦੇ ਸਨ।
ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ (Village Jawaharke) ਵਿਖੇ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ ਸੀ, ਬੇਸ਼ੱਕ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਲੋਕ ਹੁਣ ਵੀ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਹੰਝੂ ਵਹਾ ਰਹੇ ਹਨ। ਇਸ ਨੌਜਵਾਨ ਨੇ ਕਿਹਾ ਕਿ ਸਿੱਧੂ ਅੱਜ ਸਰੀਰਕ ਤੌਰ ‘ਤੇ ਭਾਵੇ ਸਾਡੇ ਵਿੱਚ ਨਹੀਂ ਹੈ, ਪਰ ਉਹ ਹਮੇਸ਼ਾਂ ਹੀ ਸਾਡੇ ਦਿਲਾਂ ਵਿੱਚ ਜਿਊਦਾ ਰਹੇਗਾ।
ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਗੰਭੀਰ ਚੋਟਾਂ ਲੱਗੀਆਂ ਸਨ ਤਾਂ ਉਹ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ, ਪਰ ਸਿੱਧੂ ਮੂਸੇਵਾਲ ਨੇ ਉਸ ਦਾ ਇਲਾਜ ਕਰਵਾਇਆ ਅਤੇ ਪਰਿਵਾਰ ਦੀ ਹਰ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਲਈ ਮਸੀਹਾ ਸੀ, ਉੱਥੇ ਗੁਰਸੇਵਕ ਸਿੰਘ ਦੀ ਮਾਤਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਇੱਕ ਆਮ ਪਰਿਵਾਰ ਦਾ ਬੱਚਾ ਸੀ ਜੋ ਉਹ ਸਖ਼ਤ ਮਿਹਨਤ ਕਰਕੇ ਛੋਟੀ ਉਮਰ ਵਿਚ ਵੱਡਾ ਨਾਮ ਕਮਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਪਿੰਡ ਦੇ ਹਰ ਸ਼ਖਸ ਉਨ੍ਹਾਂ ਹੀ ਸਤਿਕਾਰ ਕਰਦਾ ਸੀ ਜਿਨ੍ਹਾਂ ਉਹ ਆਪਣੇ ਮਾਤਾ-ਪਿਤਾ ਦਾ ਕਰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਹੀ ਹਰ ਲੋੜਵੰਦ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦਾ ਸੀ।
ਇਹ ਵੀ ਪੜ੍ਹੋ: ਮੁੜ ਕੁਮਾਰ ਵਿਸ਼ਵਾਸ ਨੂੰ ਹਾਈਕੋਰਟ ਤੋਂ ਰਾਹਤ, 22 ਅਗਸਤ ਤੱਕ ਲੱਗੀ ਗ੍ਰਿਫਤਾਰੀ ’ਤੇ ਰੋਕ