ਮਾਨਸਾ : ਸਿੱਧੂ ਮੂਸੇਵਾਲੇ ਦੇ ਚੋਰਨੀ ਗੀਤ ਕੁਝ ਸਮੇਂ ਵਿਚ ਮਿਲੀਅਨ ਵਿਊ ਮਿਲਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ।
ਟਿੱਪਣੀਆਂ ਕਰਨ ਵਾਲਿਆਂ ਨੂੰ ਬਲਕੌਰ ਸਿੰਘ ਦੀ ਨਸੀਹਤ : ਨਾਲ ਹੀ ਬਲਕੌਰ ਸਿੰਘ ਨੇ ਗਾਣੇ ਉਤੇ ਪ੍ਰਤੀਕਰਮ ਦੇਣ ਵਾਲੇ ਤੇ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਚੋਰਨੀ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖਿਆ ਅਤੇ ਸੋਚਿਆ ਕਿ ਕੁਝ ਹੀ ਸਮੇਂ ਵਿੱਚ ਸਾਢੇ 4 ਮਿਲੀਅਨ ਵਿਊਜ਼ ਕਿਵੇਂ ਹੋਏ।
- Drone Recovered in Amritsar: ਅੰਮ੍ਰਿਤਸਰ ਦੇ ਕੱਕੜ ਪਿੰਡ ਤੋਂ ਬੀਐਸਐਫ ਨੇ ਬਰਾਮਦ ਕੀਤਾ ਡਰੋਨ
- ਪੰਜਾਬ 'ਚ ਰੈੱਡ ਅਲਰਟ; ਜਲੰਧਰ, ਅੰਮ੍ਰਿਤਸਰ ਸਣੇ 6 ਜ਼ਿਲ੍ਹਿਆਂ 'ਚ ਓਰੇਂਜ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ
- Heavy Rain in Punjab: ਸੂਬੇ ਵਿੱਚ ਸਥਿਤੀ ਕਾਬੂ ਤੋਂ ਬਾਹਰ, ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਤੇ ਮੰਤਰੀਆਂ ਨੂੰ ਸਖ਼ਤ ਨਿਰਦੇਸ਼
ਕਈ ਬੁੱਧੀਜੀਵੀ ਕਰ ਰਹੇ ਟਿੱਪਣੀਆਂ : ਕਈ ਟੀਵੀ ਚੈਨਲਾਂ ਉਤੇ ਬੁੱਧੀਜੀਵੀ ਭਰਾ ਬੈਠੇ ਹਨ, ਜੋ ਕਹਿ ਰਹੇ ਸਨ ਕਿ ਇਸ ਗਾਣੇ ਦੇ ਵਿੱਚੋਂ ਕੋਈ ਮੈਸੇਜ ਨਹੀਂ ਮਿਲ ਰਿਹਾ, ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ, ਜਿਸ ਦੀ ਮਿਸਾਲ ਚੋਰਨੀ ਗੀਤ ਨੂੰ ਕਿੰਨਾ ਜ਼ਿਆਦਾ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਗਾਣੇ ਵਿੱਚ ਕਹਿੰਦਾ ਹੁੰਦਾ ਸੀ ਕੀ ਸਾਡੇ ਗੀਤਾਂ ਤੋਂ ਜ਼ਿਆਦਾ ਸਿਆਣੇ ਦੂਰ ਰਿਹਾ ਕਰੋ ਸਾਡੇ ਗੀਤ ਸਾਡੇ ਵਰਗਿਆਂ ਦੇ ਹੀ ਹਨ। ਉਨ੍ਹਾਂ ਕਿਹਾ ਕਿ ਮਿਊਜ਼ਿਕ ਦਾ ਕੰਮ ਅਤੇ ਗਾਉਣ ਦਾ ਕੰਮ ਸਾਡੇ ਬੇਟੇ ਦਾ ਨਿੱਜੀ ਹੈ ਅਤੇ ਕਿਸੇ ਨੂੰ ਇਨ੍ਹਾਂ ਤੇ ਪ੍ਰਤੀਕ੍ਰਿਆ ਦੇਣ ਦੀ ਕੀ ਲੋੜ ਪੈ ਜਾਂਦੀ ਹੈ। ਗਾਣਾ ਇਕ ਮਨੋਰੰਜਨ ਦੇ ਲਈ ਹੁੰਦਾ ਹੈ ਅਤੇ ਲੋਕ ਸੁਣ ਰਹੇ ਹਨ ਅਤੇ ਇਸ ਦੇ ਵਿੱਚ ਮਾੜੀ ਗੱਲ ਵੀ ਕੀ ਹੈ।
ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਗਾਇਕ ਸੀ, ਜੋ ਹਰ ਪ੍ਰਕਾਰ ਦੇ ਗੀਤ ਗਾਉਣਾ ਪਸੰਦ ਕਰਦਾ ਸੀ, ਜਿਸ ਦੇ ਤਹਿਤ ਉਨ੍ਹਾਂ ਦੇ ਗੀਤਾਂ ਨੂੰ ਨੌਜਵਾਨ ਵੱਡੇ ਪੱਧਰ ਉਤੇ ਪਸੰਦ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਚੋਰਨੀ ਗੀਤ ਨੂੰ ਮਿਲੀਅਨ ਵਿਊ ਦੇ ਕੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਦੇ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਭਾਅ ਸੀ ਕਿ ਉਹ ਹਰ ਵਰਗ ਨੂੰ ਆਪਣੀ ਗੀਤਾਂ ਵਿੱਚ ਪੇਸ਼ ਕਰਦਾ ਸੀ।