ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ (Late Punjabi singer Sidhu Moose Wala) ਦੇ ਪਿਤਾ ਬਲਕੌਰ ਸਿੰਘ ਵੱਲੋਂ ਘਰ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਸਰਕਾਰਾਂ ਉੱਪਰ ਸਵਾਲ ਚੁੱਕ ਗਏ। ਉਨ੍ਹਾਂ ਕਿਹਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਪਰ ਕੋਈ ਵੀ ਪੰਜਾਬ ਦੇ ਹਲਾਤਾਂ ਨੂੰ ਲੈ ਕੇ ਬੋਲਣ ਲਈ ਤਿਆਰ ਨਹੀਂ ਹਨ। ਲਗਾਤਾਰ ਵੀਡਿਓ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਅਤੇ ਦਿਨ-ਦਿਹਾੜੇ ਕਤਲ ਹੋ ਰਹੇ ਹਨ।
ਕੰਗਨਾ ਉੱਤੇ ਨਿਸ਼ਾਨਾ: ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਉੱਤੇ ਵੀ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਪਹਿਲਾਂ ਕਿਸਾਨੀ ਸੰਘਰਸ਼ ਬਾਰੇ ਬੋਲ ਕੇ ਕੰਗਨਾ ਨੇ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨ ਨਾਲ ਜੋੜਿਆ ਅਤੇ ਹੁਣ ਉਹ ਭਾਰਤ-ਕੈਨੇਡਾ ਵਿਵਾਦ ਵਿਚਾਲੇ ਵੀ ਪੰਜਾਬੀਆਂ ਨੂੰ ਰੋਜ਼ ਨਵੇਂ ਪਾਠ ਸੋਸ਼ਲ ਮੀਡੀਆ ਉੱਤੇ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਅਜਿਹੇ ਨਫਰਤੀ ਭਾਸ਼ਣ ਦੇਣ ਵਾਲੇ ਲੋਕਾਂ ਉੱਤੇ ਦੇਸ਼ ਦੀ ਸਰਕਾਰ ਨੂੰ ਠੱਲ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਨਫਰਤ ਦਾ ਸ਼ਿਕਾਰ ਉਨ੍ਹਾਂ ਦਾ ਹੋਣਹਾਰ ਪੁੱਤਰ ਹੋਇਆ ਹੈ ਅਤੇ ਇਹੀ ਨਫਰਤ ਹੁਣ ਉੱਭਰ ਰਹੇ ਪੰਜਾਬੀ ਗਾਇਕ ਸ਼ੁਭਨੀਤ ਨੂੰ ਕਲਾਵੇ ਵਿੱਚ ਸਮੇਟ ਰਹੀ ਹੈ।
- Constable Beaten His Wife: ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮ ਨੇ ਪਤਨੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
- BJP Released Controversial Poster: ਪੰਜਾਬ ਭਾਜਪਾ ਨੇ ਸੀਐੱਮ ਮਾਨ ਦਾ ਤੰਜ ਭਰਿਆ ਪੋਸਟਰ ਕੀਤਾ ਜਾਰੀ, ਲਿਖਿਆ- ਬਾਦਸ਼ਾਹ-ਏ-ਬਰਬਾਦੀ, ਜਾਣੋ ਪੂਰਾ ਮਾਮਲਾ
- India Canada Dispute: ਕੈਨੇਡਾ ਦੇ ਰੱਖਿਆ ਮੰਤਰੀ ਨੇ ਇਲਜ਼ਾਮਾਂ ਨੂੰ ਦੱਸਿਆ ਚੁਣੌਤੀ ਭਰਿਆ ਮੁੱਦਾ, ਕਿਹਾ- ਭਾਰਤ ਨਾਲ ਰਿਸ਼ਤੇ ਜ਼ਰੂਰੀ ਪਰ ਸੱਚ ਸਾਹਮਣੇ ਲਿਆਉਣਾ ਹੈ ਪਹਿਲ
ਪੰਜਾਬ ਦੇ ਹਾਲਾਤਾਂ ਦਾ ਕੀਤਾ ਜ਼ਿਕਰ: ਬਲਕੌਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿੱਚ ਕਈ ਕਤਲ ਹੋਏ ਹਨ। ਪੰਜਾਬ ਸਰਕਾਰ ਕੁੱਝ ਵੀ ਨਹੀਂ ਕਰ ਸਕੀ। ਸੂਬੇ ਵਿੱਚ ਛੋਟੀਆਂ-ਛੋਟੀਆਂ ਗੱਲ ਉੱਤੇ ਕਤਲ ਕੀਤੇ ਜਾ ਰਹੇ ਹਨ। ਜੇਲ੍ਹ ਵਿੱਚੋਂ ਗੈਂਗਸਟਰ ਇੰਟਰਵਿਊ ਦੇ ਰਹੇ ਹਨ ਅਤੇ ਸਰਕਾਰ ਨੇ ਉਸ ਮਾਮਲੇ ਲਈ ਸਿਰਫ ਸਪੈਸ਼ਲ ਜਾਂਚ ਟੀਮ ਦਾ ਗਠਨ ਕਰਨ ਦਾ ਢੋਂਗ ਕੀਤਾ। ਉਸ ਸਪੈਸ਼ਲ ਜਾਂਚ ਟੀਮ ਨੇ ਹੁਣ ਤੱਕ ਮਾਮਲੇ ਦੀ ਰਿਪੋਰਟ ਨਹੀਂ ਸੌਂਪੀ। ਬਲਕੌਰ ਸਿੰਘ ਨੇ ਅੱਗੇ ਕਿਹਾ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਿਹਾ ਵਿਵਾਦ ਪ੍ਰਧਾਨ ਮੰਤਰੀਆਂ ਦੀ ਆਪਸੀ ਤਕਰਾਰਬਾਜ਼ੀ ਹੈ ਅਤੇ ਉਨ੍ਹਾਂ ਨੂੰ ਹੀ ਮਾਮਲੇ ਉੱਤੇ ਬੋਲਣਾ ਚਾਹੀਦਾ ਹੈ ਪਰ ਹਰ ਕੋਈ ਬਗੈਰ ਸੋਚੇ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਕਿ ਸ਼ਰੇਆਮ ਧੱਕੇਸ਼ਾਹੀ। ਕੇਂਦਰ ਸਰਕਾਰ ਨੂੰ ਇਸ ਵਰਤਾਰੇ ਉੱਤੇ ਠੱਲ ਪਾਉਣੀ ਚਾਹੁੰਦੀ ਹੈ ਤਾਂ ਜੋ ਨਫਰਤ ਦੀ ਅੱਗ ਨਾ ਫੈਲੇ।