ETV Bharat / state

ਕੇਂਦਰੀ ਪਾਰਟੀਆਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਆ ਰਹੀਆਂ ਪੰਜਾਬ :ਹਰਸਿਮਰਤ ਬਾਦਲ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਮਾਨਸਾ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Former Union Minister Harsimrat Kaur Badal) ਨੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਕੇਂਦਰੀ ਪਾਰਟੀਆਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਆ ਰਹੀਆ ਹਨ।ਉਨ੍ਹਾਂ ਕਿਹਾ ਹੈ ਕਿ ਖੇਤਰੀ ਪਾਰਟੀ ਕਦੇ ਵੀ ਖਤਮ ਨਹੀਂ ਹੁੰਦੀ।

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾ ਦੀ ਰਾਖੀ ਕਰਦੀ ਹੈ:ਹਰਸਿਮਰਤ ਬਾਦਲ

author img

By

Published : Dec 17, 2021, 7:30 AM IST

ਮਾਨਸਾ:ਕੇਂਦਰ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਗਏ ਹਨ ਅਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਨਿਸ਼ਾਨਾ ਲੈ ਕੇ ਪੰਜਾਬ ਵਿੱਚ ਆਏ ਹਨ ਪਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਇਹ ਪਾਰਟੀ ਖਤਮ ਹੋਣ ਵਾਲੀ ਨਹੀਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮਾਨਸਾ ਦੌਰੇ ਤੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ।

ਮਾਨਸਾ ਦੌਰੇ ਤੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵਰਕਰ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਹੀਰੇ ਵਾਲਾ ਅਤੇ ਬੱਪੀਆਣਾ ਵਿਖੇ ਅਫਸੋਸ ਵੀ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਮਾਨਸਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਹੱਕਾਂ ਤੇ ਪਾਣੀਆਂ ਤੇ ਡਾਕੇ (Robbery on the water), ਪੰਜਾਬ ਦੀ ਰਾਜਧਾਨੀ 'ਤੇ ਡਾਕੇ ਮਾਰੇ ਗਏ ਹਨ ਅਤੇ ਅੱਜ ਪੰਜਾਬ ਦੀ ਖੇਤਰੀ ਪਾਰਟੀ ਨੂੰ ਖ਼ਤਮ ਕਰਨ ਦਾ ਨਿਸ਼ਾਨਾ ਲੈ ਕੇ ਪੰਜਾਬ ਵਿੱਚ ਆ ਰਹੇ ਹਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਜੋ ਕਿ ਖ਼ਤਮ ਹੋਣ ਵਾਲੀ ਨਹੀਂ ਸਗੋਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੀ ਹੈ।

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾ ਦੀ ਰਾਖੀ ਕਰਦੀ ਹੈ:ਹਰਸਿਮਰਤ ਬਾਦਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੱਧੂ ਤੇ ਵਿਅੰਗ ਕੱਸਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਪਹਿਲਾਂ ਕ੍ਰਿਕਟ ਛੱਡੀ ਉਸ ਤੋਂ ਬਾਅਦ ਭਾਜਪਾ ਛੱਡੀ ਫਿਰ ਕਾਂਗਰਸ ਦੇ ਵਿਚ ਆ ਕੇ ਕੈਬਨਿਟ ਮੰਤਰੀ ਦਾ ਅਹੁਦਾ ਛੱਡਿਆ ਅਤੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਫਿਰ ਉਨ੍ਹਾਂ ਵੱਲੋਂ ਪ੍ਰਧਾਨਗੀ ਦਾ ਅਹੁਦੇ ਉਹ ਅਸਤੀਫ਼ਾ ਦਿੱਤਾ ਗਿਆ ਜੋ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਨਹੀਂ ਸਗੋਂ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਕਰਦਾ ਹੈ ਅਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ।ਪੰਜਾਬ ਦੇ ਵਿੱਚ ਨਵੀਂਆਂ ਹੋਂਦ ਵਿੱਚ ਆ ਰਹੀਆਂ ਪਾਰਟੀਆਂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੋਲਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪੀਪਲਜ਼ ਪਾਰਟੀ ਆਫ ਪੰਜਾਬ ਵੀ ਬਣੀ ਜੋ ਕਿ ਉਸ ਦੇ ਨੁਮਾਇੰਦੇ ਮਨਪ੍ਰੀਤ ਬਾਦਲ (Manpreet Badal)ਕਾਂਗਰਸ ਵਿਚ ਅਤੇ ਭਗਵੰਤ ਮਾਨ ਆਪ ਦੇ ਵਿਚ ਚਲੇ ਗਏ ਅਤੇ ਇਹ ਸਾਰੀਆਂ ਹੀ ਪਾਰਟੀਆਂ ਪਰ ਕੇਂਦਰੀ ਪਾਰਟੀਆਂ ਦੀਆਂ ਏ ਬੀ ਟੀਮਾਂ ਹਨ ਜੋ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨਿਸ਼ਾਨੇ ਤੇ ਲਿਆ ਕੇ ਖੇਤਰੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਇਹ ਪਾਰਟੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਕੋਈ ਵੀ ਨਹੀਂ ਪਤਾ ਸਗੋਂ ਉਹ ਪੰਜਾਬ ਦੀ ਹਵਾ ਲੈਣ ਦੇ ਲਈ ਹੀ ਆਉਂਦਾ ਹੈ ਅਤੇ ਦਿੱਲੀ ਦੇ ਵਿੱਚ ਤਾਂ ਉਨ੍ਹਾਂ ਤੂੰ ਕੁਝ ਹੋਇਆ ਨਹੀਂ ਸਗੋਂ ਹੁਣ ਪੰਜਾਬ ਸੰਵਾਰਨ ਦੀ ਗੱਲ ਕਰ ਰਹੇ ਹਨ।

ਇਹ ਵੀ ਪੜੋ:ਮੈਰਿਟ ਦੇ ਅਧਾਰ 'ਤੇ ਹੋਣਗੇ ਉਮੀਦਵਾਰਾਂ ਦੇ ਐਲਾਨ: ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.