ETV Bharat / state

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਾਨਸਾ ਦਾ ਸਿਹਤ ਸੈਂਟਰ !

author img

By

Published : May 4, 2022, 10:44 PM IST

ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਮਾਨਸਾ ਦੇ ਪਿੰਡ ਚਕੇਰੀਆਂ ਦਾ ਸਿਹਤ ਸੈਂਟਰ ਖੁਦ ਹੀ ਬਿਮਾਰੀਆਂ ਦੇ ਘੇਰੇ ਵਿੱਚ ਹੈ ਕਿਉਂਕਿ ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਪਿੰਡ ਦੇ ਗੰਦੇ ਪਾਣੀ ਦੇ ਨਾਲ ਭਰੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਲਈ ਆਉਣ ਵਾਲੇ ਡਾਕਟਰ ਖੁਦ ਹੀ ਬਿਮਾਰੀਆਂ ਲੱਗਣ ਤੋਂ ਡਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੇ ਲਈ ਅਪੀਲ ਕਰ ਰਹੇ ਹਨ।

ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਚ ਵੜ੍ਹਿਆ ਸੀਵਰੇਜ ਦਾ ਪਾਣੀ

ਮਾਨਸਾ: ਜ਼ਿਲ੍ਹੇ ਦੇ ਨੇੜਲੇ ਪਿੰਡ ਚਕੇਰੀਆਂ ਵਿੱਚ ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਨੂੰ ਪਿੰਡ ਦੇ ਗੰਦੇ ਪਾਣੀ ਨੇ ਘੇਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰ ਖੁਦ ਹੀ ਬੀਮਾਰੀਆਂ ਲੱਗਣ ਤੋਂ ਡਰ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਉਨ੍ਹਾਂ ਦੇ ਕਮਰਿਆਂ ਵਿੱਚ ਵੜਿਆ ਹੋਇਆ ਹੈ ਉਥੇ ਹੀ ਆਲੇ ਦੁਆਲੇ ਵੀ ਇੰਨ੍ਹਾਂ ਗੰਦਾ ਪਾਣੀ ਹੈ ਕਿ ਉਨ੍ਹਾਂ ਦੇ ਬੈਠਣ ਦੇ ਲਈ ਵੀ ਕੋਈ ਜਗ੍ਹਾ ਨਹੀਂ ਜਿਸ ਕਾਰਨ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਦੱਸਿਆ ਕਿ ਸਬ ਵੈਲਨੈਸ ਸੈਂਟਰ ਵਿੱਚ ਬੁੱਧਵਾਰ ਦੇ ਦਿਨ ਪਿੰਡ ਦੇ ਵਿਚ ਬੱਚਿਆਂ ਦੇ ਟੀਕੇ ਲਗਾਏ ਜਾਂਦੇ ਹਨ ਅਤੇ ਕੋਰੋਨਾ ਦੀ ਵੈਕਸੀਨ ਲਗਾਈ ਜਾਂਦੀ ਹੈ ਪਰ ਆਉਣ ਦੇ ਲਈ ਕੋਈ ਵੀ ਰਸਤਾ ਨਹੀਂ ਅਤੇ ਸੀਵਰੇਜ ਦਾ ਗੰਦਾ ਪਾਣੀ ਇੰਨ੍ਹਾਂ ਹੈ ਕਿ ਡਾਕਟਰ ਖੁਦ ਹੀ ਡੇਂਗੂ ਵਰਗੀਆਂ ਬੀਮਾਰੀਆਂ ਲੱਗਣ ਤੋਂ ਡਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ ਆਉਂਦੇ ਹਨ ਪਰ ਇੱਥੇ ਆ ਕੇ ਅਜਿਹੇ ਹਾਲਾਤ ਹਨ ਕਿ ਉਹ ਖੁਦ ਹੀ ਇੰਨ੍ਹਾਂ ਸੈਂਟਰਾਂ ਵਿਚ ਵੜਨ ਤੋਂ ਗੁਰੇਜ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਤੁਰੰਤ ਸਬ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਦੀ ਇਸ ਨਾਜ਼ੁਕ ਹਾਲਤ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਾਨਸਾ ਦਾ ਸਿਹਤ ਸੈਂਟਰ

ਇਹ ਵੀ ਪੜ੍ਹੋ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਨੂੰ ਡੀ.ਸੀ ਦਫਤਰਾਂ 'ਤੇ ਹੱਲਾ ਬੋਲ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.