ETV Bharat / state

ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿਕ ਰਿਹੈ ਲਾਲ ਟਮਾਟਰ, ਗ੍ਰਾਹਕਾਂ ਨੇ ਟਮਾਟਰ ਖਰੀਦਣ ਤੋਂ ਕੀਤੀ ਤੌਬਾ

author img

By

Published : Aug 5, 2023, 2:37 PM IST

ਮਾਨਸਾ ਦੀ ਸਬਜ਼ੀ ਮੰਡੀ ਵਿੱਚ ਫਰੂਟ ਤੋਂ ਵੀ ਮਹਿੰਗਾ ਲਾਲ ਟਮਾਟਰ ਵਿਕ ਰਿਹਾ ਹੈ। ਜਿਸ ਕਾਰਨ ਗ੍ਰਾਹਕ ਵੀ ਲਾਲ ਟਮਾਟਰ ਖਰੀਦਣ ਤੋਂ ਤੋਬਾ ਕਰ ਗਏ ਹਨ ਅਤੇ ਪੰਜਾਬ ਸਰਕਾਰ ਤੋਂ ਇਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ।

vegetable market Mansa
vegetable market Mansa
ਸਬਜ਼ੀਆਂ ਤੇ ਫਲ ਵਿਕਰੇਤਾਵਾਂ ਨੇ ਦਿੱਤੀ ਜਾਣਕਾਰੀ

ਮਾਨਸਾ: ਲਾਲ ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੋਹ ਰਹੀਆਂ ਹਨ, ਜਿਸ ਕਾਰਨ ਹੁਣ ਲਾਲ ਟਮਾਟਰ ਰਸੋਈ ਵਿਚੋਂ ਬਾਹਰ ਹੋ ਗਿਆ ਹੈ। ਜੇਕਰ ਮਾਨਸਾ ਦੀ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਮਾਨਸਾ ਦੀ ਸਬਜ਼ੀ ਮੰਡੀ ਵਿੱਚ ਫਰੂਟ ਤੋਂ ਵੀ ਮਹਿੰਗਾ ਲਾਲ ਟਮਾਟਰ ਵਿਕ ਰਿਹਾ ਹੈ। ਜਿਸ ਕਾਰਨ ਗ੍ਰਾਹਕ ਵੀ ਲਾਲ ਟਮਾਟਰ ਖਰੀਦਣ ਤੋਂ ਤੋਬਾ ਕਰ ਗਏ ਹਨ ਅਤੇ ਪੰਜਾਬ ਸਰਕਾਰ ਤੋਂ ਇਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ।

ਕਸ਼ਮੀਰੀ ਸੇਬ ਤੋਂ ਮਹਿੰਗਾ ਲਾਲ ਟਮਾਟਰ: ਲਾਲ ਟਮਾਟਰ ਮਹਿੰਗਾ ਹੋਣ ਕਾਰਨ ਹੁਣ ਗ੍ਰਾਹਕਾਂ ਨੇ ਵੀ ਲਾਲ ਟਮਾਟਰ ਤੋਂ ਮੂੰਹ ਮੋੜ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨੇ ਵੀ ਆਪਣੀ ਰਸੋਈ ਵਿੱਚ ਲਾਲ ਟਮਾਟਰ ਦੀ ਵਰਤੋਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮਾਨਸਾ ਵਿਖੇ ਸਬਜ਼ੀਆਂ ਤੇ ਫਲ ਵਿਕਰੇਤਾਵਾਂ ਨੇ ਕਿਹਾ ਕਿ ਲਾਲ ਟਮਾਟਰ ਫਰੂਟ ਤੋਂ ਵੀ ਮਹਿੰਗਾ ਹੋ ਗਿਆ ਹੈ। ਕਸ਼ਮੀਰੀ ਸੇਬ 150 ਤੋਂ 250 ਰੁਪਏ ਵਿਕ ਰਿਹਾ ਹੈ, ਜਦੋਂ ਕਿ ਲਾਲ ਟਮਾਟਰ 250 ਤੋਂ 300 ਰੁਪਏ ਵਿਕ ਰਿਹਾ ਹੈ।

ਲਾਲ ਟਮਾਟਰ ਤੋਂ ਗ੍ਰਾਹਕਾਂ ਨੇ ਮੋੜਿਆ ਮੂੰਹ: ਇਸ ਦੌਰਾਨ ਹੀ ਸਬਜ਼ੀਆਂ ਤੇ ਫਲ ਵਿਕਰੇਤਾਵਾਂ ਨੇ ਕਿਹਾ ਕਿ ਲੋਕ ਫਰੂਟ ਖਰੀਦਣ ਨੂੰ ਤਰਜੀਹ ਦੇਣ ਲੱਗੇ ਹਨ, ਜਦੋਂ ਕਿ ਲਾਲ ਟਮਾਟਰ ਤੋਂ ਗ੍ਰਾਹਕਾਂ ਨੇ ਵੀ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਟਮਾਟਰ ਕਿਸੇ ਦਿਨ 10 ਰੁਪਏ ਤੋਂ 50 ਰੁਪਏ ਤੱਕ ਵਿਕ ਰਿਹਾ ਸੀ, ਅੱਜ ਉਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਹੁਣ ਰਸੋਈ ਵਿੱਚ ਟਮਾਟਰ ਲੈ ਕੇ ਜਾਣ ਦਾ ਰੁਝਾਨ ਨਹੀਂ ਰਿਹਾ।

ਸਰਕਾਰ ਨੂੰ ਮਹਿੰਗਾਈ ਨੂੰ ਠੱਲ ਪਾਉਣ ਦੀ ਅਪੀਲ: ਇਸ ਦੌਰਾਨ ਹੀ ਬਾਜ਼ਾਰ ਵਿਚ ਸਬਜ਼ੀ ਖਰੀਦਣ ਵਾਲੇ ਗ੍ਰਾਹਕ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਬਜ਼ਾਰ ਵਿੱਚ ਲਾਲ ਟਮਾਟਰ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਜਿਸ ਕਾਰਨ ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਵਿਅਕਤੀ ਲਾਲ ਟਮਾਟਰ ਖਰੀਦਣ ਤੋਂ ਤੌਬਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੋ ਕਦੇ ਫਰੂਟ ਨੂੰ ਮਹਿੰਗਾ ਦੇਖ ਕੇ ਛੱਡ ਜਾਂਦੇ ਸੀ, ਅੱਜ ਉਹ ਫਰੂਟ ਵੀ ਲਾਲ ਟਮਾਟਰ ਤੋਂ ਸਸਤਾ ਵਿਕ ਰਿਹਾ ਹੈ। ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਗਾਈ ਨੂੰ ਠੱਲ ਪਾਈ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.