ਮਾਨਸਾ : 74ਵੇਂ ਗਣਤੰਤਰ ਦਿਵਸ ਮੌਕੇ ਮਾਨਸਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਰਮਦਿੱਤੇਵਾਲਾ ਰੋਡ ਦਾ ਨਾਮ ਮੰਡੀਬੋਰਡ ਵੱਲੋ ਮਰਹੂਮ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸਰਕਾਰ ਹਰ ਕੋਸ਼ਿਸ ਕਰ ਰਹੀ ਹੈ।
ਐਂਮਰਜੈਂਸੀ ਸਹੂਲਤਾਂ ਦਾ ਹੋਵੇਗਾ ਸੁਧਾਰ: ਸਿਹਤ ਮੰਤਰੀ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਤੇ ਬਸੰਤ ਰੁੱਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਜਿਸ ਤਰ੍ਹਾਂ ਪੱਤਝੜ੍ਹ ਤੋ ਬਾਅਦ ਬਸੰਤ ਰੁੱਤ ਨਵੀਆਂ ਕਰੂੰਬਲਾਂ ਲੈ ਕੇ ਆਉਦੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਪੰਜਾਬ ਵਾਸੀਆਂ ਦੀਆਂ ਨਵੀਆਂ ਉਮੀਦਾ ਲੈ ਕੇ ਆਈ ਹੈ ਕਿ ਪੰਜਾਬ ਨੂੰ ਫਿਰ ਤੋ ਰੰਗਲਾ ਪੰਜਾਬ ਬਣਾਇਆ ਜਾਵੇ। ਜਿਲ੍ਹੇ ਦੇ ਵਿਕਾਸ ਲਈ ਆਮ ਆਦਮੀ ਕਲੀਨਿਕ ਨਵੀਂ ਕੇਅਰ ਸੈਟਰ ਜਿਸ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੁੰਦੇ ਹਨ ਕਿ ਸਿਹਤ ਇਕੱਲੀ ਦਵਾਈਆਂ ਨਾਲ ਨਹੀਂ ਆਉਂਦੀ, ਉਸ ਲਈ ਉਪਰਾਲਾ ਕਰਾਂਗੇ ਕਿ ਐਮਰਜੈਂਸੀ ਸੇਵਾ ਹੋਰ ਬਿਹਤਰ ਬਣ ਸਕੇ।
ਇਹ ਵੀ ਪੜ੍ਹੋ: Baba Deep Singhs birthday: ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਸੰਗਤ ਨੇ ਮਨਾਇਆ ਜਨਮ ਦਿਹਾੜਾ, ਸਜਾਏ ਵਿਸ਼ਾਲ ਨਗਰ ਕੀਰਤਨ
ਉਨ੍ਹਾਂ ਦੱਸਿਆ ਕਿ ਰਮਦਿੱਤਾਵਾਲਾ ਰੋਡ ਦੇ ਲਾਗੇ ਬਜੁਰਗਾਂ ਲਈ ਬਿਰਧ ਆਸ਼ਰਮ ਬਣ ਰਿਹਾ ਹੈ, ਜਿਸ ਵਿੱਚ ਬਜੁਰਗਾਂ ਦੇ ਲਈ ਹਰ ਸਹੂਲਤ ਹੋਵੇਗੀ ਤੇ ਬਰੇਟਾ ਵਿੱਚ ਹਸਪਾਤਲ ਬਣਨਾ ਹੈ ਤੇ ਬੁਢਲਾਡਾ ਵਿਖੇ ਜੱਚਾ-ਬੱਚਾ ਹਸਪਤਾਲ ਬਣ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਸਿਹਤ ਸਹੂਲਤਾਂ ਵੱਖੋ ਵਧੀਆ ਜਿਲ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਕੋਸ਼ਿਸ ਹੈ ਕਿ ਇਸਨੂੰ ਕੈਸਰ ਦੀ ਰਾਜਧਾਨੀ ਨਹੀਂ ਸਗੋ ਸਿਹਤ ਸਹੂਲਤਾਂ ਵਾਲੀ ਰਾਜਧਾਨੀ ਵਜੋਂ ਜਾਣਿਆ ਜਾਵੇਗਾ। ਆਮ ਆਦਮੀ ਕਲੀਨਿਕ ਦੇ ਵਿਰੋਧ ਉੱਤੇ ਬੋਲਦੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਪ੍ਰਾਇਮਰੀ ਹੈਲਥ ਸੈਂਟਰ ਹੀ ਰਹਿਣਗੇ ਸਗੋਂ ਉਸ ਵਿੱਚ ਟੈਸਟ ਤੇ ਦਵਾਈਆਂ ਦੀ ਸਹੂਲਤ ਵਧੇਗੀ।
ਮੂਸੇਵਾਲਾ ਦੇ ਪਰਿਵਾਰ ਨੂੰ ਮਿਲੇਗਾ ਇਨਸਾਫ਼: ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਸਤਕਾਰ ਕਰਦੇ ਹਨ ਤੇ ਸਿੱਧੂ ਦੀ ਸ਼ਕਲ ਮੈਨੂੰ ਅੱਜ ਵੀ ਯਾਦ ਹੈ ਪਰ ਜਦੋਂ 2016 ਵਿੱਚ ਪੰਜਾਬ ਦੇ ਡੀਜੀਪੀ ਦੀ ਸਟੇਟਮੈਂਟ ਸੀ ਕਿ ਪੰਜਾਬ ਵਿੱਚ 57 ਗੈਂਗਸਟਰ ਗਰੁੱਪ ਹਨ ਪਰ ਉਸ ਸਮੇਂ ਦੀ ਸਰਕਾਰ ਇਸਨੂੰ ਨੱਥ ਪਾਉਣ ਵਿੱਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ।