ETV Bharat / state

ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮਨਾਇਆ ਜਾ ਰਿਹਾ ਹੈ ਰੋਸ ਹਫ਼ਤਾ - ਸਰਕਾਰ ਨੂੰ ਗ੍ਰੇਡ1

ਮਾਨਸਾ ਵਿਚ ਮੁਲਾਜ਼ਮਾਂ ਵੱਲੋਂ 20 ਤੋਂ 27 ਮਈ ਤੱਕ ਰੋਸ ਹਫ਼ਤੇ ਵਜੋਂ ਮਨਾਇਆ ਜਾਣਾ ਹੈ।ਮੁਲਾਜ਼ਮਾਂ ਦਾ ਕਹਿਣਾ ਹੈ ਸਰਕਾਰ ਨੂੰ ਗ੍ਰੇਡ1 ਅਤੇ 2 ਦੀਆਂ ਤਰੱਕੀਆਂ ਦੇਵੇ ਅਤੇ ਬੇਸਿਕ ਸਹੂਲਤਾਂ ਤਾਂ ਦੇਣੀਆ ਚਾਹੀਦੀਆਂ ਹਨ।

ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮਨਾਇਆ ਜਾ ਰਿਹਾ ਹੈ ਰੋਸ ਹਫ਼ਤਾ

author img

By

Published : May 20, 2021, 7:37 PM IST

ਮਾਨਸਾ: ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 20 ਅਤੇ 21 ਮਈ ਨੂੰ ਪੈਨ ਡਾਊਨ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਮੁਲਾਜਮਾਂ ਵੱਲੋਂ ਫਰੰਟ ਲਾਈਨ ਤੇ ਨਿਭਾਈਆਂ ਜਾ ਰਹੀਆਂ ਡਿਊਟੀਆਂ ਕਾਰਨ ਇਹ ਪੈਨ ਡਾਊਨ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।ਮਾਨਸਾ ਵਿੱਚ ਮੁਲਾਜਮਾਂ ਵੱਲੋਂ 20 ਤੋਂ 27 ਮਈ ਤੱਕ ਰੋਸ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਡਿਊਟੀ ਸਮੇਂ ਦੌਰਾਨ ਮੁਲਾਜਮ ਕਾਲੇ ਬਿੱਲੇ ਲਗਾਕੇ ਦਫਤਰਾਂ ਵਿੱਚ ਡਿਊਟੀ ਨਿਭਾ ਰਹੇ ਹਨ।

ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮਨਾਇਆ ਜਾ ਰਿਹਾ ਹੈ ਰੋਸ ਹਫ਼ਤਾ

ਇਸ ਮੌਕੇ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਾਡੀਆਂ ਸਰਕਾਰ ਵੱਲ ਕਈ ਮੰਗਾਂ ਬਾਕੀ ਹਨ। ਜਿਨ੍ਹਾਂ ਵਿਚ ਪੇ-ਕਮਿਸ਼ਨ ਲਾਗੂ ਕਰਨਾ, ਡੀ.ਏ. ਦਾ ਬਕਾਇਆ ਜਾਰੀ ਕਰਨਾ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਇਲਾਵਾ ਸੁਪਰਡੈਂਟ ਗ੍ਰੇਡ 1 ਤੇ 2 ਦੀਆਂ ਤਰੱਕੀਆਂ ਨਹੀਂ ਹੋ ਰਹੀਆਂ ਅਤੇ ਕਈ ਵਿਭਾਗਾਂ ਵਿਚ ਅਸਾਮੀਆਂ ਖਾਲੀ ਹਨ।ਜਿਸ ਨੂੰ ਲੈ ਕੇ ਕਰਮਚਾਰੀਆਂ ਵਿਚ ਸਰਕਾਰ ਖਿਲਾਫ ਰੋਸ਼ ਹੈ ਅਤੇ ਇਸੇ ਰੋਸ਼ ਦੇ ਚਲਦਿਆਂ ਅਸੀਂ ਕਾਲੇ ਬਿੱਲੇ ਲਗਾ ਕੇ ਰੋਸ਼ ਹਫਤਾ ਮਨਾ ਰਹੇ ਹਾਂ। ਉਨ੍ਹਾਂ ਕਿਹਾ ਹੈ ਕਿ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਕਾਂਗਰਸ ਦੇ ਮੁੱਖ ਮੰਤਰੀ ਨੂੰ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕਰ ਰਹੇ ਹਾਂ।

ਇਸ ਮੌਕੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਾਡੀਆਂ ਬਣਦੀਆਂ ਬੇਸਿਕ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ ਕਰਾਂਗੇ।

ਇਹ ਵੀ ਪੜੋ:ਇਮਿਊਨਿਟੀ ਵਧਾਉਣ ’ਚਆਯੁਰਵੈਦ ਨਾਲ ਜੁੜੇ ਘਰੇਲੂ ਨੁਸਖੇ ਸਮਰੱਥ, ਪਰ ਇੰਨਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

ETV Bharat Logo

Copyright © 2025 Ushodaya Enterprises Pvt. Ltd., All Rights Reserved.