ETV Bharat / state

ਪੰਜਾਬ ਸਰਕਾਰ ਦੀ 'ਘਰ-ਘਰ ਰੁਜ਼ਗਾਰ' ਯੋਜਨਾ ਬੇਰੁਜ਼ਗਾਰਾਂ ਲਈ ਬਣੀ ਵਰਦਾਨ - ਪਰਿਵਾਰਾਂ ਦਾ ਆਸਰਾ ਬਣ

ਪੰਜਾਬ ਸਰਕਾਰ ਦੁਆਰਾ ਘਰ-ਘਰ ਰੁਜ਼ਗਾਰ ਯੋਜਨਾ ਤਹਿਤ 10 ਹਜ਼ਾਰ 721 ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪਲੇਸਮੈਂਟ ਕੈਂਪਾਂ ਤਹਿਤ ਰੁਜ਼ਗਾਰ ਮਿਲਿਆ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੇ ਆਪਣੇ ਪਰਿਵਾਰਾਂ ਦਾ ਆਸਰਾ ਬਣ ਗਏ ਹਨ ਜੋ ਮੁਸ਼ਕਿਲ ਹਲਾਤਾਂ ’ਚ ਜੀਵਨ ਬਸਰ ਕਰ ਰਹੇ ਸਨ।

ਤਸਵੀਰ
ਤਸਵੀਰ
author img

By

Published : Jan 23, 2021, 7:40 PM IST

ਮਾਨਸਾ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਤਹਿਤ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਬੇਰੁਜ਼ਗਾਰ ਲੜਕੇ-ਲੜਕੀਆਂ ਲਈ ਰੁਜ਼ਗਾਰ ਮੇਲੇ ਵਰਦਾਨ ਸਿੱਧ ਹੋ ਰਹੇ ਹਨ। ਪੰਜਾਬ ਸਰਕਾਰ ਦੁਆਰਾ ਘਰ-ਘਰ ਰੁਜ਼ਗਾਰ ਯੋਜਨਾ ਤਹਿਤ 10 ਹਜ਼ਾਰ 721 ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪਲੇਸਮੈਂਟ ਕੈਂਪਾਂ ਤਹਿਤ ਰੁਜ਼ਗਾਰ ਮਿਲਿਆ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੇ ਆਪਣੇ ਪਰਿਵਾਰਾਂ ਦਾ ਆਸਰਾ ਬਣ ਗਏ ਹਨ ਜੋ ਮੁਸ਼ਕਿਲ ਹਲਾਤਾਂ ’ਚ ਜੀਵਨ ਬਸਰ ਕਰ ਰਹੇ ਸਨ।

ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਪੂਰਾ ਹੋਇਆ ਵੀਰਪਾਲ ਦਾ ਸੁਪਨਾ

ਪੰਜਾਬ ਸਰਕਾਰ ਦੀ 'ਘਰ-ਘਰ ਰੁਜ਼ਗਾਰ' ਯੋਜਨਾ ਬੇਰੁਜ਼ਗਾਰਾਂ ਲਈ ਬਣੀ ਵਰਦਾਨ

ਇਸ ਮੌਕੇ ਗ੍ਰੈਜੂਏਟ ਪਾਸ ਵੀਰਪਾਲ ਕੌਰ ਨੇ ਦੱਸਿਆ ਕਿ ਗ੍ਰੈਜੂਏਟ ਪਾਸ ਕਰਨ ਤੋਂ ਬਾਅਦ ਵੀ ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਸੀ। ਉਸ ਨੇ ਦੱਸਿਆ ਕਿ ਜਿਸ ਨੌਕਰੀ ਨੂੰ ਉਹ ਪਸੰਦ ਕਰਦੀ ਸੀ, ਉਹ ਰੁਜ਼ਗਾਰ ਦਫ਼ਤਰ ਰਾਹੀਂ ਮਿਲਦੀ ਹੈ। ਉਸਨੇ ਦੱਸਿਆ ਕਿ ਉਸਨੂੰ ਉਸਦੀ ਯੋਗਤਾ ਅਨੁਸਾਰ ਨੌਕਰੀ ਮਿਲੀ ਤੇ ਰੁਜ਼ਗਾਰ ਦੇ ਨਾਲ-ਨਾਲ ਚੰਗੀ ਤਨਖਾਹ ਵੀ ਮਿਲ ਰਹੀ ਹੈ ਤਾਂ ਜੋ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ।

ਰੁਜ਼ਗਾਰ ਹਾਸਲ ਕਰਨ ਵਾਲੇ ਬੱਚਿਆਂ ਨੇ ਸਰਕਾਰ ਦਾ ਕੀਤਾ ਧੰਨਵਾਦ

ਰੁਜ਼ਗਾਰ ਪ੍ਰਾਪਤ ਕਰਨ ਵਾਲੀ ਪ੍ਰਿਯੰਕਾ ਰਾਣੀ ਨੇ ਕਿਹਾ ਕਿ ਪਤਾ ਲੱਗਣ 'ਤੇ ਉਸ ਨੇ ਰੁਜ਼ਗਾਰ ਦਫ਼ਤਰ ਰਾਹੀਂ ਨੌਕਰੀ ਲਈ ਅਪਲਾਈ ਕੀਤਾ। ਕੁਝ ਦਿਨਾਂ ਬਾਅਦ ਹੀ ਉਸਨੂੰ ਨੌਕਰੀ ਮਿਲ ਗਈ। ਉਸ ਨੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ।

ਆਉਣ ਵਾਲੇ ਸਮੇਂ ਦੌਰਾਨ ਵੀ ਸਰਕਾਰ ਵੱਲੋਂ ਰੁਜ਼ਗਾਰ ਪ੍ਰਦਾਨ ਕਰਨ ਸਬੰਧੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ: ਰੁਜ਼ਗਾਰ ਅਫ਼ਸਰ

ਜ਼ਿਲ੍ਹਾ ਰੁਜ਼ਗਾਰ ਅਫਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 52 ਹਜ਼ਾਰ 90 ਬੱਚਿਆਂ ਦੀ ਰਜਿਸਟਰੀ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਦੇ ਪੋਰਟਲ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 12 ਵੱਡੇ ਮੈਗਾ ਜਾਬ ਮੇਲੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਵੱਖ ਵੱਖ ਕੰਪਨੀਆਂ ਵਿੱਚ 10 ਹਜ਼ਾਰ 721 ਲੜਕੇ ਅਤੇ ਲੜਕੀਆਂ ਦੀਆਂ ਪਲੇਸਮੈਂਟਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਦਸੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਨੇ ਸਵੈ-ਰੁਜ਼ਗਾਰ ਲਈ ਚਾਰ ਲੋਨ ਮੇਲੇ ਆਯੋਜਿਤ ਕੀਤੇ ਹਨ ਜਿਸ ਲਈ 455 ਉਮੀਦਵਾਰਾਂ ਨੇ ਬਿਨੈ-ਪੱਤਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.