ETV Bharat / state

ਫੌਜ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਅੱਕੇ ਨੌਜਵਾਨ ਪ੍ਰਸ਼ਾਸਨ ਨੂੰ ਹੋਏ ਸਿੱਧੇ !

ਫੌਜ (Army) ਦੀ ਭਰਤੀ ਦਾ ਫਿਜੀਕਲ ਟੈਸਟ (physical test) ਪਾਸ ਕੀਤੇ ਨੌਜਵਾਨਾਂ ਵੱਲੋਂ ਪੇਪਰ ਲੈਣ ਦੀ ਮੰਗ ਨੂੰ ਲੈ ਕੇ ਮਾਨਸਾ (Mansa) ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ। ਨੌਜਵਾਨਾਂ ਨੇ ਪ੍ਰਦਰਸ਼ਨ ਦੌਰਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਦੇ ਲਈ ਮਜ਼ਬੂਰ ਹੋਣਗੇ।

ਫੌਜ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਅੱਕੇ ਨੌਜਵਾਨ ਪ੍ਰਸ਼ਾਸਨ ਨੂੰ ਹੋਏ ਸਿੱਧੇ !
ਫੌਜ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਅੱਕੇ ਨੌਜਵਾਨ ਪ੍ਰਸ਼ਾਸਨ ਨੂੰ ਹੋਏ ਸਿੱਧੇ !
author img

By

Published : Nov 8, 2021, 6:56 PM IST

ਮਾਨਸਾ: ਫੌਜ ਦੀ ਭਰਤੀ ਦਾ ਟੈਸਟ ਪਾਸ ਕੀਤੇ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ (Protest) ਕਰਕੇ ਪੰਜਾਬ ਸਰਕਾਰ (Government of Punjab) ਖਿਲਾਫ ਕੀਤੀ ਨਾਅਰੇਬਾਜ਼ੀ ਕੀਤੀ ਗਈ ਹੈ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਧਰਨੇ ਦੇ ਵਿੱਚ ਸ਼ਾਮਿਲ ਹੋਏ। ਨੌਜਵਾਨਾਂ ਦੇ ਵੱਲੋਂ ਸ਼ਹਿਰ ਵਿੱਚੋਂ ਰੋਸ ਮੁਜ਼ਾਹਰਾ ਕੱਢ ਕੇ ਐਸਡੀਐਮ ਮਾਨਸਾ ਨੂੰ ਦਿੱਤਾ ਮੰਗ ਪੱਤਰ (Demand letter) ਦਿੱਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਨੌਜਵਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਵਾਰ ਕੋਰੋਨਾ (Corona) ਦਾ ਹਵਾਲਾ ਦੇ ਕੇ ਫੌਜ ਦੀ ਭਰਤੀ ਦਾ ਟੈਸਟ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਦੇ ਦਸ ਦਿਨਾਂ ਬਾਅਦ ਕਦੇ ਮਹੀਨੇ ਬਾਅਦ ਇਸ ਤਰ੍ਹਾਂ ਹਰ ਮਹੀਨੇ ਪੇਪਰ ਦੀ ਤਰੀਕ ਅੱਗੇ ਪਾਈ ਜਾ ਰਹੀ ਹੈ। ਜਿਸ ਕਰਕੇ ਟੈਸਟ ਦੀ ਤਿਆਰੀ ਕਰ ਰਹੇ ਨੌਜਵਾਨ ਹੋਰ ਕੁਝ ਨਹੀਂ ਕਰ ਪਾ ਰਹੇ ਅਤੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਉਨ੍ਹਾਂ ਨੂੰ ਮਜ਼ਬੂਰਨ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਇਸ ਮੰਗ ਨੂੰ ਲੈ ਕੇ ਐਸਡੀਐਮ ਨੂੰ ਪੱਤਰ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਹੁਣ ਵੀ ਉਨ੍ਹਾਂ ਦੀ ਇਸ ਮੰਗ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਦੇ ਲਈ ਮਜ਼ਬੂਰ ਹੋਣਗੇ।

ਇਹ ਵੀ ਪੜ੍ਹੋ: ਗੁਲਾਬੀ ਸੁੰਡੀ ਦੇ ਮੁਆਵਜ਼ੇ ਅਤੇ ਡੀਏਪੀ ਖਾਦ ਦੀ ਪੂਰਤੀ ਲਈ ਅਕਾਲੀ ਦਲ ਨੇ ਲਾਇਆ ਧਰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.