ਮਾਨਸਾ:ਕਣਕ ਦੀ ਫ਼ਸਲ ਦੀ ਆਮਦ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ (ਮੰਡੀਆਂ ਵਿੱਚ ਜਾਣ ਤੋਂ ਰੋਕਣ ਦੇ ਉਪਰਾਲੇ ਸ਼ੁਰੂ) ਤੇ ਦੂਜੇ ਪਾਸੇ ਫਸਲ ਸਰਕਾਰੀ ਮੰਡੀਆਂ ਵਿੱਚ ਜਾਣ ਤੋਂ ਰੋਕਣ ਦੇ ਉਪਰਾਲੇ ਸ਼ੁਰੂ (try to stop crop to mandis)ਹੋ ਗਏ ਹਨ। ਪੰਜਾਬ ਵਿੱਚ ਨਿੱਜੀ ਗੋਦਾਮਾਂ ਦੇ ਮਾਲਕ (private godown owners)ਕਿਸਾਨਾਂ ਨੂੰ 20 ਤੋਂ 50 ਰੁਪਏ ਪ੍ਰਤੀ ਕੁਇੰਟਲ (20 to 50 rupee excess per quintal) ਦੇ ਹਿਸਾਬ ਨਾਲ ਆਪਣੀ ਫਸਲ ਰੱਖਣ ਦਾ ਲਾਲਚ ਦੇਣ ਲੱਗ ਪਏ ਹਨ। ਇਸ ਲਾਲਚ ਕਾਰਨ ਕਿਸਾਨਾਂ ਨੇ ਆਪਣਾ ਅਨਾਜ ਨਿੱਜੀ ਗੋਦਾਮਾਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਜਾਗਰੂਕ ਹੈ:ਇਸ ਮੁੱਦੇ ’ਤੇ ਕਿਸਾਨਾਂ ਦਾ ਇੱਕ ਵੱਡਾ ਖਿੱਤਾ ਕਾਫੀ ਜਾਗਰੂਕ (section of farmers is awakened) ਵੀ ਨਜ਼ਰ ਆ ਰਿਹਾ ਹੈ। ਕੁਝ ਕਿਸਾਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਸੰਘਰਸ਼ ਵਿੱਢ ਚੁੱਕੇ ਹਨ, ਇਸ ਲਈ ਉਹ ਸਰਕਾਰੀ ਖਰੀਦ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਰਾਹੀਂ ਹੀ ਫਸਲ ਵੇਚਣ ਲਈ ਹਰ ਵਾਹ ਲਗਾਈ ਜਾਵੇਗੀ ਤੇ ਲਾਲਚ ਦੇ ਮਾੜੇ ਪ੍ਰਭਾਵਾਂ ਬਾਰੇ ਹੋਰਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਨਿਜੀ ਗੋਦਾਮ ਮਾਲਕ ਦੇ ਰਹੇ ਲਾਲਚ:ਪ੍ਰਾਈਵੇਟ ਗੋਦਾਮਾਂ ਦੇ ਮਾਲਕ ਸਰਕਾਰੀ ਖਰੀਦ ਨੂੰ ਰੋਕਣ ਲਈ ਕਿਸਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਰਹੇ ਹਨ, ਜੋ ਕਿ ਤਿੰਨ ਕਿਸਾਨ ਕਾਨੂੰਨਾਂ ਦਾ ਹੀ ਨਿਚੋੜ ਹੈ। ਸਰਕਾਰੀ ਮੰਡੀਆਂ ਦੇ ਬਰਾਬਰ ਨਿਜੀ ਗੋਦਾਮ ਸਥਾਪਤ ਕੀਤੇ ਜਾਣੇ ਸੀ ਪਰ ਕਾਨੂੰਨ ਰੱਦ ਹੋਣ ਕਾਰਨ, ਹੁਣ ਪ੍ਰਾਈਵੇਟ ਗੋਦਾਮ ਮਾਲਕ ਮੰਡੀਆਂ ਨਹੀਂ ਲਗਾ ਸਕਦੇ, ਇਸ ਲਈ ਉਹ ਕਿਸਾਨਾਂ ਨੂੰ ਆਪਣੇ ਵੱਲ ਲੁਭਾ ਰਹੇ ਹਨ।
ਸਰਕਾਰ ਨੂੰ ਪਵੇਗਾ ਘਾਟਾ:ਜੇਕਰ ਕਿਸਾਨ ਲਾਲਚ ਵਿੱਚ ਆ ਕੇ ਸਿਰਫ਼ ਪ੍ਰਾਈਵੇਟ ਗੋਦਾਮ ਮਾਲਕਾਂ ਦੀ ਮੰਡੀ ਵਿੱਚ ਕਣਕ ਵੇਚਦਾ ਹੈ ਤਾਂ ਇਸ ਨਾਲ ਜਿੱਥੇ ਪੰਜਾਬ ਦੇ ਖ਼ਜ਼ਾਨੇ 'ਤੇ ਅਸਰ ਪਵੇਗਾ (will effect on state exchequer), ਉੱਥੇ ਹੀ ਦੂਜੇ ਪਾਸੇ ਹੌਲੀ-ਹੌਲੀ ਸਰਕਾਰੀ ਮੰਡੀ ਖ਼ਤਮ ਹੋਣ ਦਾ ਵੀ ਖਤਰਾ ਬਣ ਜਾਵੇਗਾ। ਅਜਿਹੇ ਵਿੱਚ ਫੇਰ ਸਿਰਫ਼ ਨਿੱਜੀ ਖ਼ਰੀਦਦਾਰ ਹੀ ਰਹਿ ਜਾਣਗੇ ਤੇ ਉਸ ਤੋਂ ਬਾਅਦ ਉਹ ਕਿਸਾਨਾਂ ਨੂੰ ਆਪਣੀ ਮਰਜ਼ੀ ਦਾ ਮੁੱਲ ਦੇਣਗੇ।
ਕਿਸਾਨ ਆਗੂਆਂ ਨੇ ਕੀਤਾ ਸਚੇਤ:ਇਸ ਨਵੀਂ ਚੱਲੀ ਰਵਾਇਤ ਬਾਰੇ ਕਿਸਾਨ ਆਗੂਆਂ ਦੀ ਰਾਏ ਵੀ ਲਈ ਗਈ ਹੈ। ਕਿਸਾਨ ਆਗੂਆਂ ਨੇ ਨਿਜੀ ਗੋਦਾਮ ਮਾਲਕਾਂ ਨੂੰ ਕਿਸਾਨਾਂ ਵੱਲੋਂ ਫਸਲ ਵੇਚਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੁਝ ਲਾਭ ਲਈ ਕਿਸਾਨਾਂ ਦਾ ਭਵਿੱਖ ਦਾਅ ’ਤੇ ਨਾ ਲਗਾਓ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਗੋਦਾਮ ਮਾਲਕ ਕਣਕ ਦੀ ਫਸਲ ਖਰੀਦਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ:ਇਨਸਾਨੀਅਤ ਦੀ ਵੱਡੀ ਮਿਸਾਲ, 7 ਸਾਲਾ ਸ੍ਰੀ ਨੰਦ ਨੂੰ ਬਚਾਉਣ ਲਈ ਪੁੱਜੇ ਹਜਾਰਾਂ ਖੂਨ ਦਾਨੀ