ਮਾਨਸਾ: ਖੇਤੀ ਸੰਘਰਸ਼ ਨੂੰ ਜਾਰੀ ਰੱਖਣ ਅਤੇ ਲੋਕਾਂ ਨੂੰ ਚੇਤਨ ਕਰਨ ਦੇ ਮਕਸਦ ਨਾਲ ਮਾਨਸਾ ਵਿੱਚ ਨਾਟਕ ਖੇਡਿਆ ਗਿਆ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਕਰਨ ਦੇ ਮਕਸਦ ਨਾਲ ਭਗਤ ਸਿੰਘ ਕਲਾ ਕੇਂਦਰ ਬੋਹਾ ਵੱਲੋਂ ਮਾਨਸਾ ਦੇ ਗੁਰਦੁਆਰਾ ਚੌਕ ਵਿੱਚ ਜਾਰੀ ਜੰਗ ਰੱਖਿਓ ਨਾਟਕ ਖੇਡਿਆ ਗਿਆ।
ਨਾਟਕ ਦੀ ਪੇਸ਼ਕਾਰੀ ਨੇ ਜਿੱਥੇ ਲੋਕਾਂ ਆਪਣੇ ਹੱਕਾਂ ਲਈ ਚੇਤਨ ਕੀਤਾ ਉਥੇ ਹੀ ਨਾਟਕ ਬਾਰੇ ਦੱਸਦੇ ਹੋਏ ਗੁਰਨੈਬ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਨਾਟਕ ਨਾਲ ਖੇਤੀ ਸੰਘਰਸ਼ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਨਾ ਅਤੇ ਇੱਕ ਸੁਨੇਹਾ ਦੇਣਾ ਹੈ ਕਿ ਭਗਤ ਸਿੰਘ ਕਦੇ ਮਰਦੇ ਨਹੀਂ।