ETV Bharat / state

ਕੋਆਪਰੇਟਿਵ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਜਾਰੀ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀਤੀ ਮੰਗ - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ

ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ (Employees of co operative banks) ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ (Kalamchod strike for an indefinite period) ਉੱਤੇ ਹਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉੱਧਰ ਕਿਸਾਨ ਵੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਕੰਮਕਾਜ ਠੱਪ ਹੋਣ ਦੇ ਕਾਰਨ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕਾਂ ਦੇ ਵਿੱਚ ਉਨ੍ਹਾਂ ਦਾ ਲੈਣ ਦੇਣ ਤੁਰੰਤ ਸ਼ੁਰੂ ਕੀਤਾ ਜਾਵੇ।

Pen down strike continued by Cooperative Bank employees at Mansa
ਕੋਆਪਰੇਟਿਵ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਜਾਰੀ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀਤੀ ਮੰਗ
author img

By

Published : Nov 14, 2022, 4:21 PM IST

ਮਾਨਸਾ: ਪੰਜਾਬ ਭਰ ਦੇ ਵਿੱਚ 8 ਜ਼ਿਲ੍ਹਿਆਂ ਦੇ ਦੀ ਸਹਿਕਾਰੀ ਬੈਂਕਾਂ (Employees of co operative banks) ਦੇ ਕਰਮਚਾਰੀ ਛੇਵਾਂ ਪੇ ਕਮਿਸ਼ਨ (Sixth Pay Commission) ਲਾਗੂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 20 ਦੀ ਸਹਿਕਾਰੀ ਕੋਆਪਰੇਟਿਵ ਬੈਂਕਾਂ ਦੀਆਂ 20 ਬਰਾਂਚਾਂ ਹਨ ਜਿਨ੍ਹਾਂ ਵਿੱਚੋਂ 12 ਉੱਤੇ ਛੇਵਾਂ ਪੇ ਕਮਿਸ਼ਨ ਲਾਗੂ ਹੋ ਗਿਆ ਹੈ ਪਰ 8 ਜ਼ਿਲ੍ਹਿਆਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ।

ਕੋਆਪਰੇਟਿਵ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਜਾਰੀ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀਤੀ ਮੰਗ

ਵਿਤਕਰੇ ਦੇ ਇਲਜ਼ਾਮ: ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਸਰਕਾਰ ਨੂੰ ਕਲਮ ਛੋੜ ਹੜਤਾਲ (Kalamchod strike ) ਕਰ ਕੇ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਹੁਣ ਅਣਮਿਥੇ ਸਮੇਂ ਲਈ ਹੜਤਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਨਾਲ ਅੱਜ ਤੋਂ ਬਾਕੀ 12 ਜ਼ਿਲ੍ਹਿਆਂ ਦੀਆਂ ਸਹਿਕਾਰੀ ਬੈਂਕਾਂ ਵੀ ਉਨ੍ਹਾਂ ਨਾਲ ਸਮਰਥਨ ਉੱਤੇ ਆ ਗਈਆਂ ਹਨ। ਮੁਲਾਜ਼ਆਂ ਨੇ ਕਿਹਾ ਕਿ ਅਸੀਂ ਤਾਂ ਜਿਥੇ ਪਰੇਸ਼ਾਨ ਹੋ ਰਹੇ ਹਾਂ ਉੱਥੇ ਹੀ ਕਿਸਾਨਾਂ ਦਾ ਵੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਦੇਣ ਲੈਣ ਰੋਕਣ ਦੇ ਕਾਰਨ ਕਿਸਾਨਾਂ ਦਾ ਵੀ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ਕਿਸਾਨ ਹੋਏ ਪਰੇਸ਼ਾਨ: ਉੱਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (bahrti kisan union ggrahan) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਹਿਕਾਰੀ ਕੋਆਪਰੇਟਿਵ ਬੈਂਕਾਂ ਦੇ ਕਰਮਚਾਰੀ ਹੜਤਾਲ ਉੱਤੇ ਹਨ ਜਿਸ ਕਾਰਨ ਕਿਸਾਨਾਂ ਦਾ ਦੇਣ ਲੈਣ ਰੁਕ ਗਿਆ ਹੈ ਅਤੇ ਇਨ੍ਹੀਂ ਦਿਨੀਂ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਡੀਏਪੀ ਖਾਦ ਅਤੇ ਬੀਜ ਲੈਣ ਦੇ ਲਈ ਪੈਸੇ ਦੀ ਜ਼ਰੂਰਤ ਹੈ ਪਰ ਬੈਂਕਾਂ ਦੀ ਹੜਤਾਲ ਹੋਣ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕੋਆਪਰੇਟਿਵ ਬੈਂਕਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਕੇ ਕਿਸਾਨਾਂ ਦਾ ਕੰਮਕਾਜ ਬਹਾਲ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.