ਮਾਨਸਾ: ਅੱਤਵਾਦੀ ਹਮਲੇ ਦੇ ਖ਼ਦਸੇ ਕਾਰਨ ਪੰਜਾਬ ਅਲਰਟ 'ਤੇ ਹੈ, ਉੱਥੇ ਹੀ ਮਾਨਸਾ ਦੇ ਕਸਬਾ ਭਿੱਖੀ ਵਿੱਚ ਕਸ਼ਮੀਰ ਤੋਂ ਪਹੁੰਚੇ ਸੇਬ ਦੀਆਂ ਪੇਟੀਆਂ ਵਿਚੋਂ ਸੇਬਾਂ 'ਤੇ ਪਾਕਿਸਤਾਨ ਦੇ ਹੱਕ ਵਿੱਚ ਸਲੋਗਨ ਲਿੱਖੇ ਮਿਲੇ ਹਨ। ਸੇਬਾਂ 'ਤੇ 'ਪਾਕਿਸਤਾਨ ਜਿੰਦਾਬਾਦ ਅਤੇ ਹਮ ਪਾਕਿਸਤਾਨੀ ਹੈ' ਔਰ 'ਪਾਕਿਸਤਾਨ ਹਮਾਰਾ ਹੈ' ਵਰਗੇ ਸਲੋਗਨ ਲਿਖੇ ਹੋਏ ਸਨ।
ਸਿੱਖੀ ਦੇ ਬੱਸ ਸਟੈਂਡ ਦੇ ਨਜ਼ਦੀਕ ਫ਼ਲਾਂ ਦੀ ਰੇਹੜੀ ਲਗਾਉਣ ਵਾਲੇ ਸੁਭਾਸ਼ ਚੰਦਰ ਵੱਲੋਂ ਜਿਵੇਂ ਹੀ ਸੇਬ ਦੀ ਪੇਟੀ ਵਿੱਚੋਂ ਸੇਬ ਕੱਢੇ ਗਏ, ਤਾਂ ਉਨ੍ਹਾਂ ਸੇਬਾਂ 'ਤੇ 'ਪਾਕਿਸਤਾਨ ਜ਼ਿੰਦਾਬਾਦ, ਹਮ ਪਾਕਿਸਤਾਨੀ ਹੈ' ਅਜਿਹੇ ਸਲੋਗਨ ਫ਼ਲਾਂ 'ਤੇ ਲਿੱਖੇ ਹੋਏ ਮਿਲੇ। ਫ਼ਲਾਂ ਦੀ ਰੇਹੜੀ 'ਤੇ ਕੰਮ ਕਰਨ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਸੇਬ ਦੀ ਪੇਟੀ ਵਿੱਚੋਂ ਸੇਬ ਕੱਢ ਕੇ ਰੇਹੜੀ 'ਤੇ ਰੱਖਣੇ ਸ਼ੁਰੂ ਕੀਤੇ ਤਾਂ ਦੇਖਿਆ ਕਿ ਸੇਬਾਂ ਤੇ ਕੁਝ ਲਿਖਿਆ ਹੋਇਆ ਹੈ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਫ਼ਲਾਂ ਦੀ ਰੇਹੜੀ ਲਾਉਣ ਵਾਲੇ ਨੇ ਇਹ ਸੇਬ ਮਾਨਸਾ ਦੀ ਮੰਡੀ ਤੋਂ ਪਵਨ ਕੁਮਾਰ ਨਾਮ ਦੇ ਵਿਅਕਤੀ ਤੋਂ ਖਰੀਦੇ ਸਨ। ਫ਼ਿਲਹਾਲ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਸੇਬ ਜ਼ਬਤ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰ ਇਹ ਸੇਬ ਆਏ ਕਿੱਥੋਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਮਾਨਸਾ ਵਿੱਚ ਕਸ਼ਮੀਰ ਤੋਂ ਆਏ ਸੇਬਾਂ ਉੱਤੇ ਪਾਕਿਸਤਾਨ ਦੇ ਸਲੋਗਨ ਲਿਖੇ ਮਿਲੇ ਸਨ।
ਇਹ ਵੀ ਪੜੋ- ਗੁਰਦੁਆਰਾ ਪੰਜਾ ਸਾਹਿਬ ਦੇ ਹਾਲ 'ਚ ਲੱਗੀ ਅੱਗ 'ਤੇ ਸਿਰਸਾ ਨੇ ਖੜੇ ਕੀਤੇ ਸਵਾਲ