ਮਾਨਸਾ: ਜ਼ਿਲ੍ਹੇ ਦੇ ਕਸਬਾ ਜੋਗਾ ਦੇ ਵਿੱਚ ਸਾਹਮਣੇ ਆਇਆ ਹੈ ਜਿਥੇ ਇਕ ਝੋਨੇ ਦੀ ਮਜ਼ਦੂਰੀ ਮੰਗਣ ਤੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ. ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਜ਼ਦੂਰ ਮੁਕਤੀ ਮੋਰਚਾ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਦਲਿਤ ਵਿਅਕਤੀ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਮਜਬੂਰਨ ਸੰਘਰਸ਼ ਕਰਨਾ ਪਵੇਗਾ ਉੱਧਰ ਪੁਲਸ ਇਸ ਮਾਮਲੇ ਨੂੰ ਆਪਸੀ ਲੜਾਈ ਝਗੜਾ ਦੱਸਦੇ ਹੀ ਰਹੀ ਹੈ।
ਇਹ ਵੀ ਪੜੋ: ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਚੱਲਿਆ ਪੁਲਿਸ ਦਾ ਡੰਡਾ
ਸਿਵਲ ਹਸਪਤਾਲ ਜ਼ੇਰੇ ਇਲਾਜ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਵਿੱਚ ਝੋਨੇ ਦੀ ਲਵਾਈ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਝੋਨੇ ਦਾ ਰੇਟ ਚਾਰ ਹਜ਼ਾਰ ਰੁਪਏ ਮੰਗਿਆ ਗਿਆ ਸੀ ਪਰ ਝੋਨਾ ਲਵਾਉਣ ਤੂੰ ਬਾਅਦ ਕਿਸਾਨ ਪਰਿਵਾਰ ਨੇ ਉਨ੍ਹਾਂ ਨੂੰ 3 ਹਜ਼ਾਰ ਰੁਪਏ ਦੇਣ ਦੀ ਜ਼ਿੱਦ ਕੀਤੀ ਜਿਸ ਤੇ ਉਨ੍ਹਾਂ ਦਾ ਤਕਰਾਰ ਹੋਇਆ ਤਾਂ ਉਹ ਜਦੋਂ ਦੋ ਦਿਨ ਬਾਅਦ ਖੇਤ ਨਰਮਾ ਗੁੱਡ ਕੇ ਆ ਰਿਹਾ ਸੀ ਤਾਂ ਉਸ ਨੂੰ ਘਰ ਖਿੱਚ ਕੇ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਵਿਚ ਉਸ ਦੀਆਂ ਪਸਲੀਆਂ ਤੇ ਸੱਟ ਲੱਗੀ ਹੈ ਅਤੇ ਉਹ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਦਲਿਤ ਵਿਅਕਤੀ ਨੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਭਗਵੰਤ ਸਮਾਓ ਨੇ ਕਿਹਾ ਕਿ ਪਿਛਲੇ ਦਿਨੀਂ ਮਜ਼ਦੂਰਾਂ ਵੱਲੋਂ ਕਸਬਾ ਜੋਗਾ ਦੇ ਵਿੱਚ ਝੋਨੇ ਦੀ ਲਵਾਈ ਕੀਤੀ ਗਈ ਸੀ ਤਾਂ ਉਨ੍ਹਾਂ ਵੱਲੋਂ 4 ਹਜ਼ਾਰ ਰੁਪਏ ਪ੍ਰਤੀ ਏਕੜ ਰੇਟ ਕੀਤਾ ਗਿਆ ਸੀ, ਪਰ ਕਿਸਾਨ ਪਰਿਵਾਰ ਵੱਲੋਂ ਝੋਨਾ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਹਜ਼ਾਰ ਪਏ ਦੇਣ ਦੀ ਜ਼ਿੱਦ ਕੀਤੀ ਗਈ, ਪਰ ਜਦੋਂ ਮਜ਼ਦੂਰ ਪਰਿਵਾਰ ਨੇ ਇਹ ਰੇਟ ਨਾ ਲਿਆ ਤਾਂ ਉਸ ਤੋਂ ਬਾਅਦ ਪੀੜਤ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਜੋ ਕਿ ਹੁਣ ਜ਼ੇਰੇ ਇਲਾਜ ਸਿਵਲ ਹਸਪਤਾਲ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਉਕਤ ਮਾਮਲੇ ਦੇ ਵਿੱਚ ਦਲਿਤ ਵਿਅਕਤੀ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਨ੍ਹਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਥਾਣਾ ਜੋਗਾ ਦੇ ਐਸਐਚਓ ਅਜੇ ਪਰੋਚਾ ਨੇ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਹ ਆਪਸੀ ਝਗੜਾ ਹੋਇਆ ਹੈ ਨਾ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਲੜਾਈ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈਕੇ ਅਕਾਲੀ ਦਲ ਨੇ ਮੰਤਰੀ ਆਸ਼ੂ ਦੇ ਘਰ ਦਾ ਕੀਤਾ ਘਿਰਾਓ