ਮਾਨਸਾ: ਜਿੱਥੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ ਉੱਥੇ ਹੀ ਮਾਨਸਾ ਮੰਡੀ ਵਿੱਚ ਪਿਆਜ਼ ਅਤੇ ਟਮਾਟਰ ਦੇ ਭਾਅ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਮਾਨਸਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਵਪਾਰੀਆਂ ਕੋਲੋਂ ਪਿਆਜ਼ ਅਤੇ ਟਮਾਟਰ ਦੀ ਕੀਮਤ ਜਾਣੀ ਤਾਂ ਉਨ੍ਹਾਂ ਦੱਸਿਆ ਕਿ ਮਾਨਸਾ ਦੀ ਮੰਡੀ ਵਿੱਚ ਸ਼ੁੱਕਰਵਾਰ ਨੂੰ ਪਿਆਜ਼ 45 ਰੁਪਏ ਅਤੇ ਟਮਾਟਰ 35 ਰੁਪਏ ਵਿਕਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਤਿੰਨ ਦਿਨ ਤੋਂ ਪਿਆਜ਼ ਅਤੇ ਟਮਾਟਰ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ ਜਿਸ ਨਾਲ ਹੁਣ ਆਮ ਲੋਕਾਂ ਦੀ ਪਹੁੰਚ ਵਿੱਚ ਪਿਆਜ਼ ਅਤੇ ਟਮਾਟਰ ਹੈ ਅਤੇ ਹੁਣ ਪਿਆਜ਼ ਅਤੇ ਟਮਾਟਰ ਦੀ ਮੰਗ ਵੀ ਬਹੁਤ ਵੱਧ ਚੁੱਕੀ ਹੈ।
ਇਹ ਵੀ ਪੜੋ: ਅਯੁੱਧਿਆ ਫ਼ੈਸਲਾ: ਯੂਪੀ ਦੇ ਪ੍ਰਮੁੱਖ ਸਕੱਤਰ ਅਤੇ ਡੀਜੀਪੀ ਨੂੰ ਮਿਲਣਗੇ ਸੀਜੀਆਈ ਰੰਜਨ ਗੋਗੋਈ
ਦੁਕਾਨਦਾਰਾਂ ਨੇ ਦੱਸਿਆ ਕਿ ਪਿਆਜ਼ ਪਹਿਲਾ 70 ਰੁਪਏ ਅਤੇ ਟਮਾਟਰ 60 ਰੁਪਏ ਸੀ ਹੁਣ ਪਹਿਲਾ ਨਾਲੋਂ ਭਾਅ ਕਾਫੀ ਘੱਟ ਗਿਆ ਹੈ।