ਮਾਨਸਾ: ਨੈਸ਼ਨਲ ਪੈਨਸ਼ਨ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੈਪਟਨ ਦੀ ਅਰਥੀ ਫੂਕੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੀਪੀਐਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਜ ਪ੍ਰਦਰਸ਼ਨ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 2004 ਦੇ ਭਰਤੀ ਮੁਲਾਜ਼ਮਾਂ ਉੱਤੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਜੋ ਕਿ ਮੁਲਾਜ਼ਮਾ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਸਾਡੀ ਉੱਤੇ ਵੀ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਇਹ ਸੰਗਰਸ਼ ਪੰਜਾਬ ਪੱਧਰ ਉੱਤੇ ਤਿੱਖਾ ਕਰਕੇ ਲੜਿਆ ਜਾਵੇਗਾ। ਹਰ ਹਾਲਤ ਵਿੱਚ ਅਸੀਂ ਆਪਣੀ ਪੈਨਸ਼ਨ ਬਹਾਲ ਕਰਾ ਕੇ ਰਹਾਂਗੇ। ਇਸ ਤੋਂ ਪਹਿਲਾਂ ਸਾਡਾ ਸੰਘਰਸ਼ ਤਹਿਸੀਲ ਪੱਧਰੀ ਗਿਆ ਸੀ।
ਪ੍ਰਦਰਸ਼ਨਾਕਾਰੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ MP,MLA ਹਨ ਜੋ ਕਿ ਅਨਪੜ ਹਨ ਉਨ੍ਹਾਂ ਨੂੰ ਕਈ-ਕਈ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਪੜੇ ਲਿਖੇ ਮੁਲਜ਼ਮਾਂ ਨੂੰ ਦਰਕਣਾਰ ਕਰਕੇ ਪੈਨਸ਼ਨਾਂ ਤੋਂ ਵਾਂਝੇ ਕਰਕੇ ਭਵਿੱਖ ਨੂੰ ਹਨੇਰੇ ਵਿੱਚ ਪਾਇਆ ਜਾ ਰਿਹਾ ਹੈ।