ETV Bharat / state

ਮਾਣਹਾਨੀ ਮਾਮਲੇ ’ਚ ਪੇਸ਼ ਨਾ ਹੋਣ ਨੂੰ ਲੈਕੇ ਨਾਜ਼ਰ ਸਿੰਘ ਮਾਨਸ਼ਾਹੀਆ ਦਾ CM ਮਾਨ ’ਤੇ ਵੱਡਾ ਬਿਆਨ, ਕਿਹਾ... - ਚੇਅਰਮੈਨ ਦਾ ਅਹੁਦਾ ਲੈ ਕੇ ਕਾਂਗਰਸ ਵਿੱਚ ਸ਼ਾਮਿਲ

ਸਬਾਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਮਾਣਹਾਨੀ ਮਾਮਲੇ ਨੂੰ ਲੈਕੇ ਸੀਐਮ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਅਗਲੀ ਪੇਸ਼ੀ ਵਿੱਚ ਅਦਾਲਤ ਵਿੱਚ ਹਾਜ਼ਰ ਨਾ ਹੋਏ ਤਾਂ ਉਹ ਅਦਾਲਤ ਤੋਂ ਉਨ੍ਹਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕਰਨਗੇ।

ਨਾਜ਼ਰ ਸਿੰਘ ਮਾਨਸ਼ਾਹੀਆ ਦਾ CM ਮਾਨ ’ਤੇ ਵੱਡਾ ਬਿਆਨ

author img

By

Published : Jul 21, 2022, 3:36 PM IST

ਮਾਨਸਾ: 2019 ਦੀਆਂ ਲੋਕਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ’ਤੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ (ਹੁਣ ਮੁੱਖ ਮੰਤਰੀ ਪੰਜਾਬ) ਨੇ 10 ਕਰੋੜ ਰੁਪਏ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਅਹੁਦਾ ਲੈ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਸਨ। ਇਸ ਨੂੰ ਲੈਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਜੁਲਾਈ 2019 ਨੂੰ ਭਗਵੰਤ ਸਿੰਘ ਮਾਨ ਸਣੇ ਨੌਂ ਲੋਕਾਂ (ਚਾਰ ਪੱਤਰਕਾਰਾਂ ਤੇ ਚਾਰ ਸੰਪਾਦਕਾਂ) ਖ਼ਿਲਾਫ਼ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ।

ਇਸ ਨੂੰ ਲੈਕੇ ਪੇਸ਼ੀ ਦੀ ਪਿਛਲੀ ਤਾਰੀਖ 29 ਅਪ੍ਰੈਲ 2022 ਨੂੰ ਅਦਾਲਤ ਨੇ ਭਗਵੰਤ ਮਾਨ ਨੂੰ ਨਿੱਜੀ ਤੌਰ ’ਤੇ 21 ਜੁਲਾਈ 2022 ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਸੀ, ਪਰ ਭਗਵੰਤ ਮਾਨ ਅੱਜ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਤੋਂ 20 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਅਗਲੀ ਪੇਸ਼ੀ ’ਤੇ ਹਾਜ਼ਿਰ ਨਾ ਹੋਏ ਤਾਂ ਉਹ ਅਦਾਲਤ ਕੋਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕਰਨਗੇ।

ਨਾਜ਼ਰ ਸਿੰਘ ਮਾਨਸ਼ਾਹੀਆ ਦਾ CM ਮਾਨ ’ਤੇ ਵੱਡਾ ਬਿਆਨ

ਮਾਨਸ਼ਾਹੀਆ ਨੇ ਦੱਸਿਆ ਕਿ ਮੈਂ ਜੁਲਾਈ 2019 ਵਿੱਚ ਭਗਵੰਤ ਮਾਨ ’ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਕਿਉਂਕਿ ਭਗਵੰਤ ਮਾਨ ਨੇ ਅਪ੍ਰੈਲ 2019 ਵਿੱਚ ਮੇਰੇ ਉੱਪਰ ਇਲਜ਼ਾਮ ਲਗਾਏ ਸਨ ਕਿ ਉਸਨੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ 10 ਕਰੋੜ ਰੁਪਏ ਲਏ ਹਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਅਖਬਾਰਾਂ ਵਿੱਚ ਖਬਰਾਂ ਲਗਵਾ ਕੇ ਤੇ ਪੱਤਰ ਲਿਖਕੇ ਕਿਹਾ ਗਿਆ ਸੀ ਕਿ ਭਗਵੰਤ ਮਾਨ ਜਾਂ ਤਾਂ ਇਸ ਗੱਲ ਦਾ ਖੰਡਣ ਕਰਨ ਜਾਂ ਸਬੂਤ ਪੇਸ਼ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਭਗਵੰਤ ਮਾਨ ਨੇ ਨਾ ਹੀ ਕੋਈ ਖੰਡਨ ਕੀਤਾ ਤੇ ਨਾ ਹੀ ਮੁਆਫੀ ਮੰਗੀ, ਜਿਸ ਤੋਂ ਬਾਅਦ ਮੇਰੇ ਵੱਲੋਂ ਜੁਲਾਈ 2019 ਵਿੱਚ ਭਗਵੰਤ ਮਾਣ ਸਣੇ 9 ਲੋਕਾਂ ’ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਭਗਵੰਤ ਮਾਨ ਨੂੰ ਸੰਮਨ ਜਾਰੀ ਹੋ ਚੁੱਕੇ ਹਨ ਪਰ ਭਗਵੰਤ ਮਾਨ ਅੱਜ ਪੇਸ਼ੀ ’ਤੇ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਵਕੀਲ ਹਾਜਿਰ ਹੋਇਆ। ਉਨ੍ਹਾਂ ਕਿਹਾ ਕਿ ਹੁਣ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਤਾਰੀਖ 20 ਸਤੰਬਰ 2022 ਦੀ ਪਾਈ ਗਈ ਹੈ ਅਤੇ ਜੇਕਰ ਉਸ ਦਿਨ ਵੀ ਭਗਵੰਤ ਮਾਨ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਅਸੀਂ ਮਾਨਯੋਗ ਅਦਾਲਤ ਨੂੰ ਉਹਨਾਂ ਖਿਲਾਫ ਗੈਰ-ਜਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕਰਾਂਗੇ।

ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਵਕੀਲ ਗੁਰਦੀਪ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਅਸੀਂ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਭਗਵੰਤ ਮਾਨ ਹੁਣ ਸੂਬੇ ਦੇ ਮੁੱਖਮੰਤਰੀ ਹਨ ਤੇ ਉਹ ਕਿਸੇ ਤੋਂ ਵੀ ਅਣਜਾਣ ਨਹੀਂ ਹਨ ਤੇ ਅਜਿਹਾ ਨਹੀਂ ਹੈ ਕਿ ਉਨ੍ਹਾਂ ਦਾ ਪਤਾ ਮਾਲੂਮ ਨਾ ਹੋਵੇ, ਇਸ ਕਰਕੇ ਉਨ੍ਹਾਂ ਨੂੰ ਸੰਮਨ ਜ਼ਰੂਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੀ ਪੇਸ਼ੀ ਦੌਰਾਨ ਵੀ ਮਾਨਯੋਗ ਅਦਾਲਤ ਨੇ ਐਸ.ਐਸ.ਪੀ. ਜਰੀਏ ਮੁੱਖਮੰਤਰੀ ਭਗਵੰਤ ਮਨ ਨੂੰ ਸੰਮਨ ਭੇਜਣ ਦੀ ਗੱਲ ਕਹੀ ਸੀ, ਪਰ ਅਜਿਹਾ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਮਾਨਯੋਗ ਅਦਾਲਤ ਨੂੰ ਭਗਵੰਤ ਮਾਨ ਤੇ ਬਾਕੀ ਰਹਿੰਦੇ 2 ਪੱਤਰਕਾਰਾਂ ਨੂੰ ਸੰਮਨ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੀ ਤਾਰੀਖ 20 ਸਤੰਬਰ 2022 ਦੀ ਪਈ ਹੈ ਅਤੇ ਜੇਕਰ ਉਸ ਦਿਨ ਵੀ ਇਹਨਾਂ ਨੂੰ ਸੰਮਨ ਜਾਰੀ ਨਹੀਂ ਹੁੰਦੇ ਤਾ ਅਸੀਂ ਮਾਨੀਯੋਗ ਅਦਾਲਤ ਨੂੰ ਅਗਲੀ ਪ੍ਰਕਿਰਿਆ ਅਪਨਾਉਣ ਲਈ ਅਪੀਲ ਕਰਾਂਗੇ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਐਨਕਾਉਂਟਰ: ਜਾਣੋ, ਗੈਂਗਸਟਰਾਂ ਦੇ ਐਨਕਾਉਂਟਰ ਦੀ ਪੂਰੀ ਕਹਾਣੀ

ETV Bharat Logo

Copyright © 2025 Ushodaya Enterprises Pvt. Ltd., All Rights Reserved.