ਮਾਨਸਾ: ਕਸਬਾ ਬੋਹਾ ਦੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਗਿਆਰਵੀਂ ਸਾਇੰਸ ਦੀ ਵਿਦਿਆਰਥਣ ਨੇਵੀ ਮਿੱਤਲ ਦੀ ਚੋਣ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਸਾਇੰਸ 2020 ਦੇ ਤਹਿਤ ਜਾਪਾਨ ਜਾ ਕੇ ਸਿੱਖਿਆ ਪ੍ਰਾਪਤ ਕਰਨ ਦੇ ਲਈ ਹੋਈ ਹੈ।
ਦੇਸ਼ ਭਰ ਦੇ ਸਿੱਖਿਆ ਹਾਸਲ ਕਰਨ ਦੇ ਲਈ ਸਰਕਾਰੀ ਖਰਚੇ 'ਤੇ ਵਿਦੇਸ਼ ਜਾਣ ਵਾਲੇ ਪੰਜਾਬ ਵਿਦਿਆਰਥੀਆਂ 'ਚੋ ਨੇਵੀ ਮਿੱਤਲ ਮਾਨਸਾ ਜ਼ਿਲ੍ਹੇ ਦੀ ਇਕਲੌਤੀ ਵਿਦਿਆਰਥਣ ਹੈ। ਨੇਵੀ ਦਾ ਜਾਪਾਨ ਜਾ ਕੇ ਸਿੱਖਿਆ ਗ੍ਰਹਿਣ ਕਰਨ ਦੇ ਲਈ ਚੋਣ ਹੋਈ ਹੈ ਤੇ ਸਕੂਲ ਅਤੇ ਸਿੱਖਿਆ ਵਿਭਾਗ ਤੇ ਪਰਿਵਾਰ ਵੀ ਨੇਵੀ ਦੀ ਇਸ ਉਪਲੱਬਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਸਾਲ 2014 ਵਿੱਚ ਸ਼ੁਰੂ ਹੋਏ ਸ਼ੁਕਰਾ ਸਾਇੰਸ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ 35 ਏਸ਼ੀਆ ਦੇ ਦੇਸ਼ ਦੇ ਵਿਦਿਆਰਥੀ ਜਾਪਾਨ ਦੀ ਤਕਨੀਕ ਅਤੇ ਸਾਇੰਸ ਦੇ ਖੇਤਰ ਵਿੱਚ ਹੋ ਰਹੀ ਖੋਜ ਦੀ ਜਾਣਕਾਰੀ ਲੈਣ ਦੇ ਲਈ ਭਾਗ ਲੈਂਦੇ ਹਨ। 2014 ਤੋਂ ਹੁਣ ਤੱਕ ਇੱਥੇ 35 ਦੇਸ਼ਾਂ ਦੇ 13 ਹਜ਼ਾਰ ਵਿਦਿਆਰਥੀ ਜਾਪਾਨ ਦਾ ਦੌਰਾ ਕਰ ਚੁੱਕੇ ਹਨ। ਇਸ ਸਾਲ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਸਾਇੰਸ 2020 ਦੇ ਲਈ ਜਾਪਾਨ ਜਾਣ ਦੇ ਲਈ ਦੇ 50 ਵਿਦਿਆਰਥੀਆਂ ਦੀ ਚੋਣ ਹੋਈ ਹੈ। ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿਆਰਵੀਂ ਸਾਇੰਸ ਦੀ ਵਿਦਿਆਰਥਣ ਅਤੇ ਐਨਐਸਐਸ ਦੀ ਵਲੰਟੀਅਰ ਨੇਵੀ ਮਿੱਤਲ ਵੀ ਸ਼ਾਮਲ ਹੈ। ਨੇਵੀ ਦਾ ਜਾਪਾਨ ਜਾ ਕੇ ਸਿੱਖਿਆ ਗ੍ਰਹਿਣ ਕਰਨ ਦੇ ਲਈ ਚੋਣ ਅਤੇ ਉਸ ਦੇ ਸਕੂਲ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਨੇਵੀ ਮਿੱਤਲ ਦੇ ਅਧਿਆਪਕ ਪਰਮਿੰਦਰ ਤਾਂਗੜੀ ਅਤੇ ਦੀਪਕ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸ਼ੁਕਰਾ ਯੂਥ ਐਕਸਚੇਂਜ ਸਾਇੰਸ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਤੋਂ ਜਾਪਾਨ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਨਵੀਂ ਤਕਨਾਲੋਜੀ ਬਾਰੇ ਜਾਣਕਾਰੀ ਹਾਸਲ ਕਰਦੇ ਹਨ ਅਤੇ ਭਵਿੱਖ ਵਿੱਚ ਆਪਣੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਅਦਾ ਕਰਦੇ ਹਨ।
ਨੇਵੀ ਦੇ ਜਾਪਾਨ ਜਾਣ ਤੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਖੁਸ਼ ਹਨ। ਮਾਨਸਾ ਦੇ ਜ਼ਿਲ੍ਹਾ ਖੇਡ ਇੰਚਾਰਜ ਪ੍ਰਾਇਮਰੀ ਹਰਦੀਪ ਸਿੰਘ ਸਿੱਧੂ ਨੇ ਨੇਵੀ ਮਿੱਤਲ ਦੇ ਘਰ ਜਾ ਕੇ ਵਿਦਿਆਰਥੀ ਅਤੇ ਉਸ ਦੇ ਅਧਿਆਪਕ ਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਤੇ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਮਾਨਸਾ ਦੀ ਬੱਚੀ ਨੇਵੀ ਮਿੱਤਲ ਦੀ ਚੋਣ ਪੂਰੇ ਦੇਸ਼ 'ਚੋਂ ਚੁਣੇ ਗਏ ਪੰਜਾਬ ਵਿਦਿਆਰਥੀਆਂ ਵਿੱਚ ਹੋਈ ਹੈ।
ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਇਸ ਬੱਚੀ ਦੀ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਵੱਲੋਂ ਨੇਵੀ ਮਿੱਤਲ ਦਾ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜੋ: ਸ਼ਾਹੀਨ ਬਾਗ 'ਚ ਧਾਰਾ 144 ਲਾਗੂ, ਵੱਡੀ ਗਿਣਤੀ 'ਚ ਪੁਲਿਸ ਤੈਨਾਤ
ਉਧਰ ਨੇਵੀ ਮਿੱਤਲ ਦੇ ਪਿਤਾ ਧਰਮਪਾਲ ਗੁਪਤਾ ਨੇ ਨੇਵੀ ਦੇ ਅਧਿਆਪਕਾਂ ਦੀ ਮਿਹਨਤ ਦੇ ਚੱਲਦਿਆਂ ਨੇਵੀ ਦੀ ਚੋਣ ਹੋਣ ਦਾ ਸਿਹਰਾ ਨੇਵੀ ਦੇ ਅਧਿਆਪਕਾਂ ਨੂੰ ਦਿੱਤਾ ਹੈ।