ETV Bharat / state

ਨਿਗਮ ਚੋਣਾਂ: ਮਾਨਸਾ 'ਚ ਉਮੀਦਵਾਰ ਤੇ ਵੋਟਰ ਆਹਮੋ - ਸਾਹਮਣੇ - ਆਮ ਆਦਮੀ ਪਾਰਟੀ

ਮਾਨਸਾ ਦੇ ਵਾਰਡ ਨੰਬਰ 13 ਦੇ ਵਾਸੀਆਂ ਨੇ ਕਿਹਾ ਕਿ ਵਾਰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਾਰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਮੀਂਹ ਦੇ ਪਾਣੀ ਦੀ ਹੈ ਜਿਸ ਨਾਲ ਗਲੀਆਂ ਬਿਲਕੁਲ ਭਰ ਜਾਂਦੀਆਂ ਹਨ ਅਤੇ ਇਸ ਪਾਣੀ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਹਨ।

ਨਗਰ ਕੌਂਸਲ ਚੋਣਾਂ: ਮਾਨਸਾ ਦੇ ਵਾਰਡ ਨੰਬਰ 13 ਉਮੀਦਵਾਰਾਂ ਤੇ ਵੋਟਰਾਂ ਵਿਚਾਲੇ ਗੱਲਬਾਤ

author img

By

Published : Jan 29, 2021, 9:25 PM IST

ਮਾਨਸਾ : ਪੰਜਾਬ ਭਰ ਵਿੱਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੀ ਵੋਟਰਾਂ ਦੇ ਨਾਲ ਵਿਕਾਸ ਕਰਨ ਦੇ ਦਾਅਵੇਕਰ ਰਹੇ ਹਨ। ਚੋਣ ਪ੍ਰਚਾਰ ਵੀ ਭਖ ਚੁੱਕਿਆ ਅਤੇ ਉਮੀਦਵਾਰਾਂ ਦਾ ਵੋਟਰਾਂ ਦੇ ਨਾਲ ਸੰਪਰਕ ਜਾਰੀ ਹੈ। ਸਥਾਨਕ ਵਾਰਡ ਨੰਬਰ 13 ਦੀਆਂ ਸਮੱਸਿਆਵਾਂ ਸਬੰਧੀ ਆਮ ਲੋਕਾਂ ਅਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਚੋਣ ਮੁੱਦੇ ਸਬੰਧੀ ਚਰਚਾ ਕੀਤੀ।

ਵਾਰਡ ਵਾਸੀਆਂ ਨੇ ਦੱਸਿਆ ਸਮੱਸਿਆਵਾਂ

  • ਵਾਰਡ ਨੰਬਰ 13 ਦੇ ਵਾਸੀਆਂ ਨੇ ਕਿਹਾ ਕਿ ਵਾਰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਾਰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਮੀਂਹ ਦੇ ਪਾਣੀ ਦੀ ਹੈ ਜਿਸ ਨਾਲ ਗਲੀਆਂ ਬਿਲਕੁਲ ਭਰ ਜਾਂਦੀਆਂ ਹਨ ਅਤੇ ਇਸ ਪਾਣੀ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਹਨ।
    ਨਿਗਮ ਚੋਣਾਂ: ਮਾਨਸਾ 'ਚ ਉਮੀਦਵਾਰ ਤੇ ਵੋਟਰ ਆਹਮੋ - ਸਾਹਮਣੇ
  • ਉਨ੍ਹਾਂ ਕਿਹਾ ਕਿ ਇਸ ਪਾਣੀ ਨੂੰ ਬਾਹਰ ਕੱਢਣ ਦੇ ਲਈ ਵੀ ਹਰ ਵਾਰ ਨਗਰ ਕੌਂਸਲ ਚੋਣਾਂ ਵਿੱਚ ਚੋਣ ਲੜ ਰਹੇ ਉਮੀਦਵਾਰ ਇਸ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ।
  • ਇਸ ਤੋਂ ਇਲਾਵਾ ਵਾਰਡ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਅਤੇ ਰੇਲਵੇ ਦੇ ਨਾਲ ਲੱਗਦੇ ਫੜ੍ਹਾਂ ਦੀ ਸਮੱਸਿਆ ਹੈ। ਜਦੋਂ ਸਪੈਸ਼ਲ ਲੱਗਦੀ ਹੈ ਤਾਂ ਟਰੱਕਾਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ ਅਤੇ ਟਰੈਫਿਕ ਜਾਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਤੋਂ ਤੁਰੰਤ ਨਿਜਾਤ ਮਿਲਣੀ ਚਾਹੀਦੀ ਹੈ ਅਤੇ ਸ਼ਹਿਰ ਦਾ ਮੇਨ ਵਾਰਡ 13 ਹੈ ਜਿਸ ਦੇ ਵਿਚ ਲੋਕਾਂ ਨੂੰ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ।

    ਵੋਟਰਾਂ ਨੂੰ ਲੁਭਾ ਰਹੇ ਉਮੀਦਵਾਰ
  • ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਰੰਜਨਾ ਮਿੱਤਲ ਨੇ ਕਿਹਾ ਕਿ ਵਾਰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਸ ਤਰ੍ਹਾਂ ਵਾਰਡ ਵਿੱਚ ਸੀਵਰੇਜ ਅਤੇ ਮੀਂਹ ਸਮੇਂ ਪਾਣੀ ਇਕੱਠਾ ਹੋਣ ਦੀ ਸਮੱਸਿਆ ਹੈ ਅਤੇ ਉਹ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਪਹਿਲ ਕਰਨਗੇ ਦਾ ਦਾਅਵਾ ਕੀਤਾ ਤਾਂ ਕਿ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਤੇ ਵਾਰਡ ਨੰਬਰ 13 ਨੂੰ ਸੁੰਦਰ ਵਾਰਡ ਬਣਾਇਆ ਜਾਵੇ।
  • ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੀ ਦਰਸ਼ਨਾ ਦੇਵੀ ਨੇ ਕਿਹਾ ਕਿ ਵਾਰਡ ਦੇ ਵਿੱਚ ਲੋਕਾਂ ਨੂੰ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਿੱਚ ਸੀਵਰੇਜ ਦੀ ਸਮੱਸਿਆ ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਗ਼ਰੀਬ ਲੋਕਾਂ ਨੂੰ ਰਾਸ਼ਨ ਕਾਰਡਾਂ ਦੀ ਵੀ ਸਮੱਸਿਆ ਰਹੀ ਹੈ ਜਿਨ੍ਹਾਂ ਨੂੰ ਉਹ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ ਅਤੇ ਆਪਣੇ ਵਾਰਡ ਨੂੰ ਸ਼ਹਿਰ ਦਾ ਸੁੰਦਰ ਵਾਰਡ ਬਣਾਉਣਗੇ।
  • ਆਜ਼ਾਦ ਉਮੀਦਵਾਰ ਕਿਰਨਾ ਰਾਣੀ ਨੇ ਕਿਹਾ ਕਿ ਉਹ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਯਤਨ ਕਰ ਰਹੇ ਹਨ ਅਤੇ ਪਹਿਲਾਂ ਵੀ ਉਹ ਇਸ ਵਾਰਡ ਤੋਂ ਹੀ ਕੌਂਸਲਰ ਰਹੇ ਹਨ ਜਿਸ ਵਿੱਚ ਉਨ੍ਹਾਂ ਨੇ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ ਅਤੇ ਜੋ ਵੀ ਸਮੱਸਿਆਵਾਂ ਅਧੂਰੀਆਂ ਹਨ। ਉਨ੍ਹਾਂ ਨੂੰ ਵੀ ਜਲਦ ਹੀ ਹੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੋ ਸ਼ਹਿਰ ਦੇ ਪਾਣੀ ਦੀ ਸਮੱਸਿਆ ਹੈ ਉਸ ਨੂੰ ਰੇਲਵੇ ਲਾਈਨ ਤੋਂ ਪਾਰ ਲੰਘਾਉਣ ਦੇ ਲਈ ਉਹ ਦਿੱਲੀ ਵਿਖੇ ਵੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਦੇ ਲਈ ਪਹੁੰਚੇ ਹਨ ਅਤੇ ਇਸ ਸਮੱਸਿਆ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਿਆ ਹੈ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.