ਮਾਨਸਾ: ਜ਼ਿਲ੍ਹੇ 'ਚ ਨਸ਼ਿਆਂ ਦੇ ਖਿਲਾਫ ਚੱਲ ਰਹੇ ਧਰਨੇ ਦੇ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਾਮਿਲ ਹੋਏ। ਇੱਥੇ ਉਨ੍ਹਾਂ ਕਿਹਾ ਕਿ ਜੋ ਕਾਮਰੇਡ ਅੱਜ ਖਾਲਿਸਤਾਨੀ ਲਹਿਰ ਦਾ ਵਿਰੋਧ ਕਰਦੇ ਨੇ ਉਸ ਖਾਲਿਸਤਾਨ ਦੀ ਮੰਗ ਦਾ ਪਹਿਲਾਂ ਮਤਾ ਕਾਮਰੇਡ ਜਮਾਤ ਵੱਲੋਂ 1947 ਦੇ ਵਿੱਚ ਪਾਇਆ ਗਿਆ ਸੀ ਪਰ ਅੱਜ ਕਾਮਰੇਡ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਬੋਲਣ ਵਾਲਿਆਂ ਨੂੰ ਸਟੇਜਾਂ ਉੱਤੇ ਬੋਲਣ ਤੋਂ ਰੋਕ ਰਹੇ ਹਨ।
ਖ਼ਾਲਿਸਤਾਨ ਦੀ ਮੰਗ ਕਾਮਰੇਡਾਂ ਨੇ ਚੁੱਕੀ: ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਪਹਿਲਾਂ 1947 ਦੇ ਵਿੱਚ ਕਾਮਰੇਡ ਜਮਾਤ ਨੇ ਹੀ ਚੁੱਕੀ ਸੀ। ਉਨ੍ਹਾਂ ਕਿਹਾ ਜਦੋਂ ਇਸ ਜਮਾਤ ਦੇ ਜਰਨਲ ਸੈਕਟਰੀ ਕਾਮਰੇਡ ਹਰਕ੍ਰਿਸ਼ਨ ਸੁਰਜੀਤ ਸਨ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਖਾਲਿਸਤਾਨ ਦਾ ਮਤਾ ਕਾਮਰੇਡ ਪਾਰਟੀ ਵੱਲੋਂ ਪਾਇਆ ਸੀ ਅਤੇ ਹਰਕਰਿਸ਼ਨ ਸੁਰਜੀਤ ਨੇ ਲਿਖ ਕੇ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਭੇਜਿਆ ਅਤੇ ਉੱਥੋਂ ਦਾ ਤਾਨਾਸ਼ਾਹ ਸਟੈਲਨ ਨੇ ਦਸਤਖਤ ਕੀਤੇ ਸਨ। ਉਸ ਸਮੇਂ ਸਾਡੇ ਸਿੱਖਾਂ ਵੱਲੋਂ 1946 ਦੇ ਸਾਲ ਦੌਰਾਨ ਐੱਸਜੀਪੀਸੀ ਵਿੱਚ ਖਾਲਿਸਤਾਨ ਦਾ ( demand of Khalistan taken up by the comrades) ਮਤਾ ਪਾਸ ਕੀਤਾ ਗਿਆ ਸੀ।
- Dead Body Found: ਲੁਧਿਆਣਾ ਦੇ ਨਾਨਕਸਰ ਗੁਰਦੁਆਰਾ ਨੇੜੇ ਆਟੋ 'ਚੋਂ ਮਿਲੀ ਲਾਸ਼, ਪੁਲਿਸ ਨੂੰ ਕਤਲ ਹੋਣ ਦਾ ਸ਼ੱਕ
- Sad on Panchayats Dissolution: ਪੰਚਾਇਤਾਂ ਦੀ ਮੁੜ ਬਹਾਲੀ ਉੱਤੇ ਅਕਾਲੀ ਦਲ ਦਾ ਵਾਰ, ਕਿਹਾ-ਸਰਕਾਰ ਨੇ ਨਮੋਸ਼ੀ ਤੋਂ ਬਚਣ ਲਈ ਲਿਆ ਯੂ-ਟਰਨ
- Sulphur In Lunar Region: ਚੰਨ ਉੱਤੇ ਗੰਧਕ ਹੋਣ ਸਬੰਧੀ ਇਸਰੋ ਦਾ ਦਾਅਵਾ, ਕਿਹਾ-ਪ੍ਰਗਿਆਨ ਰੋਵਰ ਦੇ ਇੱਕ ਹੋਰ ਯੰਤਰ ਨੇ ਵੀ ਕੀਤੀ ਪੁਸ਼ਟੀ
ਨਸ਼ੇ ਦੇ ਖ਼ਿਲਾਫ਼ ਚੱਲ ਰਹੇ ਮੋਰਚੇ ਦੀ ਹਮਾਇਤ: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਕਾਮਰੇਡਾਂ ਨੂੰ ਨਸੀਹਤ ਦੇਣਾ ਚਾਹੁੰਦੇ ਹਨ ਕਿ ਕਾਮਰੇਡ ਉਨ੍ਹਾਂ ਨਾਲ ਨਫਰਤ ਨਾ ਕਰਨ ਅਤੇ ਕਾਮਰੇਡ ਹੀ ਖਾਲਿਸਤਾਨ ਦੀ ਜੜ ਲਾਉਣ ਵਾਲੇ ਹਨ, ਪਰ ਜੇ ਹੁਣ ਕਾਮਰੇਡ ਖਾਲਿਸਤਾਨ ਤੋਂ ਤਾਂ ਵਿਗੜਦੇ ਹਨ ਤਾਂ ਉਹ ਸਾਰੇ ਜਹਾਨ ਦੇ ਵਿੱਚ ਦੱਸਣਗੇ ਕਿ ਕਾਮਰੇਡਾਂ ਨੇ ਹੀ ਸਭ ਤੋਂ ਪਹਿਲਾਂ ਖਾਲਿਸਤਾਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਲੋਕ ਖਾਲਿਸਤਾਨੀ ਲਹਿਰ ਦੇ ਖ਼ਿਲਾਫ਼ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਸਟੇਜਾਂ ਉੱਤੇ ਨਹੀਂ ਬੋਲਣ ਦਿੰਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਖਾਲਿਸਤਾਨੀ ਨੂੰ ਸਪੋਰਟ ਕਰਨ ਵਾਲਾ ਹਰ ਸ਼ਖ਼ਸ ਹਮੇਸ਼ੀ ਕਿਸਾਨਾਂ,ਮਜ਼ਦੂਰਾਂ ਸਮੇਤ ਹਰ ਵਰਗ ਦੇ ਹੱਕ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਨਸ਼ਿਆਂ ਦੇ ਖਿਲਾਫ ਮਾਨਸਾ ਦੇ ਵਿੱਚ ਇਹ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੀ ਉਹ ਪੂਰੀ ਤਰ੍ਹਾਂ ਹਮਾਇਤ ਕਰਦੇ ਹਨ।