ETV Bharat / state

Sidhu Moosewala Parents: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੀਤੀ ਪੰਜਾਬ ਵਿੱਚ ਗਵਰਨਰ ਰਾਜ ਦੀ ਮੰਗ - ਮੁਲਜਮ ਨੂੰ ਗੋਲੀ ਮਾਰਨ ਦਾ ਕਾਨੂੰਨ

ਮਾਨਸਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਗਵਰਨਰ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ।

Moosewala's parents demanded the governor's state
Sidhu Moosewala Parents : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮੰਗੀ ਪੰਜਾਬ ਵਿੱਚ ਗਵਰਨਰ ਰਾਜ ਦੀ ਮੰਗ
author img

By

Published : Mar 5, 2023, 5:51 PM IST

Sidhu Moosewala Parents : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੀਤੀ ਪੰਜਾਬ ਵਿੱਚ ਗਵਰਨਰ ਰਾਜ ਦੀ ਮੰਗ

ਮਾਨਸਾ: ਸਿੱਧੂ ਮੂਸੇਵਾਲਾ ਨੂੰ ਕਤਲ ਕੀਤੇ 10 ਮਹੀਨੇ ਦਾ ਸਮਾਂ ਹੋ ਗਿਆ ਹੈ। ਲਗਾਤਾਰ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਉਥੇ ਹੀ ਵੱਡੀ ਤਾਦਾਦ ਵਿੱਚ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਤੇ ਦੁੱਖ ਵੰਡਾਉਣ ਦੇ ਲਈ ਪਹੁੰਚਦੇ ਹਨ। ਸਿੱਧੂ ਮੂਸੇਵਾਲਾ ਦੇ ਮਾਤਾ ਨੇ ਅੱਜ ਪੰਜਾਬ ਹਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਪੰਜਾਬ ਵਿੱਚ ਗਵਰਨਰ ਰਾਜ ਲੱਗਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ ਮੂਸਾ ਪਹੁੰਚੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਉੱਤੇ ਗੁੱਸਾ ਜਾਹਰ ਕਰਦੇ ਹੋਏ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 50 ਤੋ ਉਪਰ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ ਅਤੇ ਸਰਕਾਰ ਪੰਜਾਬ ਵਿੱਚ ਵਧੀਆ ਲਾਅ ਐਡ ਆਰਡਰ ਦਾ ਢਿਡੋਰਾ ਪਿੱਟ ਰਹੀ ਹੈ ਪਰ ਪੰਜਾਬ ਦੇ ਹਲਾਤਾ ਤੋ ਇੰਝ ਲੱਗਦਾ ਹੈ ਕਿ ਸਰਕਾਰ ਨੂੰ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਤੇ ਪੰਜਾਬ ਵਿੱਚ ਗਵਰਨਰ ਰਾਜ ਲੱਗਣਾ ਚਾਹੀਦਾ ਹੈ।

ਗੋਲੀ ਦਾ ਇਲਾਜ ਗੋਲੀ ਹੈ : ਉਨ੍ਹਾ ਕਿਹਾ ਕਿ ਲਗਾਤਾਰ ਉਹ ਬੇਟੇ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ ਉਨ੍ਹਾ ਦਾ ਬੇਟਾ 2 ਕਰੋੜ ਤੋਂ ਜਿਆਦਾ ਟੈਕਸ ਭਰਦਾ ਸੀ ਪਰ ਅੱਜ ਤੱਕ ਸਾਨੂੰ ਇਨਸਾਫ਼ ਨਹੀ ਮਿਲਿਆ ਅਤੇ ਜਿਸ ਪਾਰਟੀ ਦੀ ਟਿਕਟ ਉੱਤੇ ਚੋਣਾਂ ਲੜ ਰਿਹਾ ਸੀ ਉਸ ਪਾਰਟੀ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਉਨ੍ਹਾ ਦੇ ਬੇਟੇ ਲਈ ਕੋਈ ਇੱਕ ਵੀ ਸ਼ਬਦ ਨਹੀ ਬੋਲਿਆ। ਉਨ੍ਹਾਂ ਕਿਹਾ ਗੋਲੀ ਦਾ ਇਲਾਜ ਗੋਲੀ ਹੈ ਜੋ ਕਾਨੂੰਨ ਸਾਉਦੀ ਅਰਬ ਵਿੱਚ ਹੈ ਅਜਿਹੇ ਕਾਨੂੰਨ ਹਿਦੋਸਤਾਨ ਵਿੱਚ ਵੀ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Road jam in Bathinda: ਰਾਸ਼ਨ ਕਾਰਡ ਕੱਟੇ ਜਾਣ ਦਾ ਲੋਕਾਂ ਨੇ ਕੀਤਾ ਵਿਰੋਧ, ਬਠਿੰਡਾ ਵਿੱਚ ਸੜਕੀ ਆਵਾਜਾਈ ਰੋਕੀ

ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਹਰ ਰੋਜ ਮੌਜੂਦਾ ਸਰਕਾਰ ਨੂੰ ਕੋਸਦੇ ਹਨ, ਜਿਨ੍ਹਾਂ ਦੀ ਵਜ੍ਹਾ ਕਾਰਨ ਪੰਜਾਬ ਵਿੱਚ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਅਤੇ ਉਹ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਮਾਹੌਲ ਠੀਕ ਸੀ। ਉਨ੍ਹਾ ਕਿਹਾ 19 ਮਾਰਚ ਨੂੰ ਮੈਂ ਆਪਣੇ ਬੇਟੇ ਦੀ ਬਰਸੀ ਮਾਨਸਾ ਦੀ ਆਨਾਜ ਮੰਡੀ ਵਿੱਚ ਮਨਾ ਰਹੇ ਹਾਂ। ਬਾਕੀ ਗੱਲਾਂ ਬਰਸੀ ਮੌਕੇ ਕਰਾਂਗੇ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਅਤੇ ਗੈਂਗਸਟਰ ਅੱਜ ਕੱਲ੍ਹ ਨਾਬਾਲਗ ਬੱਚੇ ਦਾ ਸਹਾਰਾ ਲੈ ਕੇ ਕ੍ਰਾਇਮ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾ ਕਿਹਾ ਕਿ ਧਮਕੀਆਂ ਮਿਲ ਰਹੀਆ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.