ਮਾਨਸਾ: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਬੇਸ਼ੱਕ ਹੌਲੀ ਹੌਲੀ ਅਰਸਾ ਹੋਣ ਵਾਲਾ ਹੈ, ਪਰ ਇਸਦੇ ਨਾਲ ਨਾਲ ਉਸਦੇ ਚਾਹੁੰਣ ਵਾਲਿਆਂ ਦੀ ਵੀ ਗਿਣਤੀ ਦਿਨੋਂ ਦਿਨ ਹੋਰ ਵਧ ਰਹੀ ਹੈ। ਕੋਈ ਵੀ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪਚਾ ਨਹੀਂ ਪਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸਦੇ ਚਾਹੁੰਣ ਵਾਲੇ ਉਸਦੇ ਘਰ ਕੇ ਆਪਣੀ ਸ਼ਰਧਾ ਭਾਵਨਾ ਪ੍ਰਗਟਾ ਰਹੇ ਹਨ। ਇਸਦੇ ਨਾਲ ਹੀ ਉਸਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਹੁਣ ਇਕ ਪਰਿਵਾਰ ਅਮਰੀਕਾ ਤੋਂ ਆਇਆ ਹੈ, ਜਿਸਨੇ ਸਿੱਧੂ ਦੇ ਟੈਟੂ ਬਣਵਾ ਕੇ ਉਸਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਫੈਨਸ ਨੇ ਬਾਹਵਾਂ 'ਤੇ ਬਣਵਾਏ ਹਨ ਟੈਟੂ: ਅੱਜ ਸਿੱਧੂ ਦੀ ਹਵੇਲੀ ਵਿਚ ਜਿੱਥੇ ਅਮਰੀਕਾ ਤੋਂ ਇਕ ਪਰਿਵਾਰ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਆਇਆ ਹੈ। ਉਸੇ ਵਿੱਚ ਇਕ ਲੜਕੀ ਵਲੋਂ ਆਪਣੀ ਬਾਂਹ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਟੈਟੂ ਅਤੇ ਦੂਸਰੀ ਬਾਂਹ ਉੱਤੇ ਸਿੱਧੂ ਦੇ ਗੀਤ ਦੇ ਬੋਲ ਦਾ ਟੈਟੂ ਬਣਾਇਆ ਹੋਇਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਬੋਲਦਿਆਂ ਉਸ ਲੜਕੀ ਨੇ ਕਿਹਾ ਕਿ ਉਸਨੂੰ ਯਕੀਨ ਨਹੀਂ ਸੀ ਹੋਇਆ ਜਦੋਂ ਸਿੱਧੂ ਦਾ ਕਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Aam Aadmi Clinic: 25 ਬਿਸਤਰਿਆਂ ਦਾ ਹਸਪਤਾਲ ਬਣਾ ਦਿੱਤਾ ਆਮ ਆਦਮੀ ਕਲੀਨਕ, ਬਰਨਾਲੇ ਦੇ ਲੋਕਾਂ ਦੇ ਮੂੰਹੋਂ ਸੁਣੋਂ ਕਿਉਂ ਕਰ ਰਹੇ ਨੇ ਵਿਰੋਧ
ਮੂਸੇਵਾਲਾ ਦੇ ਪਰਿਵਾਰ ਲਈ ਮੰਗਿਆ ਇਨਸਾਫ਼: ਇਸ ਪਰਿਵਾਰ ਵਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਮੂਸੇਵਾਲੇ ਦਾ ਪਰਿਵਾਰ ਅੱਜ ਵੀ ਇਨਸਾਫ਼ ਦੇ ਲਈ ਸਰਕਾਰ ਅੱਗੇ ਤਰਲੇ ਕਰ ਰਿਹਾ ਹੈ ਪਰ ਸਰਕਾਰ ਪਰਿਵਾਰ ਦੀ ਗੱਲ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਹੀ ਨਹੀਂ ਸਗੋਂ ਵਰਲਡ ਪੱਧਰ ਉੱਤੇ ਮਾਨਸਾ ਦਾ ਨਾਮ ਰੌਸ਼ਾਨ ਕਰਕੇ ਗਿਆ ਹੈ। ਧਰਤੀ ਨਾਲ ਜੁੜਿਆ ਇਨਸਾਨ ਹੋਣ ਦੇ ਕਾਰਨ ਪਿੰਡ ਵਿੱਚ ਰਹਿਣਾ ਪਸੰਦ ਕਰਦਾ ਸੀ ਪਰ ਬੇਰਹਿਮ ਲੋਕਾਂ ਨੇ ਬੇਦਰਦੀ ਨਾਲ ਇੱਕ ਸ਼ਾਤ ਸੁਭਾਅ ਦੇ ਇਨਸਾਨ ਨੂੰ ਕਤਲ ਕਰ ਦਿੱਤਾ, ਜਿਸ ਕਾਰਨ ਅੱਜ ਵੀ ਉਨ੍ਹਾਂ ਦੇ ਫੈਨ ਸਿੱਧੂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਦੇ ਲਈ ਪਹੁੰਚਦੇ ਹਨ। ਉਨ੍ਹਾ ਸਰਕਾਰ ਨੂੰ ਅਪੀਲ ਕੀਤੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।