ETV Bharat / state

ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਪੜੋ ਲਾਰੈਂਸ ਨੂੰ ਨਾ ਦੇਖੋ: ਬਲਕੌਰ ਸਿੰਘ - ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਕਿਤਾਬਾਂ ਪੜੋ ਨਾ ਕਿ ਲਾਰੈਂਸ ਵਰਗਿਆਂ ਦੀਆਂ ਵੀਡੀਓ ਨੂੰ ਫੋਲੋ ਕਰੋ।

Punjabi singer Sidhu Moosewala Father
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ
author img

By

Published : Sep 29, 2022, 10:04 AM IST

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਦੇਰ ਸ਼ਾਮ ਉਨ੍ਹਾਂ ਨੂੰ ਫੁੱਲ ਮਾਲਾਵਾਂ ਪਹਿਨਾਇਆ ਅਤੇ ਭਗਤ ਸਿੰਘ ਦੇ ਜੀਵਨ ਸਬੰਧੀ ਗੱਲਬਾਤ ਕੀਤੀ ਤੇ ਲਾਰੈਂਸ ਬਿਸ਼ਨੋਈ ਦੀ ਵੀਡਿਓ ਸ਼ੋਸਲ ਮੀਡੀਏ ਤੇ ਨਾ ਦੇਖਣ ਦੇ ਲਈ ਵੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸਾਡੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਹੈ ਜਨਮ ਦਿਵਸ ਮਨਾਉਣ ਲੱਗਿਆ ਕਈ ਸਾਡੇ ਦਿਮਾਗ਼ ਦੇ ਵਿਚ ਵਿਚਾਰ ਆਉਂਦੇ ਹਨ ਕਿ ਆਖਿਰ ਅਸੀਂ ਸਿੱਖਣਾ ਕੀ ਹੈ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀਂ ਲਾਰੈਂਸ ਦੀ ਬਠਿੰਡਾ ਵਿਖੇ ਪੇਸ਼ੀ ਸੀ ਤਾਂ ਮੈਂ ਇੱਕ ਵੀਡੀਓ ਦੇਖੀ ਤਾਂ ਉੱਥੇ ਪੜ੍ਹੀਆਂ ਲਿਖੀਆਂ ਕਈ ਮੇਰੀਆਂ ਭੈਣਾਂ ਐਡਵੋਕੇਟ ਸਨ ਅਤੇ ਉਨ੍ਹਾਂ ਦੇ ਵਿੱਚ ਹੋੜ ਮੱਚੀ ਹੋਈ ਸੀ ਅਤੇ ਉਹ ਕਹਿ ਰਹੀਆਂ ਸਨ ਕਿ ਮੈਂ ਲਾਰੈਂਸ ਦੇਖਣਾ ਹੈ ਲਾਰੈਂਸ ਦੇਖਣਾ ਹੈ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੇਕਰ ਦੇਖਣਾ ਹੈ ਤਾਂ ਭਗਤ ਸਿੰਘ ਦਾ ਜੀਵਨ ਦੇਖੋ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ

ਉਨ੍ਹਾਂ ਨੇ ਅੱਗੇ ਕਿਹਾ ਕਿ ਭਗਤ ਸਿੰਘ ਦੇ ਜਨਮਦਿਨ ਮੌਕੇ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਜਿੰਨੀਆਂ ਸ਼ਹਾਦਤਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ ਦਿੱਤੀਆਂ। ਪਹਿਲਾਂ ਚਾਚਾ ਅਜੀਤ ਸਿੰਘ ਹੋਵੇ ਕ੍ਰਿਸ਼ਨ ਸਿੰਘ ਹੋਣ ਅਤੇ ਇਕੱਲੇ ਇਕੱਲੇ ਮੈਂਬਰ ਨੇ ਦੇਸ਼ ਕੌਮ ਲਈ ਆਪਣੀ ਆਹੂਤੀ ਦਿੱਤੀ ਹੈ ਸਾਡੀ ਬਦਕਿਸਮਤੀ ਹੈ ਅਤੇ ਅਸੀਂ ਹਾਲੇ ਵੀ ਸ਼ਹੀਦ ਦਾ ਦਰਜਾ ਦੇਣ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਥੋੜੇ ਜਿਹੇ ਬਿਮਾਰ ਹੋ ਜਾਂਦੇ ਹਾਂ ਤਾਂ ਸਰੀਰ ਥੱਕ ਜਾਂਦਾ ਹੈ, ਪਰ ਇਨ੍ਹਾਂ ਲੋਕਾਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਾਲ੍ਹਾਂ ਦੇ ਵਿੱਚ ਪਾਏ ਹਨ ਫਾਂਸੀ ਦੇ ਤਖ਼ਤੇ ਤੇ ਖੜ੍ਹ ਕੇ ਮੁਸਕਰਾਉਣਾ ਕੋਈ ਆਮ ਨਹੀਂ ਹੁੰਦਾ।

ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲਾਰੈਂਸ ਵਰਗੇ ਨੂੰ ਸੋਸ਼ਲ ਮੀਡੀਏ ਉੱਤੇ ਜ਼ਿਆਦਾ ਫੋਲੋ ਨਾ ਕੀਤਾ ਜਾਵੇ। ਇਹ ਆਪਣੇ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ ਅਤੇ ਪਹਿਲਾਂ ਵੀ ਹੋਏ ਹਨ ਅੱਗੇ ਵੀ ਹੁੰਦੇ ਰਹਿਣਗੇ। ਸਰਦਾਰ ਭਗਤ ਸਿੰਘ ਵਰਗੇ ਹੀ ਸਾਡੇ ਮਾਰਗ ਹਨ ਅਤੇ ਸਾਨੂੰ ਸਹੀ ਰਸਤਾ ਦਿਖਾ ਸਕਦੇ ਹਨ।

ਇਹ ਵੀ ਪੜੋ: ਹੰਗਾਮੇਦਾਰ ਰਹੇਗਾ ਪੰਜਾਬ ਵਿਧਾਨ ਸਭਾ ਦੂਜਾ ਦਿਨ, CM ਭਗਵੰਤ ਮਾਨ ਖਿਲਾਫ ਕਾਂਗਰਸ ਲਿਆਏਗੀ ਨਿੰਦਾ ਮਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.