ਮਾਨਸਾ: ਪੰਜਾਬ ਦੀਆਂ ਜੇਲ੍ਹਾਂ ‘ਚੋਂ ਕੈਦੀਆਂ ਤੋਂ ਮੋਬਾਈਲ ਫੋਨ (Mobile phone) ਮਿਲਣ ਦੇ ਮਾਮਲੇ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਮਾਨਸਾ ਦੀ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਜੇਲ੍ਹ ਅੰਦਰੋਂ ਕੈਦੀਆਂ ਦੇ ਕੱਪੜਿਆਂ ਚੋਂ ਇੱਕ ਮੋਬਾਈਲ ਫੋਨ, ਬੈਟਰੀ ਤੇ ਇੱਕ ਸਿਮ ਕਾਰਡ ਬਰਾਮਦ ਹੋਇਆ ਹੈ।
ਜੇਲ੍ਹ ਅਧਿਕਾਰੀਆਂ ਮੁਤਾਬਿਕ ਜੇਲ੍ਹ ਅੰਦਰ ਲੱਗੇ ਰੁੱਖਾਂ ਹੇਠ ਪਏ ਕੱਪੜਿਆ ‘ਚੋਂ ਮੋਬਾਈਲ ਫੋਨ (Mobile phone) ਬਰਾਮਦ ਹੋਇਆ ਹੈ। ਥਾਣਾ ਸਦਰ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ (Assistant Superintendent) ਦੀ ਸ਼ਿਕਾਇਤ ‘ਤੇ ਇੱਕ ਹਵਾਲਾਤੀ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਸਵੰਤ ਸਿੰਘ ਨੇ ਕਿਹਾ, ਕਿ ਸਾਨੂੰ ਜ਼ਿਲ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਤੇ ਡੀ.ਐੱਸ.ਪੀ. ਵੱਲੋਂ ਇੱਕ ਪੱਤਰ ਮਿਲਿਆ ਸੀ।
ਇਹ ਵੀ ਪੜੋ:ਮੋਤੀ ਮਹਿਲ (Moti Mahal) ਘੇਰਨ ਜਾਂਦੀਆਂ ਮਹਿਲਾ ਅਧਿਆਪਕਾਂ ਨੂੰ ਪੁਲਿਸ ਨੇ ਘੜੀਸ-ਘੜੀਸ ਬੱਸਾਂ 'ਚ ਤੁੰਨਿਆ
ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ, ਕਿ ਜੇਲ੍ਹ ਵਿੱਚ ਬੰਦ ਹਵਾਲਾਤੀ ਸੰਦੀਪ ਸਿੰਘ ਦੇ ਬਿਸਤਰੇ ਵਿੱਚੋ ਮੋਬਾਈਲ ਫੋਨ, ਬੈਟਰੀ, ਸਿਮ ਅਤੇ ਵਰੁਣ ਜੋਸ਼ੀ ਦੇ ਕੱਪੜਿਆਂ ਵਿੱਚੋ ਮੋਬਾਈਲ ਫੋਨ ਸਮੇਤ ਬੈਟਰੀ ਅਤੇ ਜੇਲ੍ਹ ਵਿੱਚ ਲੱਗੇ ਬੂਟੇ ਕੋਲੋਂ ਇੱਕ ਲਾਵਾਰਿਸ ਮੋਬਾਇਲ ਫੋਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦਾ ਪ੍ਰੋਡਕਸ਼ਨ ਵਾਰੰਟ ਉੱਤੇ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।