ETV Bharat / state

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ 'ਚ ਪੈਟਰੋਲ ਪੰਪ ਮਾਲਕ ਦੀ ਸਾੜੀ ਅਰਥੀ - ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਪੈਟਰੋਲ ਪੰਪ ਮਾਲਕ ਦੀ ਅਰਥੀ ਸਾੜੀ ਗਈ। ਉਹਨਾਂ ਕਿਹਾ ਕਿ ਯੂ ਪੀ, ਬਿਹਾਰ ਦੀ ਤਰ੍ਹਾਂ ਪੰਜਾਬ ਅੰਦਰ ਵੀ ਦਲਿਤਾਂ ਉੱਪਰ ਲਗਾਤਾਰ ਅੱਤਿਆਚਾਰ ਵੱਧ ਰਹੇ ਹਨ ਅਤੇ ਪੀੜਤ ਦਲਿਤ ਪਰਿਵਾਰ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ 'ਚ ਪੈਟਰੋਲ ਪੰਪ ਮਾਲਕ ਦੀ ਸਾੜੀ ਅਰਥੀ

author img

By

Published : Jul 22, 2021, 9:51 PM IST

ਮਾਨਸਾ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਦਿਨੀ ਮਾਨਸਾ ਦੇ ਪੈਟਰੋਲ ਪੰਪ ਉੱਪਰ ਗੈਸ ਭਰਨ ਸਮੇਂ ਹੋਏ ਹਾਦਸੇ ਵਿੱਚ ਮਰਨ ਵਾਲੇ ਪੈਟਰੋਲ ਪੰਪ ਤੇ ਕੰਮ ਕਰਦੇ ਮੁਲਾਜ਼ਮ ਵਿਕਰਮ ਸਿੰਘ ਦੇ ਪੀੜਤ ਪਰਿਵਾਰ ਨੂੰ ਮੁਆਵਜੇ ਦਾ ਵਾਅਦਾ ਕਰਕੇ ਮੁਕਰਨ ਖਿਲਾਫ਼ ਪੈਟਰੋਲ ਪੰਪ ਉੱਪਰ ਲਗਾਤਾਰ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਸਥਾਨ ਤੋਂ ਰੋਸ ਮਾਰਚ ਕਰਕੇ ਤੀਜੇ ਦਿਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਪੈਟਰੋਲ ਪੰਪ ਮਾਲਕ ਦੀ ਅਰਥੀ ਸਾੜੀ ਗਈ।

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ 'ਚ ਪੈਟਰੋਲ ਪੰਪ ਮਾਲਕ ਦੀ ਸਾੜੀ ਅਰਥੀ

ਇਹ ਵੀ ਪੜੋ: ਪੁਲਿਸ ਵੱਲੋਂ ਤੰਬਾਕੂ ਦੀ ਨਕਲੀ ਖੇਪ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ

ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਸੀਐਨਜੀ ਲਗਾਉਣ ਗੈਰ ਕਾਨੂੰਨੀ ਹੈ ਇਸ ਲਈ ਮਾਲਕ ਖਿਲਾਫ਼ ਭਾਵੇ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਹੈ, ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਯੂ ਪੀ, ਬਿਹਾਰ ਦੀ ਤਰ੍ਹਾਂ ਪੰਜਾਬ ਅੰਦਰ ਵੀ ਦਲਿਤਾਂ ਉੱਪਰ ਲਗਾਤਾਰ ਅੱਤਿਆਚਾਰ ਵੱਧ ਰਹੇ ਹਨ ਅਤੇ ਪੀੜਤ ਦਲਿਤ ਪਰਿਵਾਰ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।

ਉਹਨਾਂ ਐਲਾਨ ਕੀਤਾ ਕਿ ਪੈਟਰੋਲ ਪੰਪ ਹਾਦਸੇ ਵਿੱਚ ਮਰਨ ਵਾਲੇ ਮੁਲਾਜ਼ਮ ਨੌਜਾਵਨ ਦੇ ਪੀੜਤ ਪਰਿਵਾਰ ਨੂੰ ਮੁਆਵਜਾ ਦਿਵਾਉਣ ਅਤੇ ਗੈਰ ਕਾਨੂੰਨੀ ਸੰਘਣੀ ਆਬਾਦੀ ਵਿੱਚ ਸੀ ਐਨ ਜੀ ਪੰਪ ਲਗਾਉਣ ਵਾਲੇ ਮਾਲਕ ਨੂੰ ਗ੍ਰਿਫ਼ਤਾਰ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜੋ: ਕੈਪਟਨ ਸਿੱਧੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ : ਹਰਪਾਲ ਚੀਮਾ

ETV Bharat Logo

Copyright © 2025 Ushodaya Enterprises Pvt. Ltd., All Rights Reserved.