ਮਾਨਸਾ:ਸਕੂਲ ਵੈਨ ਟਰਾਸਪੋਰਟਾਂ (School van transporters) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹੀਆਂ ਕਰ ਪੰਜਾਬ ਸਰਕਾਰ (Government of Punjab) ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਵੈਨ ਚਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਹੁਣ ਟੈਕਸ ਭਰਨ ਦੇ ਲਈ ਤੰਗ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਕੋਰੋਨਾ (Corona) ਕਾਲ ਦੇ ਦੌਰਾਨ ਦੋ ਸਾਲ ਸਕੂਲ ਬੰਦ ਰਹੇ ਅਤੇ ਸਕੂਲ ਵੈਨਾਂ ਵੀ ਬੰਦ ਰਹੀਆਂ। ਜਿਸ ਕਾਰਨ ਉਨ੍ਹਾਂ ਕੋਲ ਟੈਕਸ ਭਰਨ ਦਾ ਹੁਣ ਕੋਈ ਵੀ ਰਾਹ ਨਹੀਂ ਹੈ।ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਤੋਂ ਸਕੂਲ ਵੈਨਾਂ ਦਾ ਮੁਆਫ਼ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਸਕੂਲ ਵੈਨ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਸਕੂਲ ਵੈਨ ਚਾਲਕਾਂ ਦਾ ਟੈਕਸ ਮੁਆਫ ਕੀਤਾ ਜਾਵੇ ਕਿਉਂਕਿ ਦੋ ਸਾਲ ਕੋਰੋਨਾ ਮਹਾਵਾਰੀ ਦੇ ਦੌਰਾਨ ਜਿੱਥੇ ਸਕੂਲ ਬੰਦ ਰਹੇ ਅਤੇ ਨਾਲ ਹੀ ਸਕੂਲ ਵੈਨਾਂ ਵੀ ਬੰਦ ਰਹੀਆਂ ਹਨ।ਜਿਸ ਕਾਰਨ ਜਦੋਂ ਸਕੂਲ ਖੋਲ੍ਹੇ ਉਨ੍ਹਾਂ ਕੋਲ ਟੈਕਸ ਭਰਨ ਦੇ ਲਈ ਕੋਈ ਵੀ ਰਾਹ ਨਹੀਂ ਸੀ ਅਤੇ ਉਸ ਤੋਂ ਬਾਅਦ ਹੁਣ ਬੈਂਕਾਂ ਵਾਲੇ ਵੀ ਉਨ੍ਹਾਂ ਨੂੰ ਕਿਸ਼ਤਾਂ ਭਰਨ ਦੇ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਇਸ ਮੌਕੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿੱਥੇ ਬੱਸਾਂ ਦੇ ਵਿੱਚ ਔਰਤਾਂ ਦਾ ਕਿਰਾਇਆ ਮੁਫ਼ਤ ਕਰ ਰਹੀ ਹੈ। ਉੱਥੇ ਹੀ ਸਕੂਲ ਵੈਨ ਚਾਲਕਾਂ ਨੂੰ ਵੀ ਰਾਹਤ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਟੈਕਸ ਮੁਆਫ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਜਲਦ ਹੀ ਸਕੂਲ ਵੈਨਾਂ ਦਾ ਟੈਕਸ ਮੁਆਫ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਸਕੂਲ ਵੈਨ ਚਾਲਕ ਸੜਕਾਂ 'ਤੇ ਆਪਣੀਆਂ ਬੱਸਾਂ ਖੜ੍ਹੀਆਂ ਕਰਕੇ ਰੋਸ ਪ੍ਰਦਰਸ਼ਨ ਕਰਨਗੇ।
ਬੱਸ ਚਾਲਕਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਕਿਸ਼ਤਾਂ ਵੀ ਨਾ ਭਰਨ ਕਰਕੇ ਕਈ ਬੱਸਾਂ ਬੈਂਕਾਂ ਵਾਲੇ ਲੈ ਗਏ ਹਨ।ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸਾਡਾ ਟੈਕਸ ਮੁਆਫ਼ ਕੀਤਾ ਜਾਵੇ।
ਇਹ ਵੀ ਪੜੋ:ਵੱਡਾ ਖੁਲਾਸਾ ! ਦਿੱਲੀ ਕਮੇਟੀ ਦੇ ਸਟਰਾਂਗ ਰੂਮ ’ਚੋਂ ਮਿਲੇ 38 ਲੱਖ ਦੇ ਪੁਰਾਣੇ ਨੋਟ