ETV Bharat / state

ਮਾਨਸਾ ਪੁਲਿਸ ਨੇ 29 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਨਸ਼ਾ ਤਸਕਰ

Mansa police arrested drug smugglers : ਮਾਨਸਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਹਨ, ਜਿਹਨਾਂ ਤੋਂ 29 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਇਹ ਤਸਕਰ ਮੱਧ ਪ੍ਰਦੇਸ਼ ਨਾਲ ਸਬੰਧਿਤ ਹਨ।

Mansa police arrested drug smugglers with 29 quintals of poppy
ਮਾਨਸਾ ਪੁਲਿਸ ਨੇ 29 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਨਸ਼ਾ ਤਸਕਰ
author img

By ETV Bharat Punjabi Team

Published : Aug 25, 2023, 12:08 PM IST

ਮਾਨਸਾ ਪੁਲਿਸ ਨੇ 29 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਨਸ਼ਾ ਤਸਕਰ

ਮਾਨਸਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਤਹਿਤ ਸਖਤੀ ਕਰਦਿਆਂ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਨਾਕਾਬੰਦੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 29 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਵਧੇਰੇ ਜਾਣਕਰੀ ਦਿੰਦੇ ਹੋਏ ਮਾਨਸਾ ਦੇ ਐਸ ਐਸ ਪੀ ਡਾਕਟਰ ਨਾਨਕ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਐਸ ਐਸ ਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਸਾਰੇ ਇੰਦੌਰ ਦੇ ਰਹਿਣ ਵਾਲੇ ਹਨ। ਜੋ ਕਿ ਕੈਂਟਰ ਦੇ ਵਿੱਚ 145 ਗੱਟੇ ਲੈਕੇ ਜਾ ਰਹੇ ਸਨ ਇਹਨਾਂ ਵਿੱਚ ਟੋਟਲ 29 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ।

ਪੰਜਾਬ ਤੋਂ ਬਾਹਰ ਦੇ ਨਸ਼ਾ ਤਸਕਰ : ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੁਢਲਾਡਾ-ਸੁਨਾਮ ਰੋਡ ਤੇ ਪਿੰਡ ਦੋਦੜਾ ਤੋਂ ਭਾਦੜਾ ਨੂੰ ਜਾਦੀ ਸੜਕ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਆਈਸ਼ਰ ਕੈਂਟਰ ਜਿਸ ਤੇ ਕਾਲੇ ਰੰਗ ਦੀ ਤਰਪਾਲ ਪਾਕੇ ਰੱਸੀ ਬੰਨ੍ਹੀ ਹੋਈ ਆਉਂਦੀ ਦਿਖਾਈ ਦਿੱਤੀ। ਕੈਂਟਰ ਨੰਬਰ MP-09-GF-2951 ਰੋਕਿਆ ਗਿਆ। ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ।

ਪੁਲਿਸ ਵੱਲੋਂ ਤਲਾਸ਼ੀ ਲੈਣ ਦੇ ਕੈਂਟਰ ਵਿੱਚੋਂ 145 ਗੱਟੇ ਪਲਾਸਟਿਕ ਦੀਆਂ ਬੋਰੀਆਂ ਵਿੱਚ ਭੁੱਕੀ ਚੂਰਾ ਪੋਸਤ ਭਰਿਆ ਹੋਇਆ ਸੀ। ਇਨ੍ਹਾਂ ਦਾ ਕੁੱਲ 29 ਕੁਇੰਟਲ ਨਸ਼ੇ ਦੀ ਵੱਡੀ ਖੇਪ ਛੁਪਾਈ ਹੋਈ ਸੀ ਪੁਲਿਸ ਨੇ ਕੈਂਟਰ ਵਿੱਚ ਸਵਾਰ ਨਾਗੇਸ਼ ਵਾਸੀ ਈਮਾ ਬੜੌਦੀਆ ਇੰਦੌਰ(ਮੱਧਪ੍ਰਦੇਸ਼) ਵਿਨੋਦ ਵਾਸੀ ਲਖਣਖੇੜੀ (ਇੰਦੌਰ) ਤੇ ਦਾਰਾ ਸਿੰਘ ਵਾਸੀ ਨਾਹਰ ਖੇੜਾ (ਮੱਧ ਪ੍ਰਦੇਸ਼) ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਇਹ ਵਿਅਕਤੀ ਅੱਗੇ ਕਿਸ ਜਗਾ ਭੁੱਕੀ ਭੁੱਕੀ ਚੂਰਾ ਪੋਸਤ ਲੈ ਕੇ ਜਾ ਰਹੇ ਸੀ ਇਸ ਸਬੰਧੀ ਪੁੱਛਗਿੱਛ ਜਾਰੀ ਹੈ ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਦੀ ਇਹ ਵੱਡੀ ਰਿਕਵਰੀ ਹੈ।

ਵੱਡੇ ਪੱਧਰ ਉੱਤੇ ਨਸ਼ਾ ਬਰਾਮਦ ਕੀਤਾ ਜਾ ਰਿਹਾ: ਜ਼ਿਕਰਯੋਗ ਹੈ ਕਿ ਪਿੱਛਲੇ ਕੁਝ ਸਮੇਂ ਤੋਂ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੂੰ ਵਡੀ ਸਫਲਤਾ ਮਿਲ ਰਹੀ ਹੈ। ਲਗਾਤਾਰ ਵੱਡੇ ਪੱਧਰ ਉੱਤੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ। ਕੀਤੇ ਨਸ਼ਾ ਪੰਜਾਬ ਵਿੱਚ ਸਪਲਾਈ ਹੋ ਰਿਹਾ ਹੈ ਤਾਂ ਕੀਤੇ ਸਰਹੱਦੀ ਖੇਤਰਾਂ ਤੋਂ ਵੀ ਨਸ਼ੇ ਦੀ ਵਿਕਰੀ ਹੋ ਰਹੀ ਹੈ ਜੋ ਕਿ ਹੁਣ ਪੁਲਿਸ ਦੇ ਸ਼ਿੰਕਜੇ ਦੇ ਚਲਦਿਆਂ ਕਾਬੂ ਕੀਤਾ ਜਾ ਰਿਹਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.