ਮਾਨਸਾ : 26 ਜਨਵਰੀ ਦੇ ਮੱਦੇਨਜ਼ਰ ਜਗ੍ਹਾ ਜਗ੍ਹਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਮਾਨਸਾ ਪੁਲਿਸ ਨੇ ਨਾਕੇਬੰਦੀ ਦੌਰਾਨ ਕੁਝ ਦੋ ਮਹਿਲਾਵਾਂ ਸਣੇ 5 ਨੂੰ ਕਾਬੂ ਕੀਤਾ ਹੈ । ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸ ਪੀ ਡੀ ਬਾਲ ਕਿ੍ਸ਼ਨ ਸਿੰਗਲਾ ਨੇ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਪਿੰਡ ਕਾਹਨੇਵਾਲ ਟੀ ਪੁਆਇੰਟ 'ਤੇ ਨਾਕੇਬੰਦੀ ਕੀਤੀ ਹੋਈ ਸੀ। ਜਿੱਥੋ ਸਵਿਫਟ ਗੱਡੀ ਨੰਬਰ HR 51 BC 9273 ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ। ਜਿਸ ਦੌਰਾਨ 80 ਹਜਾਰ ਨਗਦੀ ਪਿਸਤੌਲ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਿੰਨਾਂ ਕੋਲੋਂ ਬਰਾਮਦਗੀ ਹੋਈ। ਦੋ ਔਰਤਾਂ ਸਮੇਤ ਪੰਜ ਵਿਅਕਤੀ ਸਨ ਜਿੰਨਾ ਨੂੰ ਗਿ੍ਫ਼ਤਾਰ ਕੀਤਾ ਹੈ।
ਅਸਲਾ ਐਕਟ ਦੇ ਅਧੀਨ ਮਾਮਲਾ ਦਰਜ: ਜਾਂਚ ਅਧਿਕਾਰੀ ਐਸ ਪੀ ਡੀ ਨੇ ਦੱਸਿਆ ਕਿ ਇਹਨਾਂ ਪੰਜਾ ਦੇ ਖਿਲਾਫ਼ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਲੋਕਾਂ ਨੇ ਹੀ ਕੁਝ ਦਿਨ ਪਹਿਲਾਂ ਬਠਿੰਡਾ ਪੁਲਿਸ ਮੁਲਾਜਮ ਤੋਂ ਇਹ ਪਿਸਟਲ ਖੋਹੀ ਸੀ । ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਪੰਜਾ ਨੂੰ ਹੀ ਹਿਰਾਸਤ ਵਿਚ ਲੈਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ| ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਦਾ ਹੋਰ ਕਿੰਨਾ ਮਾਮਲਿਆਂ ਵਿਚ ਨਾਮ ਦਰਜ ਹੈ ਤੇ ਇਸ ਤੋਂ ਪਹਿਲਾਂ ਇਹ ਕਿੰਨਾ ਮਾਮਲਿਆਂ ਵਿਚ ਸ਼ਾਮਿਲ ਸਨ। ਇਸ ਦੇ ਨਾਲ ਹੀ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਜੋ ਸਮਾਂ ਇਹਨਾਂ ਕੋਲੋਂ ਬਰਾਮਦ ਹੋਇਆ ਹੈ, ਉਹ ਕਿਥੋਂ ਆਇਆ । ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਫੜ੍ਹੇ ਗਏ ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ : ਦੂਜੇ ਪਾਸੇ ਸਰਦੂਲਗੜ੍ਹ ਪੁਲਿਸ ਵੱਲੋ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਬਠਿੰਡਾ ਵਿੱਚ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੇ ਪਿੱਛੋ ਗੱਡੀ ਮਾਰੀ ਅਤੇ ਗੋਲੀ ਚਲਾਉਣ ਦੀ ਧਮਕੀ ਦੇ ਰਿਹਾ ਸੀ ਤਾਂ ਉਨ੍ਹਾਂ ਨੇ ਪਿਸਟਲ ਖੋਹ ਲਈ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪੁਲਿਸ ਮੁਲਜਾਮ ਹੈ ਤਾਂ ਉਨ੍ਹਾਂ ਨੇ 112 ਨੰਬਰ ਤੇ ਕਾਲ ਕਰਕੇ ਪਿਸਟਲ ਜਮਾ ਕਰਵਾਈ ਹੈ।