ਮਾਨਸਾ: ਸੰਗਰੂਰ ਦੇ ਪਿੰਡ ਚੂਲੜ ਖੁਰਦ (Choolar Khurd village of Sangrur) ਤੋਂ ਮਾਨਸਾ ਦੇ ਇੱਕ ਪਿੰਡ ਵਿੱਚ ਆਏ ਵਿਅਕਤੀ ਨੇ ਆਪਣੇ ਇੱਕ ਹੋਰ ਰਿਸ਼ਤੇਦਾਰ ਦੀ ਮਦਦ ਨਾਲ 25 ਜੁਲਾਈ 2020 ਨੂੰ ਇੱਕ ਨਾਬਾਲਗ ਲੜਕੀ ਨੂੰ ਬੰਧਕ ਬਣਾਕੇ ਉਸ ਨਾਲ ਜਬਰ-ਜਨਾਹ (Rape) ਕੀਤਾ ਸੀ। ਜਿਸ ‘ਤੇ ਵਧੀਕ ਸੈਸ਼ਨ ਜੱਜ ਮਾਨਸਾ ਦੀ ਅਦਾਲਤ (Court of Additional Sessions Judge Mansa) ਨੇ ਮੁੱਖ ਮੁਲਜ਼ਮ ਨੂੰ ਉਮਰ ਕੈਦ ਅਤੇ ਮਦਦ ਕਰਨ ਵਾਲੇ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਜਿਸ ਲਈ ਪੀੜਤ ਪਰਿਵਾਰ ਅਤੇ ਵਕੀਲ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਪਰਿਵਾਰ ਦੀ ਮੰਗ ਅਨੁਸਾਰ ਦੋਹਾਂ ਦੋਸ਼ੀਆਂ ਨੂੰ ਵਧੇਰੇ ਸਜਾ ਦਿਵਾਉਣ ਲਈ ਹਾਈਕੋਰਟ (High Court) ਵਿੱਚ ਗੁਹਾਰ ਲਗਾਉਣ ਦੀ ਗੱਲ ਕਹੀ ਹੈ।
ਦਰਅਸਲ ਰਿਸ਼ਤੇਦਾਰ ਦੇ ਘਰ ਆਏ ਗੁਰਪ੍ਰੀਤ ਸਿੰਘ ਨੇ ਇੱਕ ਹੋਰ ਰਿਸ਼ਤੇਦਾਰ ਰਾਜਿੰਦਰ ਪਾਲ ਸਿੰਘ ਉਰਫ ਗੋਲੂ ਦੀ ਮੱਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਲੜਕੀ ਨੂੰ ਥਾਣਾ ਭੀਖੀ ਦੀ ਪੁਲਿਸ (Police of Bhikhi police station) ਨੇ 2-3 ਦਿਨ ਬਾਅਦ ਬਰਾਮਦ ਕੀਤਾ ਸੀ। ਅਤੇ ਦੋਸ਼ੀਆਂ ਖ਼ਿਲਾਫ਼ ਧਾਰਾ 363/366–ਏ/376/120 ਬੀ ਆਈ.ਪੀ.ਸੀ.ਸੈਕਸ਼ਨ-6 ਪੋਕਸੋ ਐਕਟ ਅਧੀਨ ਦਰਜ ਕੀਤਾ ਗਿਆ।
ਸ਼ਿਕਾਇਤਕਰਤਾ ਦੇ ਵਕੀਲ ਲਖਵਿੰਦਰ ਸਿੰਘ ਨੇ ਦੱਸਿਆ ਕਿ 25 ਜੁਲਾਈ 2020 ਨੂੰ 2 ਵਿਅਕਤੀ ਇੱਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ, ਜਿਸ ਸੰਬੰਧ ਵਿੱਚ ਭੀਖੀ ਪੁਲਿਸ (Police of Bhikhi police station) ਨੇ ਦੋਹਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਚੱਲੀ ਅਤੇ ਕੱਲ੍ਹ ਸ਼ਾਮ ਮਾਣਯੋਗ ਵਧੀਕ ਸ਼ੈਸ਼ਨ ਜੱਜ ਮਾਨਸਾ ਮਨਜੋਤ ਕੌਰ ਦੀ ਅਦਾਲਤ ਨੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਉਮਰ ਕੈਦ ਅਤੇ ਦੂਸਰੇ ਦੋਸ਼ੀ ਰਾਜਿੰਦਰਪਾਲ ਨੂੰ 2 ਸਾਲ ਦੀ ਸਜਾ ਸੁਣਾਈ ਹੈ ਅਤੇ ਦੋਵਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਅਦਾਲਤ (High Court) ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਪਰਿਵਾਰ ਦੀ ਮੰਗ ਅਨੁਸਾਰ ਦੋਹਾਂ ਦੋਸ਼ੀਆਂ ਨੂੰ ਵਧੇਰੇ ਸਜਾ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਗੁਹਾਰ ਲਗਾਈ ਜਾਵੇਗੀ।
ਇਹ ਵੀ ਪੜ੍ਹੋ: ਗਰਮੀ ਤੋਂ ਰਾਹਤ ਲਈ ਛੱਪੜ 'ਚ ਨਹਾਉਣ ਗਏ 2 ਸਕੇ ਭਰਾਵਾਂ ਦੀ ਮੌਤ