ETV Bharat / state

ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰ, ਨਕਦੀ ਤੇ ਗੱਡੀ ਸਣੇ 3 ਕਾਬੂ - ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਿਰੋਹ

ਮਾਨਸਾ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਏਅਰ ਪਿਸਟਲ, ਤੇਜਧਾਰ ਹਥਿਆਰ, ਲੁੱਟੀ ਗਈ ਸ਼ਰਾਬ, ਨਕਦੀ ਅਤੇ ਇੱਕ ਗੱਡੀ ਬਰਾਮਦ ਕਰਕੇ ਜਾਂਚ ਅਰੰਭ ਦਿੱਤੀ ਹੈ।

ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਤਿੰਨ ਮੈਂਬਰ ਕਾਬੂ

author img

By

Published : Oct 19, 2020, 10:08 PM IST

ਮਾਨਸਾ: ਥਾਨਾ ਸਦਰ ਚੌਂਕੀ ਬਹਿਣੀਵਾਲ ਪੁਲਿਸ ਨੇ ਰਾਤ ਸਮੇਂ ਹਥਿਆਰਾਂ ਦੀ ਨੋਕ 'ਤੇ ਸ਼ਰਾਬ ਦੇ ਪੰਜ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਤਿੰਨ ਮੈਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਏਅਰ ਪਿਸਟਲ, ਤੇਜ਼ਧਾਰ ਹਥਿਆਰ, ਲੁੱਟੀ ਗਈ ਸ਼ਰਾਬ, ਨਕਦੀ ਅਤੇ ਇੱਕ ਗੱਡੀ ਬਰਾਮਦ ਕੀਤੀ ਹੈ।

ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਤਿੰਨ ਮੈਂਬਰ ਕਾਬੂ

ਜ਼ਿਕਰਯੋਗ ਹੈ ਕਿ ਲੰਘੀ 14 ਅਕਤੂਬਰ ਦੀ ਦੇਰ ਰਾਤ ਲੁੱਟ-ਖਸੁੱਟ ਦੇ ਇਰਾਦੇ ਨਾਲ ਕਾਰ 'ਤੇ ਸਵਾਰ 3 ਨੌਜਵਾਨ ਪਿੰਡ ਚਹਿਲਾਂਵਾਲੀ ਸ਼ਰਾਬ ਦੇ ਠੇਕੇ ਉੱਤੇ ਆਏ ਅਤੇ ਗੇਟ ਬੰਦ ਹੋਣ ਦੇ ਬਾਵਜੂਦ ਸ਼ਰਾਬ ਦੀ ਮੰਗ ਕੀਤੀ। ਠੇਕੇ ਦੇ ਕਰਿੰਦੇ ਨੇ ਜਦੋਂ ਸ਼ਰਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਇਹ ਨੌਜਵਾਨ ਗੇਟ ਨੂੰ ਧੱਕੇ ਮਾਰਨ ਲੱਗੇ ਅਤੇ ਸੱਬਲ ਨਾਲ ਠੇਕੇ ਦੀ ਕੰਧ ਤੋੜਨ ਲੱਗ ਗਏ, ਜਿਸ 'ਤੇ ਠੇਕੇ ਦੇ ਕਰਿੰਦੇ ਨੇ ਛੋਟੀ ਤਾਕੀ ਖੋਲ੍ਹੀ ਤਾਂ ਇੱਕ ਨੌਜਵਾਨ ਨੇ ਪਿਸਟਲ ਕੱਢ ਕੇ ਕਰਿੰਦੇ ਕੋਲੋਂ 3 ਹਜ਼ਾਰ ਰੁਪਏ ਅਤੇ ਦੇਸੀ/ਅੰਗਰੇਜ਼ੀ ਸ਼ਰਾਬ ਲੁੱਟ ਲਈ ਸੀ।

ਪੀੜਤਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ 'ਤੇ ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਨੇ ਛਾਪੇਮਾਰੀ ਕਰਕੇ ਸੁਰਿੰਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਵਰਨਾ ਕਾਰ ਪੀ.ਬੀ. 04 ਐਨ 6700 ਵੀ ਬਰਾਮਦ ਕਰ ਲਈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਏਅਰ ਪਿਸਟਲ, ਤੇਜ਼ਧਾਰ ਹਥਿਆਰ, ਤਿੰਨ ਹਜ਼ਾਰ ਦੀ ਨਕਦੀ ਅਤੇ ਲੁੱਟੀ ਹੋਈ ਸ਼ਰਾਬ ਬਰਾਮਦ ਕੀਤੀ ਹੈ।

ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਪੰਜ ਬੰਦਿਆਂ ਦਾ ਇੱਕ ਗੈਂਗ ਸੀ, ਜੋ ਰਾਤ ਸਮੇਂ ਸੁੰਨੀਆਂ ਥਾਂਵਾਂ 'ਤੇ ਪਿਸਤੌਲ ਦੀ ਨੋਕ 'ਤੇ ਡਰਾ-ਧਮਕਾ ਕੇ ਪੈਸੇ ਅਤੇ ਸ਼ਰਾਬ ਦੀ ਲੁੱਟ ਕਰਕੇ ਫ਼ਰਾਰ ਹੋ ਜਾਂਦੇ ਸਨ। ਜਿਹੜਾ ਠੇਕਾ ਬੰਦ ਹੁੰਦਾ ਸੀ, ਉਸ ਨੂੰ ਸੱਬਲ ਨਾਲ ਤੋੜ ਕੇ ਸ਼ਰਾਬ ਲੈ ਕੇ ਭੱਜ ਜਾਂਦੇ ਸਨ। ਹੁਣ ਤੱਕ ਇਹ ਗਿਰੋਹ ਪੰਜ ਠੇਕਿਆਂ ਨੂੰ ਲੁੱਟ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋ ਲੁਟੇਰਿਆਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.