ਮਾਨਸਾ: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦੀ ਲਾਸ਼ ਦੇ ਐਕਸਰੇ ਕੀਤੇ ਗਏ ਸੀ। ਐਕਸਰੇ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਦੇਹ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੋਸਟਮਾਰਟਮ ਲਈ ਡਾਕਟਰਾਂ ਦੀ ਟੀਮ ਦਾ ਇੱਕ ਖ਼ਾਸ ਪੈਨਲ ਤਿਆਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ 5 ਡਾਕਟਰਾਂ ਦੀ ਟੀਮ ਮੂਸੇਵਾਲੇ ਦਾ ਪੋਸਟਮਾਰਟਮ ਕੀਤਾ ਗਿਆ ਹੈ। ਇਸ ਟੀਮ ਵਿੱਚ 2 ਫੋਰੈਂਸਿਕ ਡਾਕਟਰ ਅਤੇ 3 ਹੋਰ ਡਾਕਟਰ ਹਨ।
ਮੂਸੇਵਾਲਾ ਦਾ ਹੋਇਆ ਅੰਤਿਮ ਸਸਕਾਰ
ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਖੇਤਾਂ ਵਿੱਚ ਕੀਤਾ ਗਿਆ। ਇਸ ਮੌਕੇ ਮੂਸਾ ਪਿੰਡ ਦੀ ਹਰ ਅੱਖ ਨਜ਼ਰ ਆਈ। ਇਸ ਦੌਰਾਨ ਪ੍ਰਸ਼ੰਸਕਾਂ ਵੱਲੋਂ ਸਿੱਧੂ ਜ਼ਿੰਦਾਬਾਜ਼ ਦੇ ਨਾਅਰੇ ਲਾਏ ਗਏ।
ਸਸਕਾਰ ਮੌਕੇ ਸਮਰਥਕਾਂ ਦਾ ਆਇਆ ਸੈਲਾਬ
ਅੰਤਿਮ ਸਸਕਾਰ ਮੌਕੇ ਲੋਕਾਂ ਦਾ ਕਾਫੀ ਸੈਲਾਬ ਨਜ਼ਰ ਆਇਆ। ਇਸ ਦੌਰਾਨ ਮਾਤਾ-ਪਿਤਾ ਗ਼ੰਮ ਵਿੱਚ ਡੁੱਬੇ ਨਜ਼ਰ ਆਏ। ਅੰਤਿਮ ਸਸਕਾਰ ਮੌਕੇ ਲੋਕਾਂ ਦਾ ਸੈਬਾਲ ਦੇਖ ਪਿਤਾ ਨੇ ਪੱਗੜੀ ਲਾ ਕੇ ਨਮ ਅੱਖਾਂ ਨਾਲ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਲੋਕਾਂ ਨੇ ਸਿੱਧੂ ਮੂਸੇਵਾਲਾ ਜ਼ਿੰਦਾਬਾਜ਼ ਦੇ ਨਾਅਰੇ ਲਾਏ।
ਥੋੜ੍ਹੀ ਦੇਰ ਵਿੱਚ ਹੋਵੇਗਾ ਸਸਕਾਰ
ਸਿੱਧੂ ਮੂਸੇਵਾਲਾ ਦਾ ਥੋੜ੍ਹੀ ਹੀ ਦੇਰ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਜੱਦੀ ਜ਼ਮੀਨ ਉੱਤੇ ਹੋਵੇਗਾ ਸਸਕਾਰ
ਵੱਡੀ ਗਿਣਤੀ ਵਿੱਚ ਸਮਰੱਥਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਪਰਿਵਾਰ ਨੇ ਫ਼ੈਸਲਾ ਲਿਆ ਕਿ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਹਨਾਂ ਦੀ ਹਵੇਲੀ ਦੇ ਸਾਹਮਣੇ ਵਾਲੀ ਜ਼ਮੀਨ ਉੱਤੇ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਉਹਨਾਂ ਦੀ ਜੱਦੀ ਜ਼ਮੀਨ ਹੈ।
ਮਾਪਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਅੰਤਿਮ ਦਰਸ਼ਨਾਂ ਦੌਰਾਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੋਵੇਂ ਇੱਕ-ਦੂਜੇ ਨੂੰ ਹੌਂਸਲਾ ਦੇ ਰਹੇ ਹਨ। ਮਾਤਾ-ਪਿਤਾ ਇੱਕ ਟੁੱਕ ਦੇਖੀ ਜਾ ਰਹੇ ਹਨ।
5911 ਉੱਤੇ ਹੋਵੇਗੀ Last Ride
ਸਿੱਧੂ ਮੂਸੇਵਾਲਾ ਦੀ ਅੰਤਿਮ ਵਿਧਾਈ ਲਈ ਉਹਨਾਂ ਦਾ ਟਰੈਕਟਰ 5911 ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਦੀ ਦੇਹ ਨੂੰ ਰੱਖ ਕੇ ਸ਼ਮਸ਼ਾਨਘਾਟਨ ਤੱਕ ਲੈ ਕੇ ਜਾਇਆ ਜਾਵੇਗਾ। ਦੱਸ਼ਣਯੋਗ ਹੈ ਕਿ ਇਹ ਟਰੈਕਟਰ ਉਹਨਾਂ ਨੂੰ ਬੇਹੱਦ ਪਸੰਦ ਸੀ ਅਤੇ ਇਹ ਟਰੈਕਟਰ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਖਰੀਦਿਆ ਸੀ। ਇਸ ਲਈ ਪਰਿਵਾਰਕ ਮੈਂਬਰਾਂ ਨੇ ਸਿੱਧੂ ਦੀ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਜਾਣ ਲਈ ਟਰੈਕਟਰ ਉੱਤੇ ਲੈ ਜਾਣ ਦਾ ਫ਼ੈਸਲਾ ਕੀਤਾ ਹੈ।
ਅੰਤਿਮ ਦਰਸ਼ਨ ਕਰ ਰਹੇ ਹਨ ਪ੍ਰਸ਼ੰਸਕ
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿਖੇ ਉਹਨਾਂ ਦੇ ਘਰ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਜਿੱਥੇ ਉਹਨਾਂ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦਾ ਇਕੱਠ ਹੋਇਆ ਹੈ। ਇਸ ਦੌਰਾਨ ਲੋਕ ਸਿੱਧੂ ਦੀ ਦੇਹ ਦੇ ਅੰਤਿਮ ਦਰਸ਼ਨ ਕਰ ਰਹੇ ਹਨ।
ਟਿੱਬਿਆਂ ਦੇ ਪੁੱਤ ਦਾ ਖੇਤਾਂ ਵਿੱਚ ਹੋਵੇਗਾ ਸਸਕਾਰ
ਸਿੱਧੂ ਮੂਸੇਵਾਲਾ ਦਾ ਸ਼ਮਸ਼ਾਨਘਾਟ ਵਿੱਚ ਸਸਕਾਰ ਨਹੀਂ ਹੋਵੇਗਾ। ਉਹਨਾਂ ਦਾ ਸਸਕਾਰ ਉਹਨਾਂ ਦੇ ਖੇਤਾਂ ਵਿੱਚ ਹੋਵੇਗਾ।
ਵੱਡੀ ਗਿਣਤੀ ਵਿੱਚ ਸ਼ਮਸ਼ਾਨਘਾਟ ਵਿੱਚ ਪੁਲਿਸ ਤਾਇਨਾਤ
ਸਾਡੇ ਸਹਿਯੋਗੀ ਪੱਤਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਸ਼ਮਸ਼ਾਨਘਾਟ ਵਿੱਚ ਸਿੱਧੂ ਮੂਸੇਵਾਲਾ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਮਸ਼ਾਨਘਾਟ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਅੰਤਿਮ ਸਸਕਾਰ ਦੀਆਂ ਤਿਆਰੀਆਂ : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਦੇਹ ਸਸਕਾਰ ਦੀਆਂ ਤਿਆਰੀਆਂ ਪਿੰਡ ਮੂਸੇਵਾਲਾ ਦੇ ਸ਼ਮਸ਼ਾਨਘਾਟ ਵਿੱਚ ਚੱਲ ਰਹੀਆਂ ਹਨ। ਪਿੰਡ ਵਿੱਚ ਮੂਸੇਵਾਲੇ ਦੇ ਘਰ ਦੇ ਬਾਹਰ ਕਾਫੀ ਲੋਕ ਇਕੱਠੇ ਹੋਏ ਹਨ।
ਘਰ ਦੇ ਬਾਹਰ ਵੱਡਾ ਇਕੱਠ : ਸਿੱਧੂ ਮੂਸੇਵਾਲੇ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ ਹੈ। ਅੰਤਮ ਦਰਸ਼ਨਾਂ ਲਈ ਨੌਜਵਾਨਾਂ ਦਾ ਘਰ ਦੇ ਬਾਹਰ ਬੇਹੱਦ ਵੱਡਾ ਇਕੱਠਾ ਹੈ।
ਘਰ ਪਹੁੰਚੀ ਸਿੱਧੂ ਦੀ ਮ੍ਰਿਤਕ ਦੇਹ : ਸਿੱਧੂ ਮੂਸੇਵਾਲੇ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ ਹੈ। ਇਸ ਦੌਰਾਨ ਪ੍ਰਸ਼ੰਸਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਅਤੇ ਜਨਤਾਂ ਵੱਲੋਂ ਸਿੱਧੂ ਜ਼ਿੰਦਾਬਾਜ਼ ਦੇ ਨਾਅਰੇ ਲਾਏ ਗਏ। ਇਸ ਦੌਰਾਨ ਪ੍ਰਸ਼ੰਸਕਾਂ ਵੱਲੋਂ ਮੁਲਜ਼ਮਾਂ ਨੂੰ ਫਾਂਸੀ ਦਿਓ ਦੇ ਵੀ ਨਾਅਰੇ ਲਾਏ ਗਏ।
ਹਸਪਤਾਲ ਤੋਂ ਪਿੰਡ ਲਈ ਰਵਾਨਾ ਹੋਈ ਦੇਹ : ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਪੁਲਿਸ ਦੀ ਸੁਰੱਖਿਆ ਹੇਠ ਪਿੰਡ ਮੂਸੇਵਾਲਾ ਵਿਖੇ ਲਿਜਾਇਆ ਜਾ ਰਿਹਾ ਹੈ। ਕੁੱਝ ਹੀ ਸਮੇਂ ਬਾਅਦ ਪਿੰਡ ਵਿਖੇ ਲਾਸ਼ ਪਹੁੰਚਣ ਉੱਥੇ ਅੰਤਮ ਦਰਸ਼ਨ ਕਰਵਾਏ ਜਾਣਗੇ।
ਅੱਜ ਹੋਵੇਗਾ ਸਸਕਾਰ: ਸਿੱਧੂ ਮੂਸੇਵਾਲਾ ਦਾ ਅੱਜ 12 ਵਜੇ ਹੋਵੇਗਾ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਦੇਹ ਨੂੰ ਸਿਵਲ ਹਸਪਤਾਲ ਤੋਂ ਲੈ ਜਾਇਆ ਜਾ ਰਿਹਾ ਹੈ। ਕੁੱਝ ਹੀ ਦੇਰ ਵਿੱਚ ਮੂਸੇਵਾਲਾ ਪਿੰਡ ਵਿੱਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਦੇਹ ਲਿਆਂਦੀ ਜਾਵੇਗੀ।
ਹਸਪਤਾਲ ਦੇ ਵੱਡਾ ਇਕੱਠ : ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਦਾ ਕਾਫੀ ਵੱਡਾ ਇਕੱਠ ਹੈ। ਇਸ ਦੌਰਾਨ ਪੁਲਿਸ ਵੱਲੋਂ ਹਸਪਤਾਲ ਦੇ ਬਾਹਰ ਸੁਰੱਖਿਆ ਵੀ ਵਧਾਈ ਗਈ ਹੈ।
ਪੋਸਟਮਾਰਟਮ 'ਚ ਵੱਡੇ ਖੁਲਾਸੇ: ਜਾਣਕਾਰੀ ਅਨੁਸਾਰ ਮੂਸੇਵਾਲਾ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਉਸਦੇ ਸਰੀਰ ਉੱਤੇ ਕਰੀਬ ਦੋ ਦਰਜਨ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਜ਼ਿਆਦਾ ਖੂਨ ਵਹਿਣ ਕਾਰਨ ਮੂਸੇਵਾਲਾ ਦੀ ਮੌਤ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਕਤਲ ਕਾਂਡ ਵਿੱਚ ਮੂਸੇਵਾਲਾ ਦੇ ਸਰੀਰ ਦੇ ਅੰਦਰੂਨੀ ਅੰਗਾਂ ’ਤੇ ਗੰਭੀਰ ਜ਼ਖ਼ਮ ਹੋਏ ਸਨ ਜਿੰਨ੍ਹਾਂ ਨੂੰ ਮੂਸੇਵਾਲਾ ਸਹਾਰ ਨਹੀਂ ਸਕਿਆ ਅਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਇਸ ਦੇ ਨਾਲ ਹੀ ਇਸ ਕਤਲੇਆਮ ਵਿੱਚ ਮੂਸੇਵਾਲਾ ਦੇ ਅੰਦਰੂਨੀ ਅੰਗਾਂ ਵਿੱਚ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਸਿਰ ਦੀ ਹੱਡੀ 'ਚੋਂ ਇਕ ਗੋਲੀ ਵੀ ਮਿਲੀ ਹੈ।
ਡਾਕਟਰ ਦਾ ਅਹਿਮ ਬਿਆਨ: ਸਿਵਲ ਸਰਜਨ ਦੇ ਸਹਾਇਕ ਡਾਕਟਰ ਨੇ ਦੱਸਿਆ ਕਿ ਪੋਸਟਮਾਰਮ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮਾਹਰ ਰਿਪੋਰਟ ਲਿਖ ਕੇ ਪੁਲਿਸ ਦੇ ਅਧੀਨ ਕਰ ਦਿੱਤੀ ਜਾਵੇਗੀ ਅਤੇ ਇਹ ਰਿਪੋਰਟ ਕੱਲ੍ਹ ਤੱਕ ਜਨਤਕ ਹੋ ਜਾਵੇਗੀ। ਪਰ ਜੋ ਜਾਣਕਾਰੀ ਸਾਮਹਣੇ ਆਈ ਹੈ ਉਸ ਵਿੱਚ ਪਤਾ ਲੱਗਿਆ ਹੈ ਕਿ ਮੂਸੇਵਾਲਾ ਦੇ ਸਰੀਰ ਉੱਪਰ ਕਰੀਬ ਦੋ ਦਰਜਨ ਗੋਲੀਆਂ ਦੇ ਨਿਸ਼ਾਨੇ ਮਿਲੇ ਹਨ।
ਦੇਹਰਾਦੂਨ ਤੋਂ 6 ਲੋਕ ਕਾਬੂ: ਉੱਥੇ ਹੀ ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਰੇ ਸ਼ੱਕੀਆਂ ਦੀ ਪਹਿਚਾਣ ਲਗਭਗ ਹੋ ਚੁੱਕੀ ਹੈ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉੱਤਰਾਖੰਡ ਦੇ ਦੇਹਰਾਦੂਨ ਤੋਂ 6 ਲੋਕਾਂ ਨਾਲ ਉੱਥੋਂ ਦੀ ਸਥਾਨਕ ਪੁਲਿਸ ਦੀ ਮਦਦ ਨਾਲ ਫੜਿਆ ਗਿਆ ਹੈ ਜਿੰਨ੍ਹਾਂ ਨੂੰ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।