ETV Bharat / state

ਜਾਣੋ ਟਿੱਬਿਆਂ ਦਾ ਪੁੱਤ ਕਿਵੇਂ ਬਣਿਆ ਸਟਾਰ, ਮੂਸੇ ਪਿੰਡ ਨੂੰ ਦਿੱਤੀ PB 31 ਨਾਲ ਪਹਿਚਾਣ - ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਕਾਂਗਰਸ ਦੀ ਟਿਕਟ

ਜਿਸ ਹਵੇਲੀ ਵਿੱਚ ਵੱਜਣੀਆਂ ਸੀ ਸ਼ਹਿਨਾਈਆਂ ਅੱਜ ਉਸ ਹਵੇਲੀ ਵਿੱਚ ਪੈ ਰਹੇ ਨੇ ਕੀਰਨੇ ਦੁਨੀਆਂ ਭਰ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਸੋਗ ਹੈ। 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਅੰਤਿਮ ਅਰਦਾਸ ਹੋਵੇਗੀ।

ਜਾਣੋ ਟਿੱਬਿਆਂ ਦਾ ਪੁੱਤ ਕਿਵੇਂ ਬਣਿਆ ਸਟਾਰ, ਮੂਸੇ ਪਿੰਡ ਨੂੰ ਦਿੱਤੀ PB 31 ਨਾਲ ਪਹਿਚਾਣ

author img

By

Published : Jun 5, 2022, 11:06 PM IST

Updated : Jun 6, 2022, 6:22 PM IST

ਮਾਨਸਾ: ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਪੂਰੇ ਵਰਲਡ ਵਿੱਚ ਆਪਣੇ ਗੀਤਾਂ ਰਾਹੀਂ ਪਹਿਚਾਣ ਬਣਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੀ ਆਵਾਜ਼ ਦੇ ਰਾਹੀਂ ਸਦਾ ਅਮਰ ਰਹਿਣਗੇ। ਅੱਜ ਮੂਸੇ ਪਿੰਡ ਦੇ ਵਿੱਚ ਜੋ ਸਿੱਧੂ ਮੂਸੇਵਾਲਾ ਵੱਲੋਂ ਰੀਜਾਂ ਦੇ ਨਾਲ ਆਪਣੀ ਹਵੇਲੀ ਬਣਾਈ ਗਈ ਸੀ ਸੁੰਨਸਾਨ ਹੋ ਗਈ ਹੈ ਜਿਸ ਹਵੇਲੀ ਵਿੱਚ ਇਸ ਮਹੀਨੇ ਸਿੱਧੂ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸਨ ਉਸ ਹਵੇਲੀ ਦੇ ਵਿਚ ਅੱਜ ਕੀਰਨੇ ਪੈ ਰਹੇ ਹਨ।

ਦੱਸ ਦਈਏ ਕਿ 29 ਮਈ ਨੂੰ 5 ਵੱਜ ਕੇ 25 ਮਿੰਟ ਦੇ ਕਰੀਬ ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਸਿੱਧੂ ਦੇ ਨਾਲ ਥਾਰ ਗੱਡੀ ਦੇ ਵਿੱਚ ਮੌਜੂਦ ਉਨ੍ਹਾਂ ਦੇ ਦੋ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਪਰ ਸਿੱਧੂ ਮੂਸੇਵਾਲਾ ਇਸ ਦੁਨੀਆਂ ਤੋਂ ਸਦਾ ਦੇ ਲਈ ਰੁਖ਼ਸਤ ਹੋ ਚੁੱਕੇ ਹਨ।

ਜਾਣੋ ਟਿੱਬਿਆਂ ਦਾ ਪੁੱਤ ਕਿਵੇਂ ਬਣਿਆ ਸਟਾਰ, ਮੂਸੇ ਪਿੰਡ ਨੂੰ ਦਿੱਤੀ PB 31 ਨਾਲ ਪਹਿਚਾਣ
ਜਾਣੋ ਟਿੱਬਿਆਂ ਦਾ ਪੁੱਤ ਕਿਵੇਂ ਬਣਿਆ ਸਟਾਰ, ਮੂਸੇ ਪਿੰਡ ਨੂੰ ਦਿੱਤੀ PB 31 ਨਾਲ ਪਹਿਚਾਣ
ਸਿੱਧੂ ਮੂਸੇਵਾਲਾ ਦੀ ਜਿੰਦਗੀ ਬਾਰੇ ਕੁਝ ਖਾਸ ਗੱਲਾਂ : ਸਿੱਧੂ ਮੂਸੇਵਾਲਾ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿਚ 11 ਜੂਨ 1993 ਨੂੰ ਮਾਤਾ ਚਰਨ ਕੌਰ ਪਿਤਾ ਬਲਕਾਰ ਸਿੰਘ ਦੇ ਘਰ ਹੋਇਆ ਉਨ੍ਹਾਂ ਦਾ ਅਸਲ ਨਾਮ ਸ਼ੁਭਦੀਪ ਸਿੰਘ ਸੀ ਗਾਇਕੀ ਦੇ ਖੇਤਰ ਆ ਕੇ ਉਨ੍ਹਾਂ ਨੇ ਆਪਣਾ ਨਾਮ ਪਿੰਡ ਦੇ ਨਾਮ ਨਾਲ ਜੋੜਕੇ ਸਿੱਧੂ ਮੂਸੇਵਾਲਾ ਰੱਖਿਆ।

ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਮੁੱਢਲੀ ਪੜ੍ਹਾਈ ਮਾਨਸਾ ਦੇ ਵਿੱਦਿਆ ਭਾਰਤੀ ਸਕੂਲ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇੰਜਨੀਅਰਿੰਗ ਬੀ ਟੈਕ ਦੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਕੀਤੀ ਜਿਸ ਦੌਰਾਨ ਸਿੱਧੂ ਨੂੰ ਗਾਉਣ ਅਤੇ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਇਸ ਦੌਰਾਨ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ ਲਾਈਸੈਂਸ ਪੰਜਾਬ ਦੇ ਨਾਮਵਰ ਗਾਇਕ ਨਿੰਜਾ ਵੱਲੋਂ ਗਾਇਆ ਗਿਆ।

ਲਾਇਸੰਸ ਗੀਤ ਨਾਲ ਮਿਊਜ਼ਿਕ ਵੱਲ ਆਏ : ਸਫ਼ਰ ਸਿੱਧੂ ਮੂਸੇਵਾਲਾ ਵੱਲੋਂ ਆਪਣਾ ਪਹਿਲਾ ਗੀਤ So Highi ਆਇਆ ਤਾਂ ਸਿੱਧੂ ਮੂਸੇਵਾਲਾ ਦੀ ਵੱਖਰੀ ਪਹਿਚਾਣ ਬਣ ਗਈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਲਗਾਤਾਰ ਆਪਣੇ ਗੀਤ ਇੰਡਸਟਰੀ ਦੇ ਵਿੱਚ ਲੈ ਕੇ ਆਉਂਦਾ ਰਿਹਾ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਗਿਆ ਇਸ ਦੌਰਾਨ ਸਿੱਧੂ ਮੂਸੇ ਵਾਲਾ ਨੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੇ ਚਲਦਿਆਂ ਆਪਣੀ ਹਵੇਲੀ ਵੀ ਇਸ ਪਿੰਡ ਦੇ ਵਿਚ ਬਣਾਈ।ਫ਼ਿਲਮਾਂ ਵਿਚ ਅਦਾਕਾਰੀ ਦੇ ਜਲਵੇ : ਸਿੱਧੂ ਮੂਸੇਵਾਲਾ ਵੱਲੋਂ ਆਪਣੇ ਗਾਇਕੀ ਦੇ ਸਫ਼ਰ ਦੇ ਨਾਲ ਨਾਲ ਫ਼ਿਲਮਾਂ ਦੇ ਵਿਚ ਕੰਮ ਕਰਨਾ ਵੀ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੂਸਾਜੱਟ, I am Student ਆਦਿ ਫ਼ਿਲਮਾਂ ਦੇ ਵਿਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਦੇ ਰਾਹੀਂ ਵੀ ਸਿੱਧੂ ਮੂਸੇਵਾਲਾ ਨੇ ਆਪਣੇ ਅਦਾਕਾਰੀ ਦੇ ਜਲਵੇ ਦਿਖਾਏ।ਖੇਤੀ ਕਰਨਾ ਸੀ ਸ਼ੌਂਕ: ਸਿੱਧੂ ਮੂਸੇਵਾਲਾ ਦਾ ਖੇਤੀ ਕਰਨਾ ਵੱਖਰਾ ਹੀ ਸ਼ੌਂਕ ਸੀ ਅਤੇ ਉਹ ਆਪਣੇ ਪਿੰਡ ਦੇ ਵਿਚ ਆਪਣੀ ਜ਼ਮੀਨ ਨੂੰ ਖੁਦ ਵਾਹੁੰਦਾ ਸੀ ਬਿਜਾਈ ਕਰਨੀ ਹੋਵੇ ਜਾਂ ਫਿਰ ਖੇਤ ਵਿੱਚ ਪਾਣੀ ਕੋਈ ਫਸਲ ਦੀ ਦੇਖ ਭਾਲ ਕਰਨੀ ਹੋਵੇ ਤਾਂ ਸਿੱਧੂ ਅਜਿਹੇ ਕੰਮ ਖ਼ੁਦ ਕਰਦਾ ਸੀ ਅਤੇ ਕਿ ਉਹ ਆਪਣੀ ਮਿੱਟੀ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਸੀ।

ਦਸੰਬਰ 2018 ਵਿੱਚ ਆਪਣੀ ਮਾਂ ਲਈ ਮੰਗੀਆ ਵੋਟਾਂ: ਪੰਚਾਇਤੀ ਚੋਣਾਂ ਦੇ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਮਾਂ ਚਰਨ ਕੌਰ ਨੂੰ ਸਰਪੰਚੀ ਦੇ ਉਮੀਦਵਾਰ ਦੇ ਲਈ ਉਤਾਰਿਆ ਜਿਸ ਦੌਰਾਨ ਉਨ੍ਹਾਂ ਆਪਣੇ ਪਿੰਡ ਦੇ ਵਿਚ ਆਪਣੀ ਮਾਂ ਲਈ ਵੋਟਾਂ ਵੀ ਮੰਗੀਆਂ ਅਤੇ ਇਸ ਦੌਰਾਨ ਪ੍ਰਚਾਰ ਵੀ ਕੀਤਾ। ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਦੇ ਵਿਚ ਵਿਕਾਸ ਦਾ ਮੁੱਦਾ ਲੈ ਕੇ ਆਪਣੀ ਮਾਂ ਨੂੰ ਸਰਪੰਚ ਬਣਾਇਆ।ਰਾਜਨੀਤਿਕ ਸਫ਼ਰ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਆਪਣਾ ਰਾਜਨੀਤਕ ਸਫ਼ਰ 10 ਦਸੰਬਰ 2021 ਤੋਂ ਸ਼ੁਰੂ ਕੀਤਾ ਗਿਆ। ਜਦੋਂ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਚੰਡੀਗੜ੍ਹ ਵਿਖੇ ਸ਼ਾਮਿਲ ਹੋਏ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਨਾਲ ਵੀ ਦਿੱਲੀ ਦੇ ਵਿੱਚ ਮੀਟਿੰਗ ਕੀਤੀ।

ਸਿਆਸਤ ਵਿੱਚ ਸਿੱਧੂ ਦਾ ਵਿਰੋਧ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਦੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਤਾਂ ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਦੇ ਚਰਚੇ ਸ਼ੁਰੂ ਹੋ ਗਏ ਤਾਂ ਕਾਂਗਰਸ ਪਾਰਟੀ ਅਹੁਦੇਦਾਰਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਸਿੱਧੂ ਦੇ ਵਿਰੋਧ ਵਿੱਚ ਵੱਖਰੀਆਂ ਵੱਖਰੀਆਂ ਪ੍ਰੈਸ ਕਾਨਫਰੰਸਾਂ ਕਰਕੇ ਵੀ ਸਿੱਧੂ ਨੂੰ ਟਿਕਟ ਨਾ ਦੇਣ ਦੀ ਹਾਈ ਕਮਾਂਡ ਅੱਗੇ ਅਪੀਲ ਕੀਤੀ।ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਕਾਂਗਰਸ ਦੀ ਟਿਕਟ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਧਾਨ ਸਭਾ ਸੀਟ ਤੋਂ ਟਿਕਟ ਦੇ ਕੇ ਨਵਾਜਿਆ ਗਿਆ ਜਿਸ ਦੌਰਾਨ ਉਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਡਾ.ਵਿਜੈ ਸਿੰਗਲਾ ਅਤੇ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਮੈਦਾਨ ਨਾਲ ਸਨ ਤਾਂ ਇਸ ਦੌਰਾਨ ਮਾਨਸਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ.ਵਿਜੈ ਸਿੰਗਲਾ ਜਿੱਤ ਗਏ ਅਤੇ ਸਿੱਧੂ ਮੂਸੇ ਵਾਲਾ ਇਸ ਦੌਰਾਨ ਹਾਰ ਹੋਈ।

ਚੋਣਾਂ ਦੌਰਾਨ ਪ੍ਰਚਾਰ: 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਿੱਧੂ ਮੂਸੇਵਾਲਾ ਆਪਣੇ ਚੋਣ ਪ੍ਰਚਾਰ ਵਿੱਚ ਸੰਬੋਧਨ ਕਰਦਿਆਂ ਹੋਇਆਂ ਵੋਟਰਾਂ ਨੂੰ ਅਕਸਰ ਹੀ ਕਹਿੰਦਾ ਸੀ ਕਿ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੇ ਵਰਲਡ ਦੇ ਵਿਚ ਰੌਸ਼ਨ ਕੀਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਮਾਨਸਾ ਜ਼ਿਲ੍ਹੇ ਦਾ ਵਿਕਾਸ ਹੋਵੇ ਅਤੇ ਮਾਨਸਾ ਸ਼ਹਿਰ ਦੇ ਵਿਚ ਚੰਗੇ ਹਸਪਤਾਲ ਹੁਣ ਡਿਗਰੀ ਕਾਲਜ ਹੋਣ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣ ਇਸ ਲਈ ਉਹ ਚੋਣ ਮੈਦਾਨ ਦੇ ਵਿਚ ਆਏ ਹਨ।ਮਾਨਸਾ ਨੂੰ ਨਾ ਕਹੇ ਕੋਈ ਬੈਕਵਰਡ ਜ਼ਿਲ੍ਹਾ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਮਾਨਸਾ ਜ਼ਿਲ੍ਹੇ ਦੀ ਪੂਰੀ ਦੁਨੀਆਂ ਦੇ ਵਿੱਚ ਪਹਿਚਾਣ ਬਣਾਈ ਹੈ ਅਤੇ ਅੱਜ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲ੍ਹੇ ਦਾ ਹੋਣ 'ਤੇ ਫ਼ਖ਼ਰ ਹੈ ਪਰ ਅੱਜ ਵੀ ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਜ਼ਿਲ੍ਹਾ ਕਿਹਾ ਜਾਂਦਾ ਹੈ ਜਿਸਦੇ ਲਈ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਤੋਂ ਬੈਕਵਰਡ ਜ਼ਿਲ੍ਹਾ ਹੋਣ ਦਾ ਦਾਗ ਹਟਾਉਣਾ ਹੈ ਇਸ ਲਈ ਉਨ੍ਹਾਂ ਨੂੰ ਵੋਟਾਂ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਮਾਨਸਾ ਜ਼ਿਲ੍ਹੇ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ।Pb 31 ਵਾਲੇ ਨਾਲ ਮਾਨਸਾ ਨੂੰ ਕੀਤਾ ਮਸ਼ਹੂਰ: ਮਾਨਸਾ ਜ਼ਿਲ੍ਹੇ ਨੂੰ ਜਿਸ ਤਰ੍ਹਾਂ ਬੈਕਵਰਡ ਏਰੀਏ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੇ ਮਾਨਸਾ ਨੂੰ ਪੀਬੀ 31 ਦੇ ਨਾਮ ਨਾਲ ਵੀ ਮਸ਼ਹੂਰ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਨਾਮ ਨਾਲ Pb 31 ਵਾਲੇ ਜੋੜ ਕੇ ਸੋਸ਼ਲ ਮੀਡੀਏ ਤੇ ਆਈਡੀਆ ਬਣਾਈਆਂ ਅਤੇ ਆਪਣੇ ਵਹੀਕਲਾਂ ਦੇ ਪਿੱਛੇ ਵੀ pb31 ਵਾਲੇ ਲਿਖਣ ਲੱਗੇ।ਕੁਝ ਸਮੇਂ ਬਾਅਦ ਸੀ ਸਿੱਧੂ ਦਾ ਵਿਆਹ: ਸ਼ੁੱਭਦੀਪ ਸਿੱਧੂ ਮੂਸੇਵਾਲਾ ਦਾ ਕੁਝ ਮਹੀਨਿਆਂ ਬਾਅਦ ਹੀ ਵਿਆਹ ਰੱਖਿਆ ਗਿਆ ਸੀ ਅਤੇ ਇਸ ਸਮੇਂ ਪਰਿਵਾਰ ਸ਼ੁੱਭਦੀਪ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝਾ ਹੋਇਆ ਸੀ। ਸ਼ੁੱਭਦੀਪ ਸਿੰਘ ਦਾ ਵਿਆਹ ਫਰਵਰੀ ਮਹੀਨੇ ਹੋਣਾ ਸੀ।

ਪੰਜਾਬ ਸਰਕਾਰ ਨੇ ਸਿੱਧੂ ਦੀ ਸੁਰੱਖਿਆ 'ਚ ਕੀਤੀ ਕਟੌਤੀ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ-ਵੱਖ ਸਿਆਸੀ ਆਗੂਆਂ ਅਤੇ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਦੇ 'ਚ ਕਟੌਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ 'ਤੇ ਹਮਲਾ ਹੋਇਆ ਅਤੇ ਸਿੱਧੂ ਦੇ ਪ੍ਰਸੰਸਕਾਂ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਉਸ ਦੀ ਸੁਰੱਖਿਆ ਘੱਟ ਕਰਨ ਦੇ ਕਾਰਨ ਹੀ ਉਸ ਨੂੰ ਕਤਲ ਕੀਤਾ ਗਿਆ ਹੈ।29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਕਤਲ : ਐਤਵਾਰ ਦੇ ਦਿਨ 29 ਮਈ ਨੂੰ 5 ਵੱਜ ਕੇ 25 ਮਿੰਟ 'ਤੇ ਮਾਨਸਾ ਦੇ ਨੇੜਲੇ ਪਿੰਡ ਜਵਾਹਰਕੇ ਵਿੱਚ ਜਦੋਂ ਸਿੱਧੂ ਆਪਣੀ ਥਾਰ ਗੱਡੀ ਦੇ ਵਿੱਚ ਦੋ ਦੋਸਤਾਂ ਨਾਲ ਬਰਨਾਲਾ ਵਿਖੇ ਆਪਣੀ ਮਾਸੀ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਇਸ ਦੌਰਾਨ ਦੋ ਹਥਿਆਰਬੰਦ ਗੱਡੀਆਂ ਵੱਲੋਂ ਉਸ ਦਾ ਘਿਰਾਓ ਕਰਕੇ ਸਿੱਧੂ ਮੂਸੇਵਾਲੇ ਨੂੰ ਕਤਲ ਕਰ ਦਿੱਤਾ ਗਿਆ।ਸ਼ੁਭਦੀਪ ਸਿੱਧੂ ਮੂਸੇਵਾਲੇ ਨੂੰ ਲੱਗੀਆਂ 25 ਗੋਲੀਆਂ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਹਮਲਾਵਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਦੇ ਨਾਲ ਗੋਲੀਆਂ ਦਾ ਸ਼ਿਕਾਰ ਬਣਾਇਆ ਜਿਸ ਦੌਰਾਨ ਸਿੱਧੂ ਮੂਸੇਵਾਲਾ ਨੂੰ 25 ਦੇ ਕਰੀਬ ਗੋਲੀਆਂ ਲੱਗੀਆਂ ਅਤੇ ਦੋ ਗੋਲੀਆਂ ਉਨ੍ਹਾਂ ਦੇ ਦੋਸਤਾਂ ਦੇ ਬਾਹਾਂ ਵਿਚ ਲੱਗੀਆਂ ਪਰ ਸਿੱਧੂ ਮੂਸੇਵਾਲਾ ਗੋਲੀਆਂ ਲੱਗਣ ਤੋਂ ਪੰਦਰਾਂ ਮਿੰਟ ਬਾਅਦ ਹੀ ਮੌਤ ਦੇ ਕਲਾਵੇ ਵਿੱਚ ਜਾ ਵੱਸਿਆ।

ਪੋਸਟ ਮਾਰਟਮ ਰਿਪੋਰਟ : ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਿੱਧੂ ਨੂੰ 24 ਤੋਂ 25 ਗੋਲੀਆਂ ਲੱਗੀਆਂ ਹਨ ਅਤੇ ਪੰਦਰਾਂ ਮਿੰਟ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ ਅਤੇ ਇਸ ਦੌਰਾਨ ਉਸਦੀ ਸੱਜੇ ਪਾਸੇ ਦੀਆਂ ਪਸਲੀਆਂ ਵੀ ਟੁੱਟੀਆਂ ਹੋਈਆਂ ਸਨ।ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸੰਸਕ ਹੋਏ ਭਾਵੁਕ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਪੰਜਾਬ ਭਰ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਉਥੇ ਹੀ ਦੇਸ਼ਾਂ ਵਿਦੇਸ਼ਾਂ ਵਿਚ ਵੀ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਦੇ ਨਾਲ ਪ੍ਰਸੰਸਕਾਂ ਦੀਆਂ ਅੱਖਾਂ ਨਮ ਹੋਈਆਂ ਅਤੇ ਸਰਕਾਰਾਂ ਦੇ ਖਿਲਾਫ ਸੋਸ਼ਲ ਮੀਡੀਏ ਤੇ ਵੀ ਰੋਸ ਜ਼ਾਹਿਰ ਕੀਤਾ ਗਿਆ।ਸਿੱਧੂ ਦੇ ਜਨਾਜੇ ਪਿੱਛੇ ਲੱਖਾਂ ਪ੍ਰਸੰਸਕ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆਂ 'ਚ ਚਰਚੇ ਹੋਣ ਦੇ ਨਾਲ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਵਿਦਾਈ ਸਮੇਂ ਲੱਖਾਂ ਦੀ ਤਾਦਾਦ ਦੇ ਵਿਚ ਪ੍ਰਸੰਸਕ ਰਿਸ਼ਤੇਦਾਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ।

ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਜੱਦੀ ਜ਼ਮੀਨ ਦੇ ਵਿਚ ਹੀ ਸਿੱਧੂ ਮੂਸੇਵਾਲਾ ਨੂੰ 31 ਮਈ 2 ਵਜੇ ਦੇ ਕਰੀਬ ਪੰਜ ਤੱਤਾਂ ਦੇ ਵਿਚ ਵਿਲੀਨ ਕਰ ਦਿੱਤਾ ਗਿਆ। ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਪਰਿਵਾਰ ਨਾਲ ਕਰ ਰਹੀਆਂ ਦੁੱਖ ਸਾਂਝਾ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਸੰਗੀਤਕ ਜਗਤ ਦੇ ਨਾਲ ਜੁੜੀਆਂ ਹਸਤੀਆਂ ਅਤੇ ਉਨ੍ਹਾਂ ਦੇ ਪ੍ਰਸੰਸਕ ਘਰ ਪਹੁੰਚ ਰਹੇ ਹਨ ਅਤੇ ਸਿੱਧੂ ਦੇ ਨਾਲ ਜੁੜੀਆਂ ਯਾਦਾਂ ਨਾਲ ਫੋਟੋਆਂ ਵੀ ਖਿਚਵਾ ਰਹੇ ਹਨ।ਮੂਸੇਵਾਲਾ ਦੀ ਯਾਦ ਵਿੱਚ ਬਣੇਗਾ ਹਸਪਤਾਲ ਅਤੇ ਖੇਡ ਸਟੇਡੀਅਮ : ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਵੱਲੋਂ ਸਰਕਾਰ ਤੋਂ ਉਨ੍ਹਾਂ ਦੀ ਯਾਦ ਵਿੱਚ ਹਸਪਤਾਲ ਅਤੇ ਖੇਡ ਸਟੇਡੀਅਮ ਬਣਾਉਣ ਦੀ ਮੰਗ ਰੱਖੀ ਹੈ। ਜਿਸ ਨੂੰ ਸਰਕਾਰ ਵੱਲੋਂ ਪ੍ਰਵਾਨ ਕਰਨ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਧੂ ਮੂਸੇਵਾਲਾ ਦੀ ਯਾਦ ਹਮੇਸ਼ਾ ਅਮਰ ਰਹੇ।

8 ਜੂਨ ਨੂੰ ਹੋਵੇਗੀ ਅੰਤਿਮ ਅਰਦਾਸ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ ਜਿਸ ਦੇ ਵਿਚ ਲੱਖਾਂ ਦੀ ਤਾਦਾਦ ਦੇ ਵਿਚ ਉਨ੍ਹਾਂ ਦੇ ਪ੍ਰਸੰਸਕ ਰਿਸ਼ਤੇਦਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚ ਕੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ।

ਇਹ ਵੀ ਪੜ੍ਹੋ:- ਯਾਤਰੀਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, 25 ਮੌਤਾਂ

Last Updated : Jun 6, 2022, 6:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.