ਫਰੀਦਕੋਟ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਰਾਜਨੀਤੀ ਦੇ ਦੌਰ ਵਿੱਚ ਵੀ ਹਵਾ ਤੇਜ਼ ਹੋ ਗਈ ਹੈ, ਉੱਥੇ ਹੀ ਦਿੱਲੀ 'ਚ ਕਿਸਾਨਾਂ ਦੇ ਸੰਘਰਸ ਨੂੰ ਚੱਲਦਿਆਂ ਬਹੁਤ ਲੰਮਾਂ ਸਮਾਂ ਹੋ ਗਿਆ ਹੈ, ਪਰ ਕਿਸਾਨਾਂ ਦੇ ਇਸ ਲੰਮੇ ਸੰਘਰਸ਼ ਤੋਂ ਬਾਅਦ ਕਿਸਾਨਾਂ ਵੱਲੋਂ ਰਾਜਨੀਤੀ ਲੀਡਰਾਂ ਦਾ ਪਿੰਡਾਂ ਵਿੱਚ ਵਿਰੋਧ ਵੀ ਕੀਤਾ ਜਾਂ ਰਿਹਾ ਹੈ।
ਉੱਥੇ ਹੀ ਗੁਰਨਾਮ ਸਿੰਘ ਚੜੂਨੀ ਕਿਸਾਨ ਆਗੂ ਵੱਲੋਂ ਮਿਸ਼ਨ 2022 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਤੇ ਬਿਆਨ ਦਾ ਕਿਸਾਨ ਆਗੂਆਂ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਕੋਈ ਵੀ ਬਿਆਨ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਤੋਂ ਬਾਅਦ ਹੀ ਅਜਿਹਾ ਬਿਆਨ ਦੇਣਾ ਚਾਹੀਦਾ ਸੀ। ਜਿਸ ਤੇ ਸਾਡੇ ਪੱਤਰਕਾਰ ਵੱਲੋਂ ਆਮ ਕਿਸਾਨਾਂ ਦੀ ਰਾਏ ਲਈ ਕਿ ਉਹ ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਕਿੰਨ੍ਹਾ ਕੁ ਸੰਤੁਸ਼ਟ ਹਨ।
ਇਹ ਵੀ ਪੜ੍ਹੋ:-ਚਡੂਨੀ ਦੀ ਸਲਾਹ ਨਾਲ ਸਹਿਮਤ ਨਹੀਂ ਕਿਸਾਨ ਮੋਰਚਾ, ਸੋਚ ਸਮਝ ਦੇਣੇ ਚਾਹੀਦੇ ਬਿਆਨ: ਰੁਲਦੂ ਸਿੰਘ