ਮਾਨਸਾ: ਜ਼ਿਲ੍ਹੇ ਦੀ ਸਮਾਜ ਸੇਵਿਕਾ ਜੀਤ ਕੌਰ ਦਹੀਆ ਵੱਲੋਂ ਕੋਰੋਨਾ ਦੇ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਮਦਦ ਕਰਨ ਦੇ ਲਈ ਆਪਣੇ ਹੁਨਰ ਨੂੰ ਉਨ੍ਹਾਂ ਵੰਡਣ ਦਾ ਕਾਰਜ ਸ਼ੁਰੂ ਕੀਤਾ (free sewing and embroidery training to girls) ਗਿਆ ਸੀ, ਜੋ ਕਿ ਹੁਣ 250 ਤੋ 300 ਲੜਕੀਆਂ ਉਨ੍ਹਾਂ ਕੋਲ ਵੱਖ ਵੱਖ ਸੈਂਟਰਾ ਦੇ ਵਿੱਚ ਸਿਲਾਈ ਕਢਾਈ ਦਾ ਕੰਮ ਸਿਖ ਰਹੀਆ ਹਨ ਅਤੇ ਇਨ੍ਹਾਂ ਲੜਕੀਆਂ ਨੂੰ ਬਿਲਕੁਲ ਫਰੀ ਸਿਲਾਈ ਕਢਾਈ (Free stitch embroidery) ਦਾ ਕੰਮ ਸਿਖਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਲੜਕੀਆਂ ਨੂੰ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਮਸ਼ੀਨਾ ਵੀ ਮੁਹੱਈਆ ਕਰਵਾਈਆ ਜਾ ਰਹੀਆ ਹਨ।
ਇਹ ਵੀ ਪੜੋ: ਫ਼ਸਲੀ ਬਦਲਾਅ ਵੱਲ ਮੁੜੇ ਮਾਨਸਾ ਦੇ ਕਿਸਾਨ, ਸਬਜ਼ੀਆਂ ਦੀ ਕਰਨ ਲੱਗੇ ਕਾਸ਼ਤ
ਕੋਰੋਨਾ ਦੇ ਦੌਰਾਨ ਸ਼ੁਰੂ ਕੀਤਾ ਸੀ ਕੰਮ: ਸਮਾਜ ਸੇਵਿਕਾ ਜੀਤ ਕੌਰ ਦਹੀਆ ਨੇ ਦੱਸਿਆ ਕਿ ਕੋਰੋਨਾ ਦੇ ਦੌਰਾਨ ਬਹੁਤ ਸਾਰੇ ਬੱਚੇ ਉਨ੍ਹਾਂ ਕੋਲ ਸਿਲਾਈ ਕਢਾਈ ਦਾ ਕੰਮ ਸਿੱਖਣ ਲਈ ਆਉਂਦੇ ਸਨ, ਪਰ ਉਨ੍ਹਾਂ ਦੀ ਕਹਾਣੀ ਸੁਣ ਕੇ ਉਹ ਭਾਵੁਕ ਹੋ ਗਏ ਸਨ ਕਿਉਂਕਿ ਕਈ ਬੱਚਿਆਂ ਦੇ ਮਾਤਾ-ਪਿਤਾ ਨਹੀਂ ਸਨ ਅਤੇ ਕਈ ਘਰਾਂ ਦੇ ਹਾਲਾਤ ਠੀਕ ਨਹੀ ਸਨ ਤੇ ਉਨ੍ਹਾਂ ਪਹਿਲਾਂ 26 ਬੱਚਿਆਂ ਨੂੰ ਟਰੇਨਿੰਗ ਦਿੱਤੀ ਜੋ ਹੁਣ ਰੁਜਗਾਰ ਦੇ ਕਾਬਲ ਹਨ ਤੇ ਆਪਣਾ ਆਪਣਾ ਕੰਮ ਕਰ ਰਹੀਆ ਹਨ।
ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਵਾਰਡ ਨੰ. 26, ਸਲੱਮ ਬਸਤੀ ਤੇ ਪਿੰਡ ਫਫੜੇ ਭਾਈਕੇ ਵਿਖੇ ਦੋ ਸੈਂਟਰ ਚੱਲ ਰਹੇ ਹਨ ਤੇ 65 ਦੇ ਕਰੀਬ ਲੜਕੀਆਂ ਉਨ੍ਹਾਂ ਦੇ ਘਰ ਵਿੱਚ ਸਿਲਾਈ ਦਾ ਕੰਮ ਸਿਖ ਰਹੀਆ ਹਨ ਉਨ੍ਹਾਂ ਕਿਹਾ ਜੋ ਮੇਰੇ ਕੋਲ ਹੁਨਰ ਹੈ ਮੈਂ ਜਰੂਰਤਮੰਦ ਬੱਚਿਆਂ ਵਿੱਚ ਵੰਡਣਾ ਚਾਹੁੰਦੀ ਹਾਂ। ਸਿਲਾਈ ਕਢਾਈ ਦੀ ਟਰੇਨਿੰਗ ਲੈ ਰਹੀਆ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫਰੀ ਟਰੇਨਿੰਗ ਦਿੱਤੀ ਜਾ ਰਹੀ ਹੈ ਤੇ ਉਹ ਇਸ ਸੈਂਟਰ ਵਿੱਚ ਕੰਮ ਸਿਖ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨਗੀਆ।
ਇਹ ਵੀ ਪੜੋ: ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ