ਮਾਨਸਾ: ਪੰਜਾਬ ਪੁਲਿਸ ਵੱਲੋਂ ਸੂਬੇ 'ਚ ਸ਼ਰਾਰਤੀ ਅਨਸਰਾਂ ਅਤੇ ਗੈਂਗਸਟਰਵਾਦ 'ਤੇ ਠੱਲ੍ਹ ਪਾਉਣ ਲਈ ਲਗਾਤਾਰ ਕਈ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮਾਨਸਾ ਪੁਲਿਸ ਵੱਲੋਂ ਗੈਂਗਸਟਰਾਂ ਦੇ 3 ਗੁਰਗੇ ਕਾਬੂ ਕੀਤੇ ਗਏ ਹਨ। ਇਹ ਗੁਰਗੇ ਜੱਗਾ ਤੱਖਤਮੱਲ ਅਤੇ ਬੰਬੀਹਾ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਇਨ੍ਹਾਂ ਗੁਰਗਿਆਂ ਵਿੱਚੋਂ ਇੱਕ ਜੱਗਾ ਤੱਖਤਮੱਲ ਗੈਂਗ ਦਾ ਮੁਖੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਅਤੇ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਇਨ੍ਹਾਂ ਵਿਅਕਤੀਆਂ ਉੱਤੇ ਪੰਜਾਬ-ਹਰਿਆਣਾ ਸਮੇਤ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਹਨ।
ਕਿਵੇਂ ਹੋਈ ਗ੍ਰਿਫ਼ਤਾਰੀ: ਦੱਸ ਦਈੇ ਕਿ ਮਾਨਸਾ ਪੁਲਿਸ ਵੱਲੋਂ ਜੌੜਕੀਆ ਦੇ ਨਜਦੀਕ ਕੁਸਲਾ ਹੈੱਡ 'ਤੇ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨ ਪੁਲਿਸ ਨੂੰ ਦੇਖ ਵਾਪਸ ਭੱਜੇ ਤਾਂ ਪੁਲਿਸ ਨੇ ਦਬੋਚ ਲਏ। ਜਾਂਚ ਅਧਿਕਾਰੀ ਜਯੋਤੀ ਯਾਦਵ ਨੇ ਦੱਸਿਆ ਕਿ ਮਾਨਸਾ ਦੀ ਸੀਆਈਏ ਸਟਾਫ ਵੱਲੋਂ ਨਹਿਰ ਦੀ ਪਟੜੀ 'ਤੇ ਨਾਕਾਬੰਦੀ ਕੀਤੀ ਸੀ। ਜਿੱਥੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਤਲਾਸ਼ੀ ਦੌਰਾਨ ਇੱਕ 32 ਬੋਰ ਰਿਵਾਲਵਰ, ਇੱਕ ਪਿਸਟਲ 32 ਬੋਰ, ਇੱਕ ਦੇਸੀ ਕੱਟਾ, ਤਿੰਨ ਦੇਸੀ ਕੱਟੇ 315 ਬੋਰ ਸਮੇਤ 10 ਜਿੰਦਾ ਕਰਤੂਸ ਸਮੇਤ ਮੋਟਰ ਸਾਇਕਲ ਬਰਾਮਦ ਹੋਏ ਹਨ । ਜਿਨ੍ਹਾਂ ਵਿੱਚ ਕੁਲਦੀਪ ਸਿੰਘ ਉਰਫ ਕਾਲੀ ਵਾਸੀ ਸੀਗੋ ਬਠਿੰਡਾ, ਹਰਪ੍ਰੀਤ ਸਿੰਘ ਵਾਸੀ ਪੱਕਾ ਸ਼ਹੀਦਾ ਜਿਲ੍ਹਾ ਸਿਰਸਾ ( ਹਰਿਆਣਾ ), ਜਸਪਾਲ ਸਿੰਘ ਬੱਗਾ ਵਾਸੀ ਬਹਿਮਣ ਕੌਰ ਸਿੰਘ ਵਾਲਾ ਬਠਿੰਡਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।
ਕਿਸ ਦਾ ਹੈ ਜੱਗਾ ਤੱਖਤਮੱਲ ਗੈਂਗ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਵਿੱਚੋਂ ਦੋ ਦੇ ਸਬੰਧ ਜੱਗਾ ਤੱਖਤਮੱਲ ਗੈਂਗ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਹਨ। ਪਿੰਡ ਤੱਖਤਮੱਲ ਜਿਲ੍ਹਾ ਸਿਰਸਾ ਦਾ ਸਾਬਕਾ ਸਰਪੰਚ ਜੱਗਾ ਵੱਲੋਂ ਇਹ ਆਪਣਾ ਗੈਗ ਬਣਾਇਆ ਹੋਇਆ ਹੈ। ਇਨ੍ਹਾਂ ਦੇ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮੁਕੱਦਮੇ ਵੀ ਦਰਜ ਹਨ। ਜਗਸੀਰ ਸਿੰਘ ਜੱਗਾ ਤੱਖਤਮੱਲ ਨੇ ਪਿਛਲੇ ਦਿਨੀਂ ਕਾਂਲਿਆਵਾਲੀ ਮੰਡੀ ਵਿੱਚ ਸ਼ਰੇਆਮ ਫਾਇਰਿੰਗ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਦੋ ਵਿਅਕਤੀ ਜ਼ਖਮੀ ਹੋਏ ਸਨ । ਇਸ ਗੈਂਗ ਵੱਲੋ ਮੌੜ ਮੰਡੀ ਬਠਿੰਡਾ ਤੋਂ ਮੋਟਰਸਾਇਕਲ ਚੋਰੀ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤੱਖਤਮੱਲ ਗਂੈਗ ਦੇ ਮੁੱਖੀ ਜਗਸੀਰ ਸਿੰਘ ਜੱਗਾ ਜਿਸਦੇ ਖਿਲਾਫ਼ ਭੀਖੀ ਥਾਣੇ ਵਿੱਚ ਅਸਲਾ ਐਕਟ ਵਿੱਚ ਦਰਜ ਹੈ । ਪੁਲਿਸ ਰਿਮਾਡ ਵਿੱਚ ਜਗਸੀਰ ਸਿੰਘ ਜੱਗਾ ਵਾਸੀ ਹਰਿਆਣਾ ਦੀ ਨਿਸ਼ਾਨਦੇਹੀ ਉੱਤੇ ਦੋ ਰਾਈਫਲਾਂ, 12 ਬੋਰ ਸਮੇਤ 4 ਜ਼ਿੰਦਾ ਰੌਂਦ ਬਰਾਮਦ ਹੋਏ ਹਨ।