ਮਾਨਸਾ: ਪੰਜਾਬ ਭਰ ਵਿਚ ਹੋਈਆਂ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਅਮਨ ਅਮਾਨ ਦੇ ਨਾਲ ਸੰਪੰਨ ਹੋ ਗਈਆਂ ਹਨ। ਹਾਲਾਂਕਿ ਕਈ ਥਾਈਂ ਹਿੰਸਕ ਝੜਪ ਦੀਆਂ ਖ਼ਬਰਾਂ ਵੀ ਆਈਆਂ ਪਰ ਫੇਰ ਵੀ ਕਾਫ਼ੀ ਹੱਦ ਤੱਕ ਮਾਹੌਲ ਠੀਕ ਹੀ ਰਿਹਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਲੋਕਾਂ ਨੇ ਵੱਧ ਚੜ੍ਹ ਕੇ ਵੋਟਿੰਗ ’ਚ ਹਿੱਸਾ ਲਿਆ। ਹੁਣ ਉਮੀਦਵਾਰਾਂ ਦੀ ਕਿਸਮਤ ਮਨੀਸ਼ਾਂ ’ਚ ਕੈਦ ਹੋ ਗਈ ਹੈ। ਜਿਸ ਦੇ ਨਤੀਜੇ ਹੁਣ 17 ਫਰਵਰੀ ਨੂੰ ਆਉਣਗੇ।
ਜ਼ਿਲ੍ਹੇ ’ਚ 82.98 ਫੀਸਦੀ ਹੋਈ ਵੋਟਿੰਗ
ਮਾਨਸਾ ਜ਼ਿਲ੍ਹੇ ਦੇ ਤਿੰਨ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਦੋ ਨਗਰ ਪੰਚਾਇਤ ਬੋਹਾ ਤੇ ਜੋਗਾ ਵਿਖੇ ਅਮਨ-ਅਮਾਨ ਨਾਲ ਚੋਣਾਂ ਸੰਪੰਨ ਹੋ ਗਈਆਂ ਹਨ। ਮਾਨਸਾ ’ਚ 73.95 ਫ਼ੀਸਦੀ, ਬੁਢਲਾਡਾ 82.02 ਫ਼ੀਸਦੀ, ਬਰੇਟਾ 85.45 ਫ਼ੀਸਦੀ, ਬੋਹਾ 86.39 ਫ਼ੀਸਦੀ ਅਤੇ ਜੋਗਾ ਵਿਖੇ 87.12 ਫ਼ੀਸਦੀ ਵੋਟਿੰਗ ਪੋਲ ਹੋਈ ਹੈ। ਮਾਨਸਾ ਜ਼ਿਲ੍ਹੇ ਵਿੱਚ ਕੁਲ 82.98 ਫ਼ੀਸਦੀ ਵੋਟ ਪੋਲ ਹੋ ਚੁੱਕੀ ਹੈ।