ਮਾਨਸਾ: ਅਕਸਰ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਫ਼ੌਜ ਦੇ ਵਿੱਚ ਭਰਤੀ ਹੋਣ ਦੇ ਲਈ ਨੌਜਵਾਨ ਲੜਕੇ ਲੜਕੀਆਂ ਤਿਆਰੀ ਕਰਦੇ ਨਜ਼ਰ ਆਉਂਦੇ ਹਨ। ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਪਟਿਆਲਾ ਵਿਖੇ ਹੋਈ ਫ਼ੌਜ ਦੀ ਭਰਤੀ (Army recruitment) ਦਾ ਫਿਜ਼ੀਕਲ ਅਤੇ ਮੈਡੀਕਲ (Physical and medical) ਹੋ ਚੁੱਕਿਆ ਹੈ ਪਰ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਅਜੇ ਤੱਕ ਇਨ੍ਹਾਂ ਨੌਜਵਾਨਾਂ ਦਾ ਰਿਟਰਨ ਟੈਸਟ ਨਹੀਂ ਲਿਆ ਗਿਆ। ਜਿਸ ਕਾਰਨ ਨਿਰਾਸ਼ ਸੈਂਕੜੇ ਨੌਜਵਾਨਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ (Deputy Commissioner Mansa) ਨੂੰ ਮੰਗ ਪੱਤਰ ਦਿੱਤਾ ਗਿਆ।
ਰਿਟਾਇਰਡ ਆਰਮੀ ਅਧਿਕਾਰੀ ਦਰਸ਼ਨ ਸਿੰਘ (Retired Army Officer Darshan Singh) ਅਤੇ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੇ ਵਿਚ ਪਟਿਆਲਾ ਵਿਖੇ ਫੌਜ ਭਰਤੀ ਦਾ ਫਿਜ਼ੀਕਲ ਟੈਸਟ (Physical test) ਦਿੱਤਾ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਦਾ ਮੈਡੀਕਲ (Medical) ਵੀ ਹੋ ਚੁੱਕਿਆ ਹੈ ਅਤੇ 40 ਹਜ਼ਾਰ ਦੇ ਕਰੀਬ ਪੰਜਾਬ ਭਰ ਦੇ ਵਿੱਚੋਂ ਨੌਜਵਾਨਾਂ ਵੱਲੋਂ ਇਹ ਟੈਸਟ ਦਿੱਤੇ ਗਏ ਸਨ ਪਰ ਦੋ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਉਨ੍ਹਾਂ ਦਾ ਰਿਟਰਨ ਟੈਸਟ ਨਹੀਂ ਲਿਆ ਗਿਆ।
ਜਿਸ ਕਾਰਨ ਨਿਰਾਸ਼ ਸੈਂਕੜੇ ਨੌਜਵਾਨਾਂ ਵੱਲੋਂ ਮਾਨਸਾ ਵਿਖੇ ਡਿਪਟੀ ਕਮਿਸ਼ਨਰ (Deputy Commissioner) ਨੂੰ ਕੇਂਦਰ ਸਰਕਾਰ (Central Government) ਦੇ ਨਾਂ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਉਨ੍ਹਾਂ ਦਾ ਜਲਦ ਹੀ ਰਿਟਰਨ ਟੈਸਟ (Return test) ਲਿਆ ਜਾਵੇ ਅਤੇ ਉਹ ਫ਼ੌਜ ਵਿੱਚ ਭਰਤੀ ਹੋ ਸਕਣ। ਉਨ੍ਹਾਂ ਕਿਹਾ ਕਿ 2 ਸਾਲ ਦਾ ਸਮਾਂ ਬੀਤ ਜਾਣ ਕਾਰਨ ਕਈ ਨੌਜਵਾਨ ਓਵਰਏਜ ਵੀ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ ਦੇ ਵਿਚ ਹੋਰ ਵਾਧਾ ਕੀਤਾ ਜਾ ਸਕੇ ਤਾਂ ਕਿ ਉਹ ਆਉਣ ਵਾਲੀਆਂ ਹੋਰ ਭਰਤੀਆਂ ਦੇਖ ਸਕਣ।
ਇਹ ਵੀ ਪੜ੍ਹੋ: ਫੌਜ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਅੱਕੇ ਨੌਜਵਾਨ ਪ੍ਰਸ਼ਾਸਨ ਨੂੰ ਹੋਏ ਸਿੱਧੇ !