ETV Bharat / state

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕਿਵੇਂ ਕਾਰਗਾਰ ਸਾਬਿਤ ਹੋਈ ਫਿਲਮ 'ਤੁਣਕਾ-ਤੁਣਕਾ'

author img

By

Published : Aug 13, 2021, 5:20 PM IST

ਪੰਜਾਬੀ ਫਿਲਮ "ਤੁਣਕਾ ਤੁਣਕਾ" ਦੇ ਹੀਰੋ ਹਰਦੀਪ ਗਰੇਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਮਾਨਸਾ ਪਹੁੰਚੀ। ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕਿਵੇਂ ਕਾਰਗਾਰ ਸਾਬਿਤ ਹੋਈ ਫਿਲਮ 'ਤੁਣਕਾ-ਤੁਣਕਾ'
ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕਿਵੇਂ ਕਾਰਗਾਰ ਸਾਬਿਤ ਹੋਈ ਫਿਲਮ 'ਤੁਣਕਾ-ਤੁਣਕਾ'

ਮਾਨਸਾ: ਸਥਾਨਕ ਗ੍ਰੈਂਡ ਮਾਲ ਥੀਏਟਰ ਵਿਖੇ ਅੱਜ ਪੰਜਾਬੀ ਫਿਲਮ "ਤੁਣਕਾ ਤੁਣਕਾ" ਦੇ ਹੀਰੋ ਹਰਦੀਪ ਗਰੇਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਫਿਲਮ ਦੇ ਹੀਰੋ ਹਰਦੀਪ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ, ਕਿ ਉਸ ਵੱਲੋਂ ਗਾਏ ਗੀਤ "ਠੋਕਰ" ਨੂੰ ਲੋਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਸੀ, ਅਤੇ ਇਹ ਗੀਤ ਨੌਜਵਾਨਾਂ ਵਿੱਚ ਉੱਚੀ ਸੋਚ ਪੈਦਾ ਕਰਨ ਲਈ ਕਾਰਗਰ ਸਿੱਧ ਹੋਇਆ।

ਉਨ੍ਹਾਂ ਕਿਹਾ ਕਿ ਇਸ ਗੀਤ ਦੀ ਸਫ਼ਲਤਾ ਨੂੰ ਲੈ ਕੇ ਹੀ ਉਨ੍ਹਾਂ ਵੱਲੋਂ "ਤੁਣਕਾ ਤੁਣਕਾ" ਫਿਲਮ ਬਣਾਉਣ ਦਾ ਫੈਸਲਾ ਕੀਤਾ ਗਿਆ, ਤਾਂ ਕਿ ਨੌਜਵਾਨ ਵਰਗ ਨੂੰ ਵੱਧ ਰਹੀ ਬੇਰੋਜ਼ਗਾਰੀ ਕਾਰਨ ਮਿਲ ਰਹੀ ਅਸਫਲਤਾ ਤੋਂ ਦੁਖੀ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਧਸਣ ਤੋਂ ਬਚਾਇਆ ਜਾ ਸਕੇ।
ਹਰਦੀਪ ਗਰੇਵਾਲ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ, ਕਿ ਉਹ ਨਸ਼ਿਆਂ ਅਤੇ ਖੁਦਕੁਸ਼ੀਆਂ ਦੇ ਰਾਹ ਪੈਣ ਦੀ ਬਜਾਏ ਮਿਹਨਤ ਦੇ ਰਾਹ ਪੈਣ ਅਤੇ ਆਪਣੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਉਣ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਵੀ ਫਿਲਮ ਦੇ ਹੀਰੋ ਹਰਦੀਪ ਗਰੇਵਾਲ, ਅਦਾਕਾਰ ਲੱਖਾ ਲਹਿਰੀ ਅਤੇ ਡਾਇਰੈਕਟਰ ਗੈਰੀ ਨੂੰ ਵਧਾਈ ਦਿੱਤੀ।

ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਦੂਜੇ ਕਲਾਕਾਰਾਂ ਨੂੰ ਵੀ ਇਸ ਇਨਸਾਨ ਤੋਂ ਚੰਗੀ ਸੇਧ ਲੈਣੀ ਚਾਹੀਦੀ ਹੈ ਅਤੇ ਮਾਰਧਾੜ ਵਾਲੇ ਗੀਤ ਅਤੇ ਫਿਲਮਾਂ ਬਣਾਉਣ ਦੀ ਬਜਾਏ ਇਸ ਤਰ੍ਹਾਂ ਦੀਆਂ ਸਮਾਜ ਸੁਧਾਰਕ ਫਿਲਮਾਂ ਜਾ ਗੀਤ ਲੈ ਕੇ ਆਉਣੇ ਚਾਹੀਦੇ ਹਨ, ਤਾਂ ਕਿ ਜ਼ਿੰਦਗੀ ਤੋਂ ਅੱਕ ਚੁੱਕੀ ਨੌਜਵਾਨ ਪੀੜ੍ਹੀ ਮਿਹਨਤ ਦੇ ਰਾਹ ਪੈ ਸਕੇ।

ਇਹ ਵੀ ਪੜ੍ਹੋ:ਪੰਜਾਬੀ ਫ਼ਿਲਮ 'ਤੁਣਕਾ-ਤੁਣਕਾ' ਤੇ ਹਰਭਜਨ ਮਾਨ ਨੇ ਕਿਉਂ ਪਾਈ ਪੋਸਟ ?

ETV Bharat Logo

Copyright © 2024 Ushodaya Enterprises Pvt. Ltd., All Rights Reserved.